ਅੰਮ੍ਰਿਤਸਰ, 14 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਇਨਕਮ ਟੈਕਸ ਰਿਟਰਨ ਤੇ ਫਾਰਮ ਫਿਲਿੰਗ
ਸਬੰਧੀ 20 ਦਿਨਾਂ ਆਨਲਾਈਨ ਕਰੈਸ਼ ਕੋਰਸ ਕਰਵਾਇਆ ਗਿਆ।
ਵਿਭਾਗ ਦੇ ਡਾਇਰੈਕਟਰ ਪ੍ਰੋ. ਸਰੋਜ ਬਾਲਾ ਨੇ ਵਿਸ਼ਾ ਮਾਹਿਰ ਸੀ.ਏ ਵਿਨਮਰ ਗੁਪਤਾ ਅਤੇ ਉਹਨਾਂ ਦੀ ਟੀਮ ਦਾ ਸਵਾਗਤ ਕਰਦਿਆਂ ਕੋਰਸ ਦੀ ਮਹੱਤਤਾ ਬਾਰੇ ਦੱਸਿਆ।ਉਹਨਾਂ ਵੱਲੋਂ ਵਿਭਾਗ ਵਿਖੇ ਚੱਲ ਰਹੇ ਹੋਰ ਕੋਰਸਾਂ/ਡਿਪਲੋਮਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਕਰਨ ਉਪਰੰਤ ਵਿਦਿਆਰਥੀ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਨ।
ਸੀ.ਏ ਵਿਨਮਰ ਗੁਪਤਾ ਨੇ ਇਨਕਮ ਟੈਕਸ ਅਤੇ ਜੀ.ਐਸ.ਟੀ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣ ਪਾਇਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ ਕੇ ਭਾਗ ਲਿਆ।ਮੁਨੀਸ਼ ਮੋਹਨ ਵੱਲੋਂ ਕੋਰਸ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸ਼੍ਰੀਮਤੀ ਤੇਜਪਾਲ ਕੌਰ, ਪ੍ਰੋਗਰਾਮ ਅਸਿਸਟੈਂਟ ਵਲੋਂ ਵਿਸ਼ਾ ਮਾਹਿਰਾਂ, ਯੂਨੀਵਰਸਿਟੀ ਅਧਿਕਾਰੀਆਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media