Sunday, May 31, 2026

ਡੀ.ਬੀ.ਈ.ਈ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ – ਜਿਲ੍ਹਾ ਰੋਜ਼ਗਾਰ ਅਫਸਰ

ਪਠਾਨਕੋਟ, 1 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਇੱਕ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ।
               ਜਿਸ ਵਿਚ ਅਜਾਇਲ ਹਰਬਲ ਕੰਪਨੀ ਵਲੋਂ ਕੇਵਲ ਲੜਕੀਆਂ ਦੀ ਇੰਟਰਵਿਊ ਲਈ ਗਈ।ਕੁੱਲ 30 ਪ੍ਰਾਰਥੀਆਂ ਵਿਚੋਂ 27 ਪ੍ਰਾਰਥੀਆਂ ਦੀ ਚੋਣ ਕੀਤੀ ਗਈ।ਰੋਜਗਾਰ ਮੇਲੇ ਵਿਚ ਹਾਜ਼ਰ ਹੋਏ ਪ੍ਰਾਰਥੀਆਂ ਦੀ ਘਰ-ਘਰ ਰੋਜ਼ਾਗਰ ਪੋਰਟਲ www.pgrkam.com ‘ਤੇ ਰਜਿਸਟ੍ਰੇਸ਼ਨ ਕੀਤੀ ਗਈ।ਕੰਪਨੀ ਦੇ ਨੁਮਾਇੰਦਿਆਂ ਵੱਲੋਂ ਚੁਣੇ ਪ੍ਰਾਰਥੀਆਂ ਨੂੰ ਮੋਕੇ ‘ਤੇ ਆਫਰ ਲੈਟਰ ਦਿੱਤੇ ਗਏ। ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰ ਕੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …