Sunday, May 31, 2026

ਐਸ.ਡੀ.ਐਮ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਮਿਸ਼ਨ ਟੀਮ ਦੇ ਕੰਮ ਦਾ ਨਿਰੀਖਣ

8 ਜਨਵਰੀ ਨੂੰ ਲੱਖਣ ਕਲਾਂ ਵਿਖੇ ਲੱਗੇਗਾ ਡੈਪੋ ਕੈਂਪ

ਕਪੂਰਥਲਾ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਗਠਿਤ ਸਬ ਡਵੀਜ਼ਨਲ ਮਿਸ਼ਨ ਟੀਮ ਦੇ ਕੰਮਕਾਜ ਦਾ ਅੱਜ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਜਾਇਜ਼ਾ ਲਿਆ ਗਿਆ।
                 ਮਿਸ਼ਨ ਟੀਮ ਦੇ ਪ੍ਰਮੁੱਖ ਮੈਂਬਰਾਂ ਡੀ.ਐਸ.ਪੀ ਕਪੂਰਥਲਾ ਤੇ ਭੁਲੱਥ, ਐਸ.ਐਮ.ਓ ਕਪੂਰਥਲਾ, ਨੋਡਲ ਅਫਸਰ ਦਿਮਾਗੀ ਸਿਹਤ, ਸੀ.ਡੀ.ਪੀ.ਓ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਪ੍ਰਾਇਮਰੀ, ਜਨਰਲ ਮੈਨੇਜ਼ਰ ਜਿਲ੍ਹਾ ਉਦਯੋਗ ਕੇਂਦਰ, ਪ੍ਰਿੰਸੀਪਲ ਰਣਧੀਰ ਕਾਲਜ ਕਪੂਰਥਲਾ ਨੇ ਸ਼ਿਰਕਤ ਕੀਤੀ।
ਐਸ.ਡੀ.ਐਮ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੇਸਾਂ ’ਤੇ ਕੀਤੀ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ।ਇਸ ਤੋਂ ਇਲਾਵਾ ਓਟ ਕਲੀਨਿਕਾਂ, ਬੱਡੀ ਪ੍ਰੋਗਰਾਮ ਨੂੰ ਹੋਰ ਸਫਲਤਾਪੂਰਵਕ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
                 ਜਵਾ ਨੇ ਕਿਹਾ ਕਿ ਨਸ਼ਿਆਂ ਵਿਰੁ ਧ ਜਾਗਰੂਕਤਾ ਲਈ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਸੰਪਰਕ ਸਾਧਿਆ ਜਾਵੇ।ਇਸ ਲਈ ਉਨ੍ਹਾਂ ਕਿਹਾ ਕਿ ਆਨਲਾਇਨ ਤਰੀਕੇ ਰਾਹੀਂ ਉਪਲਬਧ ਪਲੇਟ ਫਾਰਮਾਂ ਤੇ ਸ਼ੋਸ਼ਲ ਸਾਇਟਾਂ ਦੀ ਸੁਚ ਜੀ ਵਰਤੋਂ ਯਕੀਨੀ ਬਣਾਇਆ ਜਾਵੇ।
              ਉਨ੍ਹਾਂ ਇਹ ਵੀ ਦਸਿਆ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 8 ਜਨਵਰੀ 2021 ਨੂੰ ਪਿੰਡ ਲੱਖਣ ਕਲਾਂ ਵਿਖੇ ਡੈਪੋ ਮੁਹਿੰਮ ਤਹਿਤ ਕੈਂਪ ਲੱਗੇਗਾ, ਜਿਸ ਵਿਚ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਭਾਗ ਲੈਣਗੇ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …