ਧੂਰੀ, 11 ਜਨਵਰੀ (ਪ੍ਰਵੀਨ ਗਰਗ) – ਸਫਾਈ ਮਜ਼ਦੂਰ ਯੂਨੀਅਨ ਧੂਰੀ ਦੇ ਅਹੁਦੇਦਾਰਾਂ ਦੀ ਚੋਣ ਨਗਰ ਕੌਂਸਲ ਦੇ ਪਾਰਕ ਵਿਖੇ ਹੋਈ ਇੱਕ ਮੀਟਿੰਗ ਵਿੱਚ ਕੀਤੀ
ਗਈ। ਜਿਸ ਵਿੱਚ ਜਗਦੀਸ਼ ਕੁਮਾਰ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ।ਇਸੇ ਲੜੀ ਵਿੱਚ ਚਰਨਾ ਚੇਅਰਮੈਨ, ਮਨੋਜ ਰਾਣੀ ਸੀਨੀਅਰ ਵਾਈਸ ਪ੍ਰਧਾਨ, ਮਨੋਜ ਕੁਮਾਰ ਜਨਰਲ ਸਕੱਤਰ ਅਤੇ ਬਲਵਿੰਦਰ ਸਿੰਘ ਸਹਿ ਸਕੱਤਰ, ਰਾਮ ਪਾਲ ਕੈਸ਼ੀਅਰ, ਬੋਬੀ ਨੂੰ ਸਹਾਇਕ ਕੈਸ਼ੀਅਰ ਚੁਣਿਆ ਗਿਆ।ਇਹ ਚੋਣ ਪੰਜਾਬ ਸਫਾਈ ਮਜਦੂਰ ਯੂਨੀਅਨ ਦੀ ਮੀਤ ਪ੍ਰਧਾਨ ਮਨੋਜ ਰਾਣੀ ਦੀ ਅਗਵਾਈ ਹੇਠ ਹੋਈ।
ਰਾਣੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਕੌਂਸਲ ਧੂਰੀ ਵਿਖੇ 43 ਦੇ ਕਰੀਬ ਪੱਕੇ ਸਫਾਈ ਕਰਮਚਾਰੀ ਹਨ ਅਤੇ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਇਹ ਚੋਣ ਪੱਕੇ ਮੁਲਾਜ਼ਮਾਂ ਵਿੱਚੋਂ ਕੀਤੀ ਗਈ ਹੈ।ਜਿਸ ਵਿੱਚ ਜਗਦੀਸ਼ ਕੁਮਾਰ ਨੂੰ ਬਹੁਗਿਣਤੀ ਮੁਲਾਜ਼ਮਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ।
ਇਸ ਮੌਕੇ ਹਾਜ਼ਰ ਮੈਂਬਰ ਕਰਮ ਚੰਦ, ਬਲਰਾਜ, ਲਾਲੀ, ਬਿਮਲਾ, ਕਮਲੇਸ਼ ਅਤੇ ਹੋਰ ਸਫਾਈ ਕਰਮਚਾਰੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media