Thursday, February 26, 2026

ਇਸ ਸ਼ੁੱਕਰਵਾਰ ਲੜੇਗਾ ‘ਯੋਧਾ – ਟੀਮ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੀ

ਡ੍ਰਗ ਮਾਫਿਆ ਦੀ ਸਮਾਜਿਕ ਸਮੱਸਿਆ ਤੇ ਅਧਾਰਿਤ ਪੰਜਾਬੀ ਫਿਲਮ ”ਯੋਧਾ-ਦਾ ਵਾਰਿਅਰ”
ਇਸ ਸ਼ੁੱਕਰਵਾਰ ਦੁਨੀਆ ਭਰ ਵਿੱਚ ਹੋਵੇਗੀ ਰਿਲੀਜ਼

PPN27101422
ਅੰਮ੍ਰਿਤਸਰ, 27 ਅਕਤੂਬਰ। ਜੋ ਲੋਗ ਵਿਰੋਧ ਕਰਦੇ ਹਨ ਜਾਂ ਧਮਕੀ ਦਿੰਦੇ ਹਨ, ਉਨ੍ਹਾਂ ਇੱਕ ਸੱਚੇ ਯੋਧਾ ਦੇ ਹਥਿਆਰਾਂ ਦਾ ਹਾਲੇ ਤਕ ਪਤਾ ਨਹੀਂ। ਇਸ ਸ਼ੁੱਕਰਵਾਰ ਪੰਜਾਬੀ ਸਿਨੇਮੇ ਦੀ ਇਸ ਸਾਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਵਾਲੀ ਫਿਲਮ ”ਯੋਧਾ-ਦਾ ਵਾਰਿਅਰ” ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ”ਸਾਡਾ ਹੱਕ” ਦੀ ਸਫਲ ਟੀਮ ਦੀ ਅਗਲੀ ਪੇਸ਼ਕਸ਼ ਹੈ।ਉਸੇ ਸੋਚ ੍ਤਤੇ ਚੱਲਦੇ ਹੋਏ ਇਹ ਟੀਮ ਅਪਣੀ ਕ੍ਰਿਯੇਟਿਵਿਟੀ ਦੇ ਆਧਾਰ ਤੇ ਇਕ ਸਮਾਜਿਕ ਸਮੱਸਿਆ ਨੂੰ ਸਾਹਮਣੇ ਲੈ ਕੇ ਆਈ ਹੈ ਅਤੇ ਦਿਖਾਉਣਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਹੁੰਦੀ ਹੈ।ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਿਤ ਓ.ਐਕਸ.ਐਲ. ਫਿਲਮਸ ਅਤੇ ਐਸ.ਆਰ. ਸਿਨੇਬਿਜ਼ ਦੀ ਇਹ ਧਮਾਕੇਦਾਰ ਫਿਲਮ ਇਕ ਕਾਲਪਨਿਕ ਕਹਾਣੀ ਹੈ ਜੋ ਡਰਾਮਾ, ਐਕਸ਼ਨ ਅਤੇ ਮਨੋਰੰਜਨ ਨਾਲ ਭਰਪੂਰ ਹੈ।ਲੀਡ ਰੋਲ ਵਿੱਚ ਐਕਟਰ-ਰਾਇਟਰ-ਪ੍ਰੋਡਿਯੂਸਰ ਕੁਲਜਿੰਦਰ ਸਿੰਘ ਸਿੱਧੂ ਦੇ ਨਾਲ-ਨਾਲ ਫਿਲਮ ਵਿੱਚ ਨਜ਼ਰ ਆਉਣਗੇ ਉੱਨਤੀ ਦਾਵਰਾ, ਰਾਹੁਲ ਦੇਵ, ਨਾਸਿਰ ਖ਼ਾਨ ਅਤੇ ਹਰਦੀਪ ਗਿੱਲ।ਸੋਮਵਾਰ ਨੂੰ ਕੁਲਜਿੰਦਰ ਸਿੱਧੂ, ਮਨਦੀਪ ਸਿੰਘ ਅਤੇ ਉੱਨਤੀ ਦਾਵਰਾ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਸ਼ਹਿਰ ਵਿੱਚ ਆਏ।
ਅਮਰਦੀਪ ਸਿੰਘ ਗਿੱਲ ਅਤੇ ਕੁਲਜਿੰਦਰ ਸਿੰਘ ਸਿੱਧੂ ਦੁਆਰਾ ਲਿਖੀ ਗਈ ਇਸ ਫਿਲਮ ਨੂੰ ਕੁਲਜਿੰਦਰ ਸਿੰਘ ਸਿੱਧੂ, ਦਿਨੇਸ਼ ਸੂਦ, ਰਾਜੀਵ ਕੁਮਾਰ ਅਤੇ ਸੰਜੀਵ ਜੋਸ਼ੀ ਨੇ ਪ੍ਰੋਡਿਯੂਸ ਕੀਤਾ ਹੈ।ਫਿਲਮ ਦੀ ਐਗਜ਼ਿਕਿਯੂਟਿਵ ਪ੍ਰੋਡਿਯੂਸਰ ਹਨ ਨਿਧੀ ਸਿੱਧੂ। ”ਯੋਧਾ” ਇਕ ਐਸੀ ਟੀਮ ਦੀ ਪ੍ਰੋਡਕਸ਼ਨ ਹੈ ਜੋ ਇਸ ਤੋਂ ਪਹਿਲਾਂ ਇਤਿਹਾਸਿਕ ਫ਼ਿਲਮ ”ਸਾਡਾ ਹੱਕ” ਬਨਾਉਣ ਦੇ ਲਈ ਬਹੁਤ ਸ਼ਾਬਾਸ਼ੀ ਲੁੱਟ ਚੁੱਕੀ ਹੈ। ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਬਾਰਡਰ ਇਲਾਕੇ ਤੇ ਵੱਸੇ ਇਕ ਪਿੰਡ ਦੇ ਬੇਸ ‘ਤੇ ਹੈ, ਜਿੱਥੇ ਸਿਰਫ ਡ੍ਰੱਗ ਮਾਫਿਆਂ ਦੀ ਚੱਲਦੀ ਹੈ ਅਤੇ ਪੁਲਿਸ ਵਾਲੇ ਤੱਕ ਇਸਦਾ ਹਿੱਸਾ ਹਨ।ਇਸ ਵਿੱਚ ਫਿਲਮ ਦਾ ਹੀਰੋ ਰਣਜੋਧ ਸਿੰਘ, ਜੋ ਕਿ ਯੂ.ਕੇ ਤੋਂ ਆਇਆ ਹੋਇਆ ਐਨ.ਆਰ.ਆਈ ਹੈ, ਇਕ ਵੱਡੀ ਲੜਾਈ ਲੜਦਾ ਹੈ ਅਤੇ ਇਕ ਨਵੇਂ ਅਵਤਾਰ ”ਯੋਧਾ” ਵਿੱਚ ਤਬਦੀਲ ਹੋ ਜਾਂਦਾ ਹੈ।
ਫ਼ਿਲਮ ਦੀ ਲੀਡ ਐਕਟ੍ਰੈਸ ਉੱਨਤੀ ਦਾਵਰਾ ਟੈਲੀਵਿਜ਼ਨ ਇੰਡਸਟ੍ਰੀ ਦਾ ਮੰਨਿਆ ਹੋਇਆ ਚਿਹਰਾ ਹੈ ਅਤੇ ਆਪਣੀ ਪੰਜਾਬੀ ਡੈਬਯੂ ਨੂੰ ਲੈ ਕੇ ਕਾਫੀ ਉਤਸਾਹਿਤ ਹੈ।ਸੁਰਖੀਆਂ ਵਿੱਚ ਰਹੀ ਬੰਗਾਲੀ ਫਿਲਮ 3 ਕੰਨ੍ਹਿਆ. ਵਿੱਚ ਨੈਸ਼ਨਲ ਅਵਾਰਡ ਵਿਨਰ ਰਿਤੁਪਰਣਾ ਸੇਨਗੁਪਤਾ ਅਤੇ ਅਨਨਯਾ ਚਟਰਜੀ ਦੇ ਨਾਲ ਕੰਮ ਕਰ ਚੁੱਕੀ ਉੱਨਤ ਰਾਏਪੁਰ ਦੀ ਰਹਿਣ ਵਾਲੀ ਹੈ ਅਤੇ ਮਾਡਲ ਦੇ ਤੌਰ ਤੇ ਕਈ ਸਾਰੇ ਟਾਇਟਲ ਜਿੱਤ ਚੁੱਕੀ ਹੈ।ਉਨ੍ਹਾਂ ਨੇ ਕਿਹਾ, ਐਸੀ ਟੀਮ ਦੇ ਨਾਲ ਕੰਮ ਕਰਨਾ ਸਪਨਿਆਂ ਨੂੰ ਸੱਚ ਹੋਣ ਵਰਗਾ ਹੈ ਕਿਉਂਕਿ ਮੁੰਬਈ ਵਿੱਚ ਰਹਿੰਦੇ ਹੋਏ ਮੈਂ ਹਮੇਸ਼ਾ ਪੰਜਾਬੀ ਇੰਡਸਟ੍ਰੀ ਦੇ ਬਾਰੇ ਵਿੱਚ ਸੁਣਦੀ ਆਈ ਹਾਂ। ਮੈਨੂੰ ਖੁਸ਼ੀ ਹੈ ਕਿ ਐਸੀ ਕ੍ਰਿਯੇਟਿਵ ਟੀਮ ਦੇ ਨਾਲ ਕੰਮ ਕੀਤਾ ਅਤੇ ਹੁਣ ਮੈਂ ਪੰਜਾਬੀ ਨਾ ਹੁੰਦੇ ਹੋਏ ਵੀ ਪੰਜਾਬੀ ਇੰਡਸਟ੍ਰੀ ਵਿੱਚ ਹੋਰ ਗੂੜਾ ਜਾਉਣ ਦੀ ਸੋਚ ਰਹੀ ਹਾਂ।
ਡਾਇਰੈਕਟਰ ਮਨਦੀਪ ਬੈਨੀਪਾਲ ਨੇ ਹੀ ੍ਤਸਾਡਾ ਹੱਕ. ਵੀ ਡਾਇਰੈਕਟ ਕੀਤੀ ਸੀ ਅਤੇ ਉਹ ਮੰਨਦੇ ਹਨ ਕਿ ਉਹ ਇਸ ਟੀਮ ਦੀ ਹਰ ਨਬਜ਼ ਪਹਿਚਾਣਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਫਿਲਮ ਇਕ ਬਹੁਤ ਲੰਬੀ ਚੱਲੀ ਰਿਸਰਚ ਦਾ ਪਰਿਣਾਮ ਹਨ ਜੋ ਉਨ੍ਹਾਂ ਨੇ ਅਪਣੀ ਪਿਛਲੀ ਫਿਲਮ ਦੀ ਸਫਲਤਾ ਦੇ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ।”ਯੋਧਾ” ਇਕ ਐਸੀ ਫਿਲਮ ਹੈ ਜੋ ਭਾਵਨਾਵਾਂ ਦੇ ਅਲੱਗ-ਅਲੱਗ ਚੈਹਰਿਆਂ ਵਿੱਚੋਂ ਹੋ ਕੇ ਗੁਜਰਦੀ ਹੈ।ਢਾਈ ਘੰਟਿਆਂ ਤੱਕ ਇਹ ਐਕਸ਼ਨ ਅਤੇ ਥ੍ਰਿਲ ਦੇ ਨਾਲ ਆਡਿਅੰਸ ਨੂੰ ਐਂਟਰਟੇਨ ਕਰੇਗੀ। ੳਪਣੇ ਰੋਲ ਦੀ ਗਹਿਰਾਈ ਵਿੱਚ ਜਾ ਕੇ ਕੰਮ ਕਰਣ ਵਾਲੇ ਸਾਡੇ ਐਕਸ਼ਨ ਹੀਰੋ ਕੁਲਜਿੰਦਰ ਸਿੰਘ ਸਿੱਧੂ ਦਰਸ਼ਕਾਂ ਨੂੰ ਇਕ ਸੱਚੇ ”ਯੋਧਾ” ਦੀ ਛਵੀ ਦਿਖਾਉਣਗੇ।
ਵਾੱਲਰੈਂਪਟਨ (ਯੂ.ਕੇ) ਦੀ ਸਿਟੀ ਕਾਊਂਸਲ ਹੋਸਟ ਕਰੇਗੀ ”ਯੋਧਾ” ਦਾ ਪ੍ਰੀਮਿਅਰ
ਪੰਜਾਬੀ ਇੰਡਸਟ੍ਰੀ ਦੇ ਲਈ ਇਹ ਗਰਵ ਦੀ ਗੱਲ ਹੈ ਕਿ ਵਾੱਲਰੈਂਪਟਨ (ਯੂ.ਕੇ.) ਦੀ ਸਿੱਟੀ ਕਾਉਂਸਲ (ਇਕ ਸਰਕਾਰੀ ਸੰਸਥਾ) ਇਸ ਫਿਲਮ ਦਾ ਪ੍ਰੀਮਿਅਰ ਹੋਸਟ ਕਰਨ ਜਾ ਰਹੀ ਹੈ।ਹਾਲਾਂਕਿ ਲੰਡਨ ਅਤੇ ਬਰਮਿੰਗਮ ਕਾਂਉਂਸਲ ਦੋਨੋਂ ਹੀ ”ਯੋਧਾ” ਦਾ ਪ੍ਰੀਮਿਅਰ ਕਰਵਾਉਣਾ ਚਾਹੁੰਦੇ ਸੀ, ਪਰ ਧਰਮ ਸੇਵਾ ਰਿਕਾਰਡਸ ਨੇ ਇਸ ਖਾਸ ਪਹਿਲ ਦੇ ਤਹਿਤ ਵਾਲਰੈਂਪਟਨ ਨੂੰ ਪ੍ਰੀਮਿਅਰ ਦੇ ਲਈ ਚੁਣਿਆ।ਫਿਲਮ ਦੇ ਲੀਡ ਐਕਟਰ, ਪ੍ਰੋਡਿਊਸਰ ਅਤੇ ਕੋ-ਰਾਈਟਰ ਕੁਲਜਿੰਦਰ ਸਿੰਘ ਸਿੱਧੂ ਇਸ ਪ੍ਰੀਮਿਅਰ ਵਿੱਚ ਖੁੱਦ ਮੌਜ਼ੂਦ ਹੋਣਗੇ।
ਕੁਲਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ, ਇਸ ਹਫ਼ਤੇ ਅਸੀਂ ਵਾੱਲਰੈਂਪਟਨ ਵਿਜ਼ਿਟ ਨੂੰ ਲੈ ਕੇ ਖਾਸੇ ਉਤਸਾਹਿਤ ਹਾਂ ਅਤੇ ਇਸ ਸ਼ਹਿਰ ਦਾ ਇਸ ਪਿਆਰ ਅਤੇ ਖੁੱਲ੍ਹੇ ਦਿੱਲ ਦੇ ਲਈ ਕੀਤੇ ਗਏ ਸਵਾਗਤ ਦੇ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ।. ਉਨ੍ਹਾਂ ਅੱਗੇ ਕਿਹਾ ਕਿ 22,700 ਸਿੱਖਾਂ ਦੇ ਨਾਲ ਦੁਨੀਆਂ ਦੀ ਦੂਸਰੀ ਸਭ ਤੋਂ ਵੱਡੀ ਸਿੱਖ ਕਮਯੂਨਿਟੀ ਵਾਲਰੈਂਪਟਨ ਵਿੱਚ ਹੈ ਅਤੇ ਸਿੱਧੇ ਤੌਰ ਤੇ ਇਹ ਸਾਰੇ ਲੋਕ ਸਾਡੀ ਸ਼ਾਨਦਾਰ ਦਰਸ਼ਕਾਂ ਦਾ ਹਿੱਸਾ ਹੋਣਗੇ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply