Friday, April 10, 2026

ਹੱਡੀਆਂ ਦੇ ਡਾਕਟਰ ਤੋਂ ਸ਼ੁਰੂ ਹੋਈ ਕੋਰੋਨਾ ਵੈਕਸੀਨ ਦੀ ਟੀਕਾਕਰਨ ਮੁਹਿੰਮ

ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਕੋਰੋਨਾ ਦੀ ਰੋਕਥਾਮ ਲਈ ਅੱਜ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੌਰਾਨ ਸਿਵਲ ਹਸਪਤਾਲ ਧੂਰੀ ਵਿਖੇ ਹੱਡੀਆਂ ਦੇ ਮਾਹਿਰ ਡਾ. ਪ੍ਰਭਸਿਮਰਨ ਸਿੰਘ ਦੇ ਟੀਕਾ ਲਾਉਣ ਨਾਲ ਸ਼ੁਰੂ ਕੀਤੀ।ਇਸ ਮੁਹਿੰਮ ਦਾ ਰਸਮੀ ਉਦਘਾਟਨ ਲਤੀਫ ਅਹਿਮਦ ਐਸ.ਡੀ.ਐਮ ਧੂਰੀ ਵੱਲੋਂ ਕੀਤਾ ਗਿਆ।ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ 10 ਵਿਅਕਤੀਆਂ ਨੂੰ ਟੀਕੇ ਲਗਾਏ ਗਏ ਹਨ ਅਤੇ ਟੀਕੇ ਲਗਾਉਣ ਉਪਰੰਤ ਸਾਰਿਆਂ ਨੂੰ ਅੱਧੇ ਘੰਟੇ ਲਈ ਅੰਡਰ ਓਬਜ਼ਰਵੇਸ਼ਨ ‘ਚ ਰੱਖਿਆ ਗਿਆ।
              ਇਸ ਮੌਕੇ ਡੀ.ਐਫ.ਓ ਡਾ. ਇੰਦਰਜੀਤ ਸਿੰਘ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …