Friday, October 16, 2026

ਆਪ ਅਗੂਆਂ ਨੇ ਮ੍ਰਿਤਕ ਜਗਦੀਸ਼ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ/ ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਪੰਜਾਬ ਦੇ ਜਾਇੰਟ ਸਕੱਤਰ ਅਸ਼ੋਕ ਤਲਵਾਰ ਅਤੇ ਅਸੈਂਬਲੀ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਦੀ ਚੋਣ ਲੜ੍ਹ ਚੁੱਕੇ ਡਾਕਟਰ ਇੰਦਰਬੀਰ ਸਿੰਘ ਨਿੱਜ਼ਰ ਨੇ ਲੋਹੜੀ ਵਾਲੇ ਦਿਨ ਕਤਲ ਕਰ ਦਿੱਤੇ ਗਏ ਜਗਦੀਸ਼ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
                ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂਆਂ ਤਲਵਾਰ ਅਤੇ ਡਾਕਟਰ ਨਿੱਜ਼ਰ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਹਲਕਾ ਦੱਖਣੀ ਦੀ ਵਾਰਡ ਨੰਬਰ 37 ਤੋਂ ਜ਼ਿਮਨੀ ਚੋਣ ਦੀ ਰੰਜ਼ਿਸ਼ ਕਾਰਣ ਜਗਦੀਸ਼ ਸਿੰਘ ਨੂੰ ਇਕ ਛੋਟੀ ਜਿਹੀ ਗੱਲ ਪਿੱਛੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ।ਇਸ ਵਿੱਚ ਪ੍ਰਸ਼ਾਸਨ ਦਾ ਨਿਕੰਮਾਪਨ ਝਲਕਦਾ ਹੈ, ਕਿਉਂਕਿ ਪਰਿਵਾਰ ਵਾਲੇ ਤੇ ਮੁਹੱਲਾ ਵਾਸੀ ਕਹਿ ਰਹੇ ਹਨ ਕਿ ਸਵੇਰ 12 ਵਜੇ ਤੋਂ ਗੋਲੀਆਂ ਚੱਲ ਰਹੀਆਂ ਸਨ।ਉਨਾਂ ਕਿਹਾ ਕਿ 2 ਸਾਲ ਪਹਿਲਾਂ ਵੀ ਲੋਹੜੀ ਵਾਲੇ ਦਿਨ ਇੱਕ ਨੌਜਵਾਨ ਦਾ ਕਤਲ ਹੋਇਆ ਸੀ।ਆਗੂਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ।
                 ਇਸ ਮੌਕੇ ਸੋਹਣ ਸਿੰਘ ਨਾਗੀ ਜਿਲ੍ਹਾ ਦਫ਼ਤਰ ਇੰਚਾਰਜ਼, ਜਗਦੀਪ ਸਿੰਘ ਜਿਲ੍ਹਾ ਈਵੈਂਟ ਇੰਚਾਰਜ਼, ਸਤਿੰਦਰ ਸਿੰਘ ਜੌਹਲ, ਅਸ਼ੋਕ ਸ਼ਰਮਾ, ਨਰਿੰਦਰ ਮਰਵਾਹਾ, ਜਸਪ੍ਰੀਤ ਸਿੰਘ, ਬੱਬੂ ਗ਼ਰੀਬ, ਵਿਕਰਮਜੀਤ ਵਿੱਕੀ ਜਿਲ੍ਹਾ ਮੀਡਿਆ ਇੰਚਾਰਜ਼, ਜੁਪਿੰਦਰ ਸਿੰਘ, ਦਿਲਬਾਗ ਸੰਧੂ ਆਦਿ ਮੌਜ਼ੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …