Tuesday, September 1, 2026

ਦਿੱਲੀ ’ਚ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਦੇ ਨਾਮ ਕੀਤਾ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 14 ਜਨਵਰੀ (ਖੁਰਮਣੀਆਂ) – ਕਿਸਾਨ ਮਜ਼ਦੂਰ ਵਿਰੋਧੀ ਭਾਰਤ ਸਰਕਾਰ ਵਲੋਂ ਬਣਾਏ ਗਏ ਤਿੰਨ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਵਿਸ ਕਾਲੋਨੀਜ਼ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਲੋਹੜੀ ਦੇ ਤਿਉਹਾਰ ਨੂੰ ਸੰਘਰਸ਼ੀਲ ਸਾਥੀਆਂ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ।
               ਸਰਬਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਉਹ ਉਕਤ ਕਮੇਟੀ ਤੋਂ ਖੁਸ਼ ਹਨ ਕਿਉਂਕਿ ਇਸ ਨੇ ਸਿਰਫ ਡੇਢ-ਦੋ ਮਹੀਨ੍ਹਿਆਂ ’ਚ ਵਧੀਆ ਨਤੀਜੇ ਦਿੱਤੇ ਹਨ, ਜਿਸ ਦੀ ਹਾਜ਼ਰੀਨ ਵਲੋਂ ਤਾਇਦ ਕੀਤੀ ਗਈ।ਇਸ ਇਕੱਠ ਨੂੰ ਡਾ. ਸੁਖਦੇਵ ਸਿੰਘ, ਡਾ. ਬੀ.ਐਸ ਰੰਧਾਵਾ, ਮੀਤ ਪ੍ਰਧਾਨ ਜਸਬੀਰ ਸਿੰਘ, ਗੁਰਸਾਹਿਬ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਸਿੰਘ ਗੰਡੀਵਿੰਡ, ਗੁਰਜੀਤ ਸਿੰਘ, ਅਸ਼ੋਕ ਸ਼ਰਮਾ, ਰਾਜੀਵ ਸ਼ਰਮਾ, ਗੌਤਮਜੀਤ ਸਿੰਘ, ਜੇ.ਪੀ ਸਿੰਘ, ਬਲਰਾਜ ਸਿੰਘ, ਗੁਰਵਿੰਦਰ ਸਿੰਘ ਵਿਰਦੀਞ, ਚਰਨਜੀਤ ਸਿੰਘ, ਬਲਰਾਜ ਸ਼ਰਮਾ, ਸਰਵ ਸ੍ਰੀਮਤੀ ਰਣਜੀਤ ਕੌਰ, ਕਾਂਤਾ ਪੁੰਜ, ਗੁਰਮੀਤ ਕੌਰ, ਹਰਜੀਤ ਕੌਰ, ਮਨਜੀਤ ਕੌਰ, ਬੇਵੀ, ਚੰਚਲ ਸ਼ਰਮਾ, ਪ੍ਰਿੰਸੀਪਲ ਨੀਤੂ ਸ਼ਰਮਾ, ਗੁਰਵਿੰਦਰ ਅਰੋੜਾ ਅਤੇ ਸਵਿਸ ਕਾਲੋਨੀਜ਼ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਸੰਬੋਧਨ ਕੀਤਾ ।
ਇਸ ਮੌਕੇ ਦਿੱਲੀ ਧਰਨੇ ਤੋਂ ਵਾਪਸ ਆਏ ਨੌਜਵਾਨਾਂ ਦਾ ਤਾਲੀਆਂ ਨਾਲ ਸੁਆਗਤ ਕੀਤਾ ਗਿਆ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …