Wednesday, June 17, 2026

‘ਕਲੀਆਂ ਸਾਰੋਂਵਾਲ਼ੇ ਦੀਆਂ’ ਪੁਸਤਕ ਕੀਤੀ ਲੋਕ ਅਰਪਨ

ਧੂਰੀ, 11 ਜਨਵਰੀ (ਪ੍ਰਵੀਨ ਗਰਗ) – ਵੈਦ ਬੰਤ ਸਿੰਘ ਸਾਰੋਂ ਵਾਲ਼ੇ ਦੀ ਪਹਿਲੀ ਪੁਸਤਕ ‘ਕਲੀਆਂ ਸਾਰੋਂਵਾਲ਼ੇ ਦੀਆਂ’ ਧੂਰੀ ਵਿਖੇ ਸਾਹਿਤ ਸਭਾ ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ਼ ਲੋਕ ਅਰਪਨ ਕੀਤੀ ਗਈ।
                 ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਦਫਤਰ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲ਼ਾ, ਪ੍ਰਿੰ: ਕ੍ਰਿਪਾਲ ਸਿੰਘ ਜਵੰਧਾ, ਵੈਦ ਬੰਤ ਸਿੰਘ ਸਾਰੋਂ, ਡਾ. ਬਲਜੀਤ ਸਿੰਘ ਸਿੱਧੂ ਸਾਬਕਾ ਕੰਟਰੋਲਰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਅਤੇ ਦਲਜੀਤ ਸਿੰਘ ਸਾਰੋਂ ਨੇ ਕੀਤੀ।ਗੋਸ਼ਟੀ ਅਤੇ ਕਵੀ ਦਰਬਾਰ ਵੀ ਕਰਵਾਇਆ ਗਿਆ।ਕਿਸਾਨ ਸੰਘਰਸ਼ ਦੇ ਸ਼ਹੀਦਾਂ, ਉੁਘੀ ਲੇਖਿਕਾ ਜਗਦੀਸ਼ ਕੌਰ ਵਾਡੀਆ ਅਤੇ ਕੇਂਦਰੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਪਤਨੀ ਸਿਰੀ ਮਤੀ ਧਰਮਿੰਦਰ ਪਾਲ ਕੌਰ ਦੀ ਅਚਾਨਕ ਮੌਤ ‘ਤੇ ਸ਼ਰਧਾ ਸੁਮਨ ਭੇਂਟ ਕੀਤੇ ਗਏ। ਡਾ. ਨਵਿੰਦਰ ਪੰਧੇਰ ਅਤੇ ਡਾ. ਜੈ ਗੋਪਾਲ ਗੋਇਲ ਨੇ ਕਿਤਾਬ ਉੱਪਰ ਭਾਵ ਪੂਰਨ ਪੇਪਰ ਪੜ੍ਹੇ। ਜਿੰਨਾਂ ਬਾਰੇ ਹੋਈ ਬਹਿਸ ਵਿੱਚ ਸੁਰਿੰਦਰ ਸ਼ਰਮਾ ਨਾਗਰਾ, ਗੁਰਮੇਲ ਸਿੰਘ ਮਡਾਹਰ, ਦਰਸ਼ਨ ਸਿੰਘ ਭਸੌੜ, ਜਗਦੀਸ਼ ਸਿੰਘ ਖੀਪਲ, ਜਤਿੰਦਰ ਮਾਨਵ, ਹਰਦਿਆਲ ਸਿੰਘ ਭਾਰਦਵਾਜ, ਡਾ. ਰਾਜਵੀਰ ਸਿੰਘ ਲਸੋਈ ਆਦਿ ਨੇ ਭਾਗ ਲਿਆ।ਸਾਹਿਤ ਸਭਾ ਧੂਰੀ ਵੱਲੋਂ ਦਿੱਤੇ ਜਾਣ ਵਾਲ਼ੇ “ਸਭਾ ਦਾ ਮਾਣ-ਸਨਮਾਨ” ਦਾ ਸਨਮਾਨ ਪੱਤਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਜਪੂਤ ਨੇ ਪੜ੍ਹਿਆ।ਪ੍ਰਧਾਨਗੀ ਮੰਡਲ ਅਤੇ ਸਭਾ ਦੇ ਮੈਂਬਰਾਂ ਵੱਲੋਂ ਵੈਦ ਸ੍ਰੀ ਬੰਤ ਸਿੰਘ ਸਾਰੋਂ ਨੂੰ ਸਨਮਾਨਿਤ ਵੀ ਕੀਤਾ ਗਿਆ।
                ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਪੱਗੜੀ ਸੰਭਾਲ਼ ਜੱਟਾ ਲਹਿਰ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸ੍ਰੀ ਅਮਰਜੀਤ ਸਿੰਘ ਅਮਨ, ਸੱਤਪਾਲ ਪਰਾਸ਼ਰ, ਪ੍ਰੋ: ਸੰਤ ਸਿੰਘ ਬੀਲਾ੍ਹ, ਕਾਮਰੇਡ ਰਮੇਸ਼ ਜੈਨ, ਸੁਰਜੀਤ ਸਿੰਘ ਰਾਜੋਮਾਜਰਾ, ਤਰਸੇਮ ਸਿੰਘ ਸੇਮੀ, ਨਾਹਰ ਸਿੰਘ ਮੁਬਾਰਕਪੁਰੀ, ਪਰਮਜੀਤ ਸਿੰਘ ਸਲਾਰੀਆ, ਅਸ਼ੋਕ ਭੰਡਾਰੀ, ਵਿਜੈ ਕੁਮਾਰ ਬਿੱਟੂ, ਕ੍ਰਿਸ਼ਨ ਚੰਦ ਗਰਗ, ਪੇਂਟਰ ਸੁਖਦੇਵ ਧੂਰੀ, ਨੇਤਰ ਸਿੰਘ ਬਾਠਾਂ, ਰਾਜਬੀਰ ਸਲਾਰ ਆਦਿ ਨੇ ਭਾਗ ਲਿਆ।ਇਸ ਮੌਕੇ ਇੰਦਰਪਾਲ ਸਿੰਘ ਗੋਲਡੀ, ਗੁਰਤੇਜ ਸਿੰਘ ਗੋਗੀ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਕਹੇਰੂ, ਇੰਦਰਜੀਤ, ਹਰਜੀਤ ਸਿੰਘ ਅਤੇ ਸੋਹਨ ਸਿੰਘ ਆਦਿ ਹਾਜ਼ਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …