ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਹਲਕਾ ਦੱਖਣੀ ਦੀ
ਵਾਰਡ ਨੰ: 63, 36 ਤੇ 37 ਦੇ ਇਲਾਕਿਆਂ ’ਚ ਸ਼ੁੱਧ ਪਾਣੀ ਦੀ ਸਪਲਾਈ ਲਈ ਨਵੀਆਂ ਵਾਟਰ ਸਪਲਾਈ ਪਾਈਪ ਲਾਈਨਾਂ, ਸੀਵਰੇਜ ਪ੍ਰਣਾਲੀ, ਰੋਡ ਗੁਲੀ ਚੈਂਬਰ ਤੇ ਸੀ.ਸੀ ਫਲੋਰਿੰਗ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।ਇਹਨਾਂ ਕੰਮਾਂ ਦੀ ਲਾਗਤ ਲਗਭਗ 85 ਲੱਖ ਦੇ ਕਰੀਬ ਹੈ।
ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਬੁਲਾਰੀਆ ਵਲੋਂ ਹਲਕਾ ਦੱਖਣੀ ਦੇ ਵਾਰਡ ਨੰ: 36 ਦੇ ਤੇਜ ਨਗਰ ਚੌਂਕ ’ਚ ਵੀ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਸਪਲਾਈ ਤੇ ਸੀਵਰੇਜ਼ ਦੇ 13.50 ਲੱਖ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ।ਇਸ ਨਾਲ ਤੇਜ਼ ਨਗਰ ਚੌਂਕ, ਸ਼ਹੀਦ ਊਧਮ ਸਿੰਘ ਨਗਰ, 100 ਫੁੱਟੀ ਰੋਡ ਦੇ ਇਲਾਕਿਆਂ ‘ਚ ਗੰਦੇ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਮਿਲੇਗੀ।
ਇਸੇ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਵਾਰਡ ਨੰ: 37 ’ਚ 20 ਫੁੱਟ ਬਾਜ਼ਾਰ ਤ੍ਰਿਕੋਣੀ ਪਾਰਕ ਦੇ ਨਾਲ ਚੀਮਾ ਡਿਪੂ ਕੋਲ ਤਿੰਨ ਨਵੇਂ ਟਿਊਬਵੈਲਾਂ ਦਾ ਉਦਘਾਟਨ ਵੀ ਕੀਤਾ ਗਿਆ।ਜਿਸ ਦੀ ਕੁੱਲ ਲਾਗਤ ਲਗਭਗ 29 ਲੱਖ ਦੇ ਕਰੀਬ ਹੈ।ਇਸ ਨਾਲ ਨਿਊ ਸ਼ਹੀਦ ਊਧਮ ਸਿੰਘ ਨਗਰ ਗਲੀ ਨੰ: 7 ਦੇ ਇਲਾਕਾ ਨਿਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ।
ਮੇਅਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਇੰਨ੍ਹਾਂ ਇਲਾਕਿਆਂ ’ਚ ਸੀਵਰੇਜ਼ ਪ੍ਰਣਾਲੀ ਤੇ ਪਾਣੀ ਦੀ ਸਪਲਾਈ ਦੀ ਪਾਈਪ ਲਾਈਨ ਬਹੁਤ ਪੁਰਾਣੀ ਹੋ ਗਈ ਸੀ ਜਿਸ ਨਾਲ ਲੋਕਾਂ ਦੇ ਘਰਾਂ ’ਚ ਪੀਣ ਵਾਲਾ ਪਾਣੀ ਦੁਸ਼ਿਤ ਹੋ ਕੇ ਜਾ ਰਿਹਾ ਸੀ।
ਮੇਅਰ ਰਿੰਟੂ ਨੇ ਕਿਹਾ ਸ਼ਹਿਰ ਦੀ ਲਗਭਗ ਹਰੇਕ ਵਾਰਡ ’ਚ 1.50 ਤੋਂ 2.00 ਕਰੋੜ ਦੇ ਵਿਕਾਸ ਦੇ ਕੰਮ ਕਰਵਾਏ ਜਾ ਚੁੱਕੇ ਹਨ।ਸ਼ਹਿਰ ਵਿਚ ਐਲ.ਈ.ਡੀ ਸਮਾਰਟ ਸਟਰੀਟ ਲਾਈਟਾਂ ਵੀ ਲਗਾ ਦਿੱਤੀਆਂ ਗਈਆਂ ਹਨ, ਜਿਸ ਨਾਲ ਸ਼ਹਿਰ ਦਾ ਹਰ ਕੋਨਾ ਜਗਮਗਾ ਰਿਹਾ ਹੈ।
ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਇਲਾਕੇ ’ਚ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਲਈ ਨਵੀਆਂ ਪਾਈਪਾਂ ਪਾ ਦਿੱਤੀਆਂ ਗਈਆਂ ਹਨ।ਜਿੰਨਾਂ ਇਲਾਕਿਆਂ ’ਚ ਪਾਈਪਾਂ ਤੇ ਸੀਵਰੇਜ਼ ਪ੍ਰਣਾਲੀ ਬਹੁਤ ਪੁਰਾਣੀ ਹੋ ਚੁਕੀ ਹੈ ਉਸ ਨੂੰ ਜਲਦ ਬਦਲਿਆ ਜਾਵੇਗਾ।
ਇਸ ਮੌਕੇ ਕੌਂਸਲਰ ਸ੍ਰੀਮਤੀ ਮਨਜੀਤ ਕੌਰ ਧੁੰਨਾ, ਚੇਅਰਮੈਨ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਪ੍ਰਗਟ ਸਿੰਘ ਧੁੰਨਾ, ਕੌਂਸਲਰ ਮੋਹਨ ਸਿੰਘ ਮਾੜੀਮੇਘਾ, ਮਹਿੰਗਾ ਸਿੰਘ, ਸੁਰਜੀਤ ਸਿੰਘ ਸਾਬਕਾ ਕੌਂਸਲਰ, ਵਿੱਕੀ ਧੁੰਨਾ, ਰਵਿੰਦਰ ਰਾਜੂ ਤੇ ਨਿਰਮਲ ਨਿਜ਼ਾਮਪੁਰਾ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media