Monday, April 20, 2026

ਡਾਕ ਵਿਭਾਗ ਨੇ ਰੋਡ ਟਰਾਂਸਪੋਰਟ ਨੈਟਵਰਕ ਦੇ ਅਧੀਨ ਮੇਲ ਮੋਟਰ ਸੇਵਾ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਅਤੇ ਅੰਮ੍ਰਿਤਸਰ ਪਠਾਨਕੋਟ ਮਾਰਗ ‘ਤੇ ਰੇਲ ਗੱਡੀਆਂ ਦੇ ਸਸਪੈਂਡ ਹੋਣ ਕਾਰਨ ਡਾਕ ਵਿਭਾਗ ਨੇ ਅੱਜ ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਵਰਗੇ ਖੇਤਰਾਂ ਨੂੰ ਮੇਲ ਭੇਜਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਰੋਡ ਟਰਾਂਸਪੋਰਟ ਨੈਟਵਰਕ ਦੇ ਅਧੀਨ ਇੱਕ ਮੇਲ ਮੋਟਰ ਸੇਵਾ ਸ਼ੁਰੂ ਕੀਤੀ ਹੈ।
            ਰੇਲਵੇ ਮੇਲ ਸਰਵਿਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਡਾਕ ਵਿਭਾਗ ਆਪਣੀ ਮੇਲ ਅਤੇ ਹੋਰ ਸੇਵਾਵਾਂ ਦੀ ਸਮੇਂ ਸਿਰ ਸਪੁਰਦਗੀ ਪ੍ਰਤੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਹ ਨਵਾਂ ਲਾਂਚ ਕੀਤਾ ਮੇਲ ਟਰਾਂਸਪੋਰਟੇਸ਼ਨ ਨੈਟਵਰਕ ਯਕੀਨਨ ਪੱਤਰਾਂ / ਡਾਕ ਨੂੰ ਪ੍ਰਸਾਰਿਤ ਕਰਨ ਵਿੱਚ ਤੇਜ਼ੀ ਲਿਆਵੇਗਾ।ਜਿਸ ਦੇ ਨਤੀਜੇ ਵਜੋਂ ਮਾਣਯੋਗ ਗਾਹਕਾਂ ਦੇ ਦਰਵਾਜੇ ਤੇ ਮੇਲ ਦੀ ਤੁਰੰਤ / ਤੇਜ਼ ਡਿਲਿਵਰੀ ਹੋਵੇਗੀ।
             ਇਸ ਮੌਕੇ ਵਿਕਾਸ ਸ਼ਰਮਾ ਸੁਪਰਡੈਂਟ ਰੇਲਵੇ ਮੇਲ ਸਰਵਿਸ ‘ਆਈ’ ਡਵੀਜ਼ਨ ਜਲੰਧਰ ਨੇ ਪੰਜਾਬ ਪੋਸਟਲ ਸਰਕਲ ਦੇ ਰੋਡ ਟਰਾਂਸਪੋਰਟ ਨੈਟਵਰਕ ਮੇਲ ਮੋਟਰ ਸੇਵਾ ਨੂੰ ਅੰਮ੍ਰਿਤਸਰ-ਪਠਾਨਕੋਟ ਤੋਂ ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਰਾਹੀਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਕੁਲਵੰਤ ਸਿੰਘ ਐਸ.ਪੀ (ਹੈਡਕੁਆਟਰ), ਐਸ.ਕੇ ਚੁੱਗ ਸੀਨੀਅਰ ਪੋਸਟ ਮਾਸਟਰ ਅੰਮ੍ਰਿਤਸਰ ਜੀ.ਪੀ.ਓ, ਵਿਵੇਕ ਨਿਧੀ ਸਿੰਘ ਏ.ਐਸ.ਆਰ.ਐਮ ਅੰਮ੍ਰਿਤਸਰ, ਦਲਵੀਰ ਸਿੰਘ ਮੈਨੇਜਰ ਐਨ.ਐਸ.ਐਚ ਅੰਮ੍ਰਿਤਸਰ ਤੇ ਹੋਰ ਅਧਿਕਾਰੀ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …