Saturday, May 31, 2025
Breaking News

36ਵੀਆਂ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼

100 ਮੀਟਰ ਦੌੜਾਂ ‘ਚ ਸੁਖਵਿੰਦਰ ਕੌਰ ਸੰਗਤ ਤੇ ਜਗਸੀਰ ਸਿੰਘ ਨਥਾਣਾ ਨੇ ਮਾਰੀ ਬਾਜੀ
ਜਿੱਤ ਹਾਰ ਦੀ ਬਜਾਏ ਖੇਡ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਵਿਦਿਆਰਥੀ-ਸੋਨਾਲੀ ਗਿਰੀ

PPN28101413
ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- 36 ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਰੰਭ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ ਕੀਤਾ ਗਿਆ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਟੂਰਨਾਮੈਂਟ ਦੁਰਾਨ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਕਬੱਡੀ, ਖੋ ਖੋ, ਕੁਸ਼ਤੀ, ਅਥਲੈਟਿਕਸ, ਫੁੱਟਬਾਲ ਅਤੇ ਜਿਮਨਾਸਟਿਕ ਦੇ ਮੁਕਾਬਲੇ ਵੱਖ ਵੱਖ ਦਿਨਾਂ ਕਰਵਾਏ ਜਾਣਗੇੇ। ਜ਼ਿਲ੍ਹਾ ਪੱਧਰੀ ਖੇਡਾਂ ਦੇ ਆਗਾਜ਼ ਮੌਕੇ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਸੋਨਾਲੀ ਗਿਰੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ। ਜਦੋਂ ਕਿ ਸ਼ਿਵਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਦੀ ਪ੍ਰਧਾਨਗੀ ਹੇਠ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਡਾ. ਆਰ ਐਨ ਮਹੇਸ਼ਵਰੀ ਤੋਂ ਇਲਾਵਾ ਰਜਿੰਦਰ ਸਿੰਘ ਸਿੱਧੂ ਅਤੇ ਪਿੰਡ ਬਹਿਮਣ ਦੀਵਾਨਾ ਦੇ ਸਾਬਕਾ ਸਰਪੰਚ  ਬਲਜੀਤ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਲਾਕ ਅਫਸਰ ਦਰਸ਼ਨ ਸਿੰਘ ਜੀਦਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਖੇਡਾਂ ਦੇ ਸੁਯੋਗ ਸੰਚਾਲਨ ਲਈ ਬੀ.ਪੀ.ਈ.ਓ ਹੈੱਡ ਕੁਆਰਟਰ ਕਰਮਜੀਤ ਕੌਰ ਦੀ ਅਗਵਾਈ ਵਿੱਚ ਵੱਖ ਵੱਖ ਬਲਾਕ ਅਫਸਰਾਂ ਵਿੱਚ ਦਰਸ਼ਨ ਸਿੰਘ ਜੀਦਾ (ਬਠਿੰਡਾ), ਅਮਰਜੀਤ ਕੌਰ (ਸੰਗਤ), ਹਰਫੂਲ ਸਿੰਘ ਤਲਵੰਡੀ ਸਾਬੋ, ਦਰਸ਼ਨ ਸਿੰਘ ਨਥਾਣਾਂ, ਗੁਰਮੇਲ ਸਿੰਘ ਭਗਤਾ, ਬਲਜਿੰਦਰ ਸਿੰਘ ਫੂਲ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਏ.ਡੀ.ਸੀ. ਨੇ ਰੰਗ ਬਰੰਗੇ ਗੁਬਾਰਿਆਂ ਨੂੰ ਛੱਡ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਵੀ ਕੀਤੀ ਗਈ। ਇਸ ਤੋਂ ਬਾਅਦ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚੋਂ ਖੇਡਾਂ ਵਿੱਚ ਭਾਗ ਲੈਣ ਪੁੱਜੇ ਲੜਕੇ ਅਤੇ ਲੜਕੀਆਂ ਟੋਲੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਬਹਿਮਣ ਦੀਵਾਨਾ ਦੇ ਪ੍ਰਾਇਮਰੀ ਸਕੂਲ ਦੀਆਂ ਨੰਨੀਆਂ ਬੱਚੀਆਂ ਵੱਲੋਂ ਸੱਭਿਆਚਾਰਕ ਰੰਗ ਬਿਖੇਰਦਾ ਗਿੱਧਾ ਪੇਸ਼ ਕੀਤਾ ਗਿਆ। ਅਧਿਆਪਕ ਸੁਖਰਾਜ ਗੋਇਲ ਨੇ ਵੀ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਏ.ਡੀ.ਸੀ ਵਿਕਾਸ ਮੈਡਮ ਸੋਨਾਲੀ ਗਿਰੀ ਨੇ ਪ੍ਰਾਇਮਰੀ ਪੱਧਰ ਤੇ ਖੇਡਾਂ ਵਿੱਚ ਭਾਗ ਲੈਣ ਪੁੱਜੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਸਾਰੀਆਂ ਟੀਮਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਉਨ੍ਹਾਂ ਖਿਡਾਰੀਆਂ ਨੂੰ ਜਿੱਤ ਹਾਰ ਦੀ ਬਜਾਏ ਚੰਗੀ ਖੇਡ ਭਾਵਨਾ ਤੇ ਜੋਸ਼ ਨਾਲ ਭਾਗ ਲੈਣ ਦੀ ਨਸੀਅਤ ਵੀ ਦਿੱਤੀ। ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਿਵਪਾਲ ਗੋਇਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਅਸਲ ਵਿੱਚ ਨੀਂਹ ਪ੍ਰਾਇਮਰੀ ਸਕੂਲਾਂ ਵਿੱਚ ਹੀ ਬੱਝਦੀ ਹੈ। ਇਸ ਲਈ ਸਾਨੂੰ ਪ੍ਰਾਇਮਰੀ ਖੇਡਾਂ ਦੀ ਤਿਆਰੀ ਲਈ ਵਧੇਰੇ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ  । ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਖੇਡਾਂ ਵਿੱਚ ਡਿਊਟੀ ਦੇ ਰਹੇ ਖੇਡ ਅਮਲੇ ਨੂੰ ਪੱਖਪਾਤ ਤੋਂ ਉੱਪਰ ਉੱਠ ਕੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਨ ਦੀ ਹਿਦਾਇਤ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਖੇਡਾਂ ਵਿੱਚ ਵਿਸ਼ੇਸ਼ ਪ੍ਰੈਸ ਡਿਊਟੀ ਅਧਿਪਆਪਕ ਬਲਬੀਰ ਸਿੰਘ ਕਮਾਂਡੋ ਜੰਗੀਰਾਣਾ ਤੇ ਰਾਜਿੰਦਰ ਸਿੰਘ ਦਿਉਣ ਨੇ ਖੇਡ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿਵੱਖ ਵੱਖ ਬਲਾਕਾਂ ਦੇ ਮਾਚਰ ਪਾਸਟ ਵਿੱਚੋਂ ਸੰਗਤ ਪਹਿਲੇ, ਤਲਵੰਡੀ ਸਾਬੋ ਦੂਸਰੇ ਤੇ ਫੂਲ ਵੈਸਟ ਤੀਸਰੇ ਸਥਾਨ ਤੇ ਰਹੇ। ਅੱਜ ਹੋਈਆਂ 100 ਮੀਟਰ ਲੜਕੀਆਂ ਦੇ ਦੌੜ ਮੁਕਾਬਲੇ ਵਿੱਚ ਸੁਖਵਿੰਦਰ ਕੌਰ ਬਲਾਕ ਸੰਗਤ ਨੇ ਪਹਿਲਾ , ਹਸਨਦੀਪ ਕੌਰ ਤਲਵੰਡੀ ਸਾਬੋ ਦੂਸਰਾ ਤੇ ਹਰਮਨਪ੍ਰੀਤ ਕੌਰ ਬਠਿੰਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜਦੋਂ ਕਿ ਲੜਕਿਆਂ ਦੇ ਮੁਕਾਬਲੇ ਵਿੱਚ ਜਗਸੀਰ ਸਿੰਘ ਨਥਾਣਾ ਪਹਿਲੇ, ਧਰਮਪ੍ਰੀਤ ਸਿੰਘ ਸੰਗਤ ਦੂਸਰੇ ਤੇ ਰਵਿੰਦਰ ਸਿੰਘ ਭਗਤਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੀਆਂ 200 ਮੀਟਰ ਦੌੜਾਂ ਵਿੱਚ ਹੁਸਨਦੀਪ ਕੌਰ ਤਲਵੰਡੀ ਸਾਬੋ ਪਹਿਲੇ, ਖੁਸ਼ਪ੍ਰੀਤ ਕੌਰ ਰਾਮਪੁਰਾ ਦੂਸਰੇ ਤੇ ਮਨਪ੍ਰੀਤ ਕੌਰ ਨਥਾਣਾ ਤੀਸਰੇ ਸਥਾਨ  ਤੇ ਰਹੀਆਂ ।ਜਦੋਂ ਕਿ ਲੜਕਿਆਂ ਦੇ ਮੁਕਾਬਲੇ ਵਿੱਚ ਰੋਹਤਾਸ਼ ਨਥਾਣਾ ਪਹਿਲੇ, ਸੂਰਜ ਸਿੰਘ ਬਠਿੰਡਾ ਦੂਸਰੇ ਤੇ ਬਲਵਿੰਦਰ ਰਾਮਪੁਰਾ ਤੀਸਰੇ ਸਥਾਨ ਤੇ ਰਹੇ। ਖੇਡਾਂ ਮੌਕੇ ਕਨਵੀਨਰ  ਜਸਵਿੰਦਰ ਸਿੰਘ ਆਕਲੀਆ ਕਲਾਂ, ਰੇਸ਼ਮ ਸਿੰਘ ਜੰਡਾਂਵਾਲਾ, ਵਨੀਤਾ ਧੀਰ ਕਿਲੀ, ਰਣਜੀਤ ਸਿੰਘ ਬਰਾੜ ਤਲਵੰਡੀ, ਜਸਵਿੰਦਰ ਸਿੰਘ ਬਠਿੰਡਾ, ਮਨਸੁਖਜੀਤ ਨਥਾਣਾ, ਨਿਰਭੈ ਸਿੰਘ ਰਾਮਪੁਰਾ , ਹਰਤੇਜ ਸਿੰਘ ਜੋਧਪੁਰ, ਰਣਦੀਪ ਕੌਰ ਗੁਲਾਬਗੜ੍ਹ ਤੋਂ ਇਲਾਵਾ ਇੰਦਰਜੀਤ ਸਿੰਘ, ਹਰਬੰਸ ਸਿੰਘ ਬਹਿਮਣ ਦੀਵਾਨਾਂ, ਵੀਰਪਾਲ ਕੌਰ ਹੈੱਡ ਟੀਚਰ, ਦਲਜੀਤ ਸਿੰਘ ਮੁਲਤਾਨੀਆਂ, ਪਰਮਜੀਤ ਸਿੰਘ, ਜੈ ਕਿਸ਼ਨ ਬਹਿਮਣ, ਸੁਰਿੰਦਰਪਾਲ ਕੌਰ ਬਹਿਮਣ  ਆਦਿ ਨੇ ਵਿਸ਼ੇਸ਼ ਤੌਰ ਤੇ ਡਿਊਟੀ ਨਿਭਾਈ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …

Leave a Reply