Wednesday, April 22, 2026

ਬਾਗਬਾਨੀ ਵਿਭਾਗ ਵਲੋਂ ਢੀਂਗਰੀ ਖੁੰਬ ਦੀ ਕਾਸ਼ਤ ਲਈ ਟ੍ਰੇਨਿੰਗ ਕੈਂਪ

ਸਮਰਾਲਾ, 15 ਜਨਵਰੀ (ਇੰਦਰਜੀਤ ਸਿੰਘ ਕੰਗ) – ਬਾਗਬਾਨੀ ਵਿਭਾਗ ਸਮਰਾਲਾ ਵਲੋਂ ਆਤਮਾ ਸਕੀਮ ਅਧੀਨ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਗਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਘੁਲਾਲ ਵਿੱਚ ਕਿਸਾਨਾਂ ਨੂੰ ਡਾ. ਨਵਜੋਤ ਕੌਰ ਬਾਗਬਾਨੀ ਵਿਕਾਸ ਅਫਸਰ ਸਮਰਾਲਾ ਨੇ ਢੀਂਗਰੀ ਖੁੰਬ ਦੇ ਫਾਇਦੇ ਦੱਸੇ ਅਤੇ ਘਰੇਲੂ ਪੱਧਰ ਤੇ ਢੀਂਗਰੀ ਖੁੰਬ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ।ਟੇ੍ਰਨਿੰਗ ਕੈਂਪ ਦੌਰਾਨ ਕਿਸਾਨਾਂ ਨੂੰ ਢੀਂਗਰੀ ਖੁੰਬ ਦਾ ਮੁਫਤ ਬੀਜ਼ ਵੰਡ ਕੇ ਦੱਸਿਆ ਗਿਆ ਕਿ ਕਿਸ ਤਰਾਂ ਤੂੜੀ ਜਾਂ ਪਰਾਲੀ ਦੀ ਵਰਤੋਂ ਕਰਕੇ ਢੀਂਗਰੀ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ।ਉਨਾਂ ਨੇ ਵਿਭਾਗ ਵਲੋਂ ਚੱਲ ਰਹੀਆਂ ਬਾਗਬਾਨੀ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ।
                ਇਸ ਮੌਕੇ ਗਗਨਦੀਪ ਵੈਦ ਸਬ ਇੰਸਪੈਕਟਰ ਬਾਗਬਾਨੀ, ਸਰਬਜੀਤ ਸਿੰਘ ਬੀ.ਟੀ.ਐਮ ਆਤਮਾ, ਸੁਖਜੀਤ ਸਿੰਘ ਘੁਲਾਲ, ਦਿਲਬਾਗ ਸਿੰਘ ਮਾਲੀ, ਗੁਰਦੀਪ ਸਿੰਘ ਬਰਮਾ, ਸਪਿੰਦਰ ਸਿੰਘ ਲੱਲ ਕਲਾਂ, ਹਰਪ੍ਰੀਤ ਸਿੰਘ ਘੁਲਾਲ ਅਤੇ ਭਿੰਦਰ ਸਿੰਘ ਲੱਧੜਾਂ ਆਦਿ ਕਿਸਾਨ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …