
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਤਹਿਤ ਨੋਡਲ ਅਫਸਰ ਦਰਸ਼ਨ ਸਿੰਘ ਤਨੇਜਾ ਅਤੇ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਦੇ ਬਾਹਰ ਅਤੇ ਅੰਦਰ ਸਾਫ਼ ਸਫਾਈ ਕਰਵਾਈ ਗਈ।ਵਿਦਿਆਰਥੀਆਂ ਨੇ ਚਾਰਦੀਵਾਰੀ ਦੇ ਨਾਲ ਪਏ ਕੂੜਾ ਕਰਕਟ ਨੂੰ ਇਕੱਠੇ ਕਰਕੇ ਸਕੂਲ ਦੇ ਆਸਪਾਸ ਸਾਫ਼ ਸਫਾਈ ਕੀਤੀ ਅਤੇ ਵਿਸ਼ੇਸ਼ ਤੌਰ ਉੱਤੇ ਲੜਕੀਆਂ ਨੇ ਸਕੂਲ ਦੇ ਅੰਡਰ ਗਰਾਉਂਡਾਂ ਅਤੇ ਉਸਦੇ ਆਸਪਾਸ ਅਤੇ ਜਮਾਤਾਂ ਦੇ ਬਰਾਂਡੇ ਵੀ ਸਾਫ਼ ਕੀਤੇ।ਇਸ ਮੌਕੇ ਸਫਾਈ ਸੇਵਕ ਮਹੇਸ਼ ਕੁਮਾਰ ਨੇ ਸਕੂਲ ਦੇ ਪਖਾਣਿਆਂ ਦੀ ਸਫਾਈ ਕੀਤੀ।ਇਸ ਮੌਕੇ ਉੱਤੇ ਸਹਾਇਕ ਨੋਡਲ ਅਧਿਕਾਰੀ ਵਿਸ਼ਾਲ, ਪ੍ਰਿਆ ਮੋਂਗਾ, ਰਾਮ ਕੁਮਾਰ , ਗੌਰਵ ਸੇਤੀਆ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media