ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ) – ਪਿੰਡ ਫੌਜਾ ਸਿੰਘ ਵਾਲਾ ਦੇ ਵਿਕਾਸ ਕਾਰਜਾਂ `ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਫੌਜਾ ਸਿੰਘ ਦੇ ਸਰਪੰਚ ਗੁਰਸਾਹਿਬ ਸਿੰਘ ਨੇ ਕੀਤਾ।ਉਹਨਾਂ ਦੱਸਿਆ ਕਿ ਉਹਨਾਂ ਦਾ ਪਿੰਡ ਵਰਪਾਲ ਜਿਸ ਦੀ ਕੁੱਲ ਆਬਾਦੀ 15000 ਹੈ ਤੇ ਇਸ ਪਿੰਡ ਦੀਆਂ ਚਾਰ ਪੰਚਾਇਤਾਂ ਹਨ।ਜਿਸ ਵਿਚੋਂ ਪਿੰਡ ਫੌਜ਼ਾ ਸਿੰਘ ਵਾਲਾ 2600 ਦੀ ਅਬਾਦੀ ਵਾਲਾ ਪਿੰਡ ਹੈ। ਦਸੰਬਰ 2018 ‘ਚ ਉਹ ਬਿਨਾਂ ਮੁਕਾਬਲਾ ਸਰਪੰਚ ਕਰਾਰ ਦਿੱਤੇ ਗਏ ਸਨ।ਉਹਨਾਂ ਕਿਹਾ ਕਿ ਉਹ ਹਲਕਾ ਅਟਾਰੀ ਵਿਧਾਇਕ ਤਰਸੇਮ ਸਿੰਘ ਡੀ.ਸੀ ਵਲੋਂ ਭੇਜੀ ਗਰਾਂਟ ਨਾਲ ਲਗਾਤਾਰ ਵਿਕਾਸ ਕਾਰਜ਼ ਕਰਵਾ ਰਹੇ ਹਨ।ਜਿਨ੍ਹਾਂ ਵਿਚੋਂ ਫ਼ਿਰਨੀ, ਨਾਲਾ, 400 ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ਾਮਲ ਹਨ।ਉਹਨਾਂ ਨੇ ਹਲਕਾ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਪੰਚਾਇਤ ਘਰ ਬਣਾਇਆ ਜਾਵੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media