ਅੰਮ੍ਰਿਤਸਰ, 1 ਜਨਵਰੀ 2021 (ਸੁਖਬੀਰ ਸਿੰਘ) – ਦੁੱਧ ਉਤਪਾਦਕਾਂ ਦੀ ਆਪਣੀ ਸੰਸਥਾ ਦੀ ਅੰਮ੍ਰਿਤਸਰ ਜਿਲਾ ਦੁੱਧ ਉਤਪਾਦਕ ਸਹਿਕਾਰੀ ਯੂਨੀਅਨ ਲਿਮਿਟਡ
(ਵੇਰਕਾ ਅੰਮ੍ਰਿਤਸਰ ਡੇਅਰੀ) ਦਾ ਸਾਲਾਨਾ ਆਮ ਅਜਲਾਸ ਮਿਲਕ ਪਲਾਂਟ ਵੇਰਕਾ ਅੰਮ੍ਰਿਤਸਰ ਵਿਖੇ ਹੋਇਆ।੍ਰ ਨਰਿੰਦਰ ਸਿੰਘ ਵਾਂਸਲ ਚੇਅਰਮੈਨ ਮਿਲਕ ਯੂਨੀਅਨ ਅੰਮ੍ਰਿਤਸਰ ਵਲੋ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਮੂਹ ਪ੍ਰਧਾਨ, ਕਮੇਟੀ ਮੈਂਬਰ, ਦੁੱਧ ਉਤਪਾਦਕ, ਪ੍ਰੋਗਰੈਸਿਵ ਡੇਅਰੀ ਫਾਰਮਰਜ ਦਾ ਨਿੱਘਾ ਸਵਾਗਤ ਕੀਤਾ ਗਿਆ।ਉਹਨਾਂ ਨੇ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਸਾਲ 2018-29 ਅਤੇ 2019220 ਦੇ ਸਾਲਾਨਾ ਆਮ ਅਜਲਾਸ ਮੌਕੇ ੇ ਵੇਰਕਾ ਅੰਮ੍ਰਿਤਸਰ ਡੇਅਰੀ ਨਾਲ ਜੁੜੀਆਂ ਸਮੂਹ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ, ਦੁੱਧ ਉਤਪਾਦਕਾਂ ਅਤੇ ਖੱਪਤਕਾਰਾਂ ਨੂੰ ਵਧਾਈ ਦਿੱਤੀ।ਉਨਾਂ ਕਿਹਾ ਕਿ ਭਾਵੇ ਇਸ ਪਲਾਂਟ ਦਾ ਵੱਡੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਨਾਲ ਬੇਹੱਦ ਸਖਤ ਮੁਕਾਬਲਾ ਹੁੰਦਾ ਰਿਹਾ ਹੈ, ਪਰੰਤੂ ਫਿਰ ਵੀ ਦੁੱਧ ਉਤਪਾਦਕਾਂ ਦੇ ਸਾਥ ਅਤੇ ਡੂੰਘੇ ਵਿਸਵਾਸ ਸਦਕਾ ਇਸ ਅਦਾਰੇ ਨੇ ਹਰ ਖੇਤਰ ਵਿਚ ਸਲਾਘਾਯੋਗ ਮੱਲਾਂ ਮਾਰੀਆਂ ਹਨ ਅਤੇ ਦੁੱਧ ਉਤਪਾਦਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ।ਅੰਮ੍ਰਿਤਸਰ ਡੇਅਰੀ ਵਿਖੇ ਲਗਭਗ 48.17 ਕਰੋੜ ਰੁਪਏ ਦੀ ਲਾਗਤ ਨਾਲ ਇਕ ਪੂਰੀ ਤਰਾਂ ਸਵੈਚਾਲਿਤ ਦੁੱਧ ਪ੍ਰੋਸੈਸਿੰਗ ਪਲਾਂਟ ਲਗਾਇਆ ਗਿਆ ਹੈ, ਜਿਸ ਨਾਲ ਦੁੱਧ ਦੀ ਪ੍ਰੋਸੈਸਿੰਗ ਸਮਰੱਥਾ 2.5 ਲੱਖ ਪ੍ਰਤੀ ਲੀਟਰ ਹੋ ਗਈ ਹੈ ਅਤੇ ਭਵਿੱਖ ਵਿੱਚ ਇਸ ਨੂੰ 5 ਲੱਖ ਲੀਟਰ ਪ੍ਰਤੀ ਦਿਨ ਤੱਕ ਵਧਾਇਆ ਜਾ ਸਕਦਾ ਹੈ।
ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਮਿਲਕ ਪਲਾਂਟ ਵੇਰਕਾ ਵਲੋ ਮਿਲਕ ਯਸ਼ਨੀਅਨ ਅੰਮ੍ਰਿਤਸਰ ਦੇ ਵਿੱਤੀ ਸਾਲ 2018-19 ਅਤੇ 2019-20 ਦੇ ਆਡਿਟ ਕੀਤੇ ਹੋਏ ਲਾਭ ਹਾਨੀ ਖਾਤਾ ਅਤੇ ਬੈਲੈਸ ਸ਼ੀਟਾਂ ਤੋਂ ਇਲਾਵਾ ਪਿਛਲੇ ਦੱਸ ਸਾਲਾਂ ਦੀ ਕਾਰਗੁਜਾਰੀ ਦੇ ਕੁੱਝ ਅੰਕੜੇ ਅਤੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਦੇ ਏਜੰਡੇ ਪੇਸ਼ ਕੀਤੇ ਗਏ। ਇਨਾਂ ਏਜੰਡਿਆਂ ਦੀ ਸਮੂਹ ਕਮੇਟੀ ਮੈਂਬਰਾਂ, ਦੁੱਧ ਉਤਪਾਦਕਾਂ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰ ਵਲੋ ਪ੍ਰਵਾਨਗੀ ਦਿੱਤੀ ਗਈ।ਜਿਸ ਉਪਰੰਤ ਜਨਰਲ ਮੈਨੇਜਰ ਵਲੋਂ ਦੱਸਿਆ ਕਿ ਮਿਲਕ ਪਲਾਂਟ ਵੇਰਕਾ ਵਲੋਂ ਕੋਵਿਡ-19 ਮਹਾਮਾਰੀ ਦੋਰਾਨ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਯਤਨ ਕੀਤੇ ਗਏ।ਵੇਰਕਾ ਅੰਮ੍ਰਿਤਸਰ ਡੇਅਰੀ ਨੇ ਕੋਵਿਡ ਮਹਾਮਾਰੀ ਦੇ ਸਮੇਂ ਦੋਰਾਨ ਪਿਛਲੇ ਸਾਲ ਦੇ ਮੁਕਾਬਲੇ 46 ਫੀਸਦ ਵੱਧ ਦੁੱਧ ਖਰੀਦ ਕਰਕੇ ਦੁੱਧ ਉਤਪਾਦਕਾਂ ਦੀ ਇਸ ਮੁਸ਼ਕਲ ਸਮੇ ਕਿਸਾਨਾਂ ਦੀ ਬਾਂਹ ਫੜੀ ਗਈ।ਅਪ੍ਰੈਲ 2020 ਤੋ ਨਵੰਬਰ 2020 ਤੱਕ ਤਰਲ ਦੁੱਧ ਦੀ ਸਪਲਾਈ ਵਿਚ ਵਾਧੇ ਤੋਂ ਇਲਾਵਾ ਦਹੀਂ ਵਿਚ 59.11 ਪ੍ਰਤੀਸ਼ਤ ਅਤੇ ਪਨੀਰ ਵਿਚ 13.85 ਪ੍ਰਤੀਸਤ ਦਾ ਵਾਧਾ ਦਰਜ਼ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ 2018-19 ਤੇ 2019-20 ਦੋ ਸਾਲਾਂ ਵਿਚ 1.14 ਕਰੋੜ ਤੇ 1.76 ਕਰੋੜ ਮੁਨਾਫਾ ਕਮਾਇਆ ਗਿਆ।
ਮਿਲਕ ਪਲਾਂਟ ਅੰਮ੍ਰਿਤਸਰ ਵਲੋ ਚੰਗੀ ਕਾਰਗੁਜਾਰੀ ਵਾਲੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ, ਪੋ੍ਰਗਰੈਸਿਵ ਡੇਅਰੀ ਫਾਰਮਰ, ਡਿਸਟਰੀਬਿਊਟਰਜ, ਬੂਥ ਹੋਲਡਰਾਂ, ਰਿਟੇਲਰਾਂ ਅਤੇ ਡੀਲਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਦੌਰਾਨ ਨਵਦੀਪ ਸਿੰਘ ਵਾਈਸ ਚੇਅਰਮੈਨ, ਯਾਦਵਿੰਦਰ ਸਿੰਘ ਡਾਇਰੈਕਟਰ, ਰਤਨ ਸਿੰਘ ਡਾਇਰੈਕਟਰ, ਹਰਜੀਤ ਸਿੰਘ ਡਾਇਰੈਕਟਰ, ਜੋਗਿੰਦਰ ਸਿੰਘ ਡਾਇਰੈਕਟਰ, ਦਲਜੀਤ ਸਿੰਘ ਡਾਇਰੈਕਟਰ, ਪਲਵਿੰਦਰ ਸਿੰਘ ਡਾਇਰੈਕਟਰ, ਗੁਰਬਿੰਦਰਬੀਰ ਸਿੰਘ ਡਾਇਰੈਕਟਰ, ਅਜੈਬ ਸਿੰਘ ਡਾਇਰੈਟਰ, ਡਾਇਰੈਕਟਰਾਂ, ਮਿਲਕ ਯੂਨੀਅਨ, ਅੰਮ੍ਰਿਤਸਰ, ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਆਸਿਤ ਸ਼ਰਮਾ ਜਨਰਲ ਮੈਨੇਜਰ ਮਿਲਕ ਯੂਨੀਅਨ, ਜਲੰਧਰ, ਜੇ.ਪੀ ਸਿੰਘ ਸਹਾਇਕ ਰਜਿਸਟਰਾਰ, ਦਵਿੰਦਰ ਸਿੰਘ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਅੰਮ੍ਰਿਤਸਰ, ਮੱਖਣ ਸਿੰਘ ਸਕਰੀ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਤੇੜਾ ਸਾਬਕਾ ਚੇਅਰਮੈਨ, ਸ੍ਰੀ ਗੁਰਮੁੱਖ ਸਿੰਘ ਸਾਬਕਾ ਡਾਇਰੈਕਟਰ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਅਫਸਰ ਅਤੇ ਕਰਮਚਾਰੀਆਂ ਤੋ ਇਲਾਵਾਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਮੂਹ ਪ੍ਰਧਾਨ, ਕਮੇਟੀ ਮੈਂਬਰ, ਦੁੱਧ ਉਤਪਾਦਕ, ਪ੍ਰੋਗਰੈਸਿਵ ਡੇਅਰੀ ਫਾਰਮਰਜ, ਮਿਲਕ ਯੂਨੀਅਨ ਦੇ ਕਰਮਚਾਰੀ, ਡਿਸਟਰੀਬਿਊਟਰਜ, ਡੀਲਰ ਅਤੇ ਖੱਪਤਕਾਰ ਆਦਿ ਹਾਜਿਰ ਸਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media