ਕਪੂਰਥਲਾ, 14 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਮਾਘੀ ਦਾ ਤਿਉਹਾਰ ਮਨਾਇਆ ਗਿਆ।ਇਸ
ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪ੍ਰਾਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ।
ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਰੋਜ਼ਗਾਰ ਦੀ ਅਹਮਿਅਤ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਪ੍ਰਾਰਥੀਆਂ ਨੂੰ ਕਿਹਾ ਕਿ ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ ਅਤੇ ਮੌਕੇ ਤੇ ਜੋ ਵੀ ਨੌਕਰੀ ਜਾਂ ਰੋਜ਼ਗਾਰ ਮਿਲ ਜਾਵੇ ਉਸ ਨੂੰ ਜੁਆਇਨ ਕਰ ਲੈਣਾ ਚਾਹੀਦਾ ਹੈ ।
ਪੋਸਟਰ ਮੇਕਿੰਗ ਮੁਕਾਬਲੇ ਵਿਚ ਨਵਜੀਵਨ ਕੇਂਦਰ ਕਪੂਰਥਲਾ ਦੀ ਪ੍ਰਾਰਥੀ ਜੇਤੂ ਰਹੀ ਹੈ।ਜਿਸ ਨੂੰ ਜਿਲਾ ਰੋਜਾਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਸ੍ਰੀਮਤੀ ਨੀਲਮ ਮਹੇ ਵਲੋਂ ਇਨਾਮ ਅਤੇ ਪਤੰਗ ਦੇਕੇ ਸਨਮਾਨਿਤ ਕੀਤਾ ਗਿਆ।ਪ੍ਰਾਰਥੀਆਂ ਵਲੋਂ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀ ਇਸ ਪਹਿਲ ਦੀ ਬੁਹਤ ਸ਼ਲਾਘਾ ਕੀਤੀ ਗਈ।ਉਹਨਾਂ ਨੇ ਬਿਊਰੋ ਨੂੰ ਕੈਰੀਅਰ ਮੇਕਿੰਗ ਵਿਚ ਸਹਾਈ ਦੱਸਿਆ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media