Saturday, June 14, 2025
Breaking News

ਮਨਿਸਟੀਰੀਅਲ ਕਾਮਿਆਂ ਵਲੋਂ ਮੰਗਾਂ ਨਾ ਮੰਨਣ ‘ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ

ਅੰਮ੍ਰਿਤਸਰ, 17 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਯੂਨਿਟ ਦੀ ਭੱਖਦੀਆਂ ਮੰਗਾਂ ਬਾਰੇ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ ਤੇ ਜਨਰਲ ਸਕੱਤਰ ਜਗਦੀਸ਼ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੇਘ ਸਿੰਘ ਸਿੱਧੂ ਸੂਬਾ ਪ੍ਰਧਾਨ ਪੀ.ਐਸ.ਐਮ.ਐਸ.ਯੂ, ਸੁਖਚੈਨ ਸਿੰਘ ਖਹਿਰਾ ਸੂਬਾ ਮੁੱਖ ਸਲਾਹਕਾਰ, ਹਾਈਪਾਵਰ ਕਮੇਟੀ ਮੈਂਬਰ ਗੁਰਨਾਮ ਸਿੰਘ ਵਿਰਕ, ਮਨਜਿੰਦਰ ਸਿੰਘ ਸੰਧੂ, ਖੁਸ਼ਵਿੰਦਰ ਕਪਿਲਾ, ਮਨਦੀਪ ਸਿੰਘ ਸਿੱਧੂ ਆਦਿ ਨੇ ਉਚੇਚੇ ਤੌਰ ‘ਤੇ ਸ਼ਿਕਰਤ ਕੀਤੀ ।
                   ਜਿਲ੍ਹਾ ਜਨਰਲ ਸਕੱਤਰ ਜਗਦੀਸ਼ ਠਾਕੁਰ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਮੀਟਿੰਗ ਦੌਰਾਨ ਛੇਵਾਂ ਤਨਖਾਹ ਕਮਿਸ਼ਨ ਦੀ ਮਿਆਦ ਅੱਗੇ ਪਾਉਣ, ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ ਸੈਂਟਰ ਦੇ ਸੱਤਵੇਂ ਤਨਖਾਹ ਕਮਿਸ਼ਨ ਦੇ ਅਧਾਰ ‘ਤੇ ਭਰਤੀ ਕਰਨ ਵਾਲਾ ਮਿਤੀ 17.07.2020 ਦਾ ਪੱਤਰ ਰੱਦ ਕਰਨ, ਸਮੂਹ ਵਿਭਾਗਾਂ ਦਾ ਪੁਨਰਗਠਨ ਕਰਨ ਵਾਲੀਆਂ ਹਦਾਇਤਾਂ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ, ਤਰਸ ਦੇ ਅਧਾਰ ‘ਤੇ ਭਰਤੀ ਹੋਏ ਕਰਮਚਾਰੀਆਂ ‘ਤੇ ਟਾਈਪ ਟੈਸਟ ਦੀ ਸ਼ਰਤ ਹਟਾ ਕੇ ਕੰਪਿਊਟਰ ਕੋਰਸ ਲਾਗੂ ਨਾ ਕਰਨ, ਡੀ.ਏ ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਕਿਸ਼ਤਾਂ ਰਲੀਜ਼ ਨਾ ਕਰਨ ਆਦਿ ਭੱਖਦੀਆਂ ਮੰਗਾਂ ਨਾ ਮੰਨੇ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ।ਉਨਾਂ ਕਿਹਾ ਕਿ ਇਸ ਸਮੇਂ ਸਰਕਾਰ ਨੂੰ ਚੇਤਾਵਾਨੀ ਦਿੱਤੀ ਗਈ ਕਿ ਜੇਕਰ ਜਥੇਬੰਦੀ ਨਾਲ ਤੁਰੰਤ ਮੀਟਿੰਗ ਕਰਕੇ ਭੱਖਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ‘ਚ ਮਜ਼ਬੂਰਨ ਸੂਬਾ ਪੱਧਰੀ ਮੀਟਿੰਗ ਬੁਲਾ ਕੇ ਤਿੱਖੇ ਸੰਘਰਸ਼ ਦਾ ਆਗਾਜ਼ ਕੀਤਾ ਜਾਵੇਗਾ।ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ, ਕਿਉਂਕਿ ਸਰਕਾਰ ਜਥੇਬੰਦੀ ਨਾਲ ਬਾਰ-ਬਾਰ ਕੀਤੀਆਂ ਮੀਟਿੰਗਾਂ ਵਿੱਚ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ।
                   ਇਸ ਮੌਕੇ ਜਿਲ੍ਹਾ ਮਨਜਿੰਦਰ ਸਿੰਘ ਸੰਧੂ ਜਿਲ੍ਹਾ ਵਿੱਤ ਸਕੱਤਰ, ਅਮਨ ਥਰੀਏਵਾਲ ਤੇ ਸਾਹਿਬ ਕੁਮਾਰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸਿਹਤ ਵਿਭਾਗ ਤੋਂ ਤੇਜਿੰਦਰ ਸਿੰਘ ਢਿਲੋਂ, ਅਤੁਲ ਸ਼ਰਮਾ, ਖਜ਼ਾਨਾ ਵਿਭਾਗ ਤੋਂ ਮੁਨੀਸ਼ ਸ਼ਰਮਾ, ਰਜਿੰਦਰ ਸਿੰਘ ਮੱਲ੍ਹੀ, ਮਨਦੀਪ ਸਿੰਘ ਚੌਹਾਨ, ਡਿਪਟੀ ਕਮਿਸ਼ਨਰ ਦਫਤਰ ਤੋਂ ਅਰਵਿੰਦਰ ਸਿੰਘ ਸੰਧੂ, ਦੀਪਕ ਅਰੋੜਾ, ਰੋਡਵੇਜ਼ ਤੋਂ ਮਨੋਜ ਕੁਮਾਰ, ਹਰਦਿਆਲ ਸਿੰਘ, ਨਹਿਰੀ ਵਿਭਾਗ ਤੋਂ ਗੁਰਵੇਲ ਸਿੰਘ ਸੇਖੋਂ, ਮੁਨੀਸ਼ ਸੂਦ, ਪੀ.ਡਬਲਯੂ.ਡੀ ਅਤੇ ਬੀ.ਐਡ.ਆਰ ਤੋਂ ਅਮਨਦੀਪ ਸਿੰਘ, ਜਗਜੀਤ ਸਿੰਘ, ਖੇਤੀਬਾੜੀ ਵਿਭਾਗ ਤੋਂ ਰਣਬੀਰ ਸਿੰਘ ਰਾਣਾ, ਆਬਾਕਰੀ ਕਰ ਵਿਭਾਗ ਤੋਂ ਕੁਲਦੀਪ ਸਿਘ, ਰਮੇਸ਼ ਗਿੱਲ, ਸਹਿਕਾਰਤਾ ਵਿਭਾਗ ਤੋਂ ਹਰਪਾਲ ਸਿੰਘ ਤੇ ਤੇਜਪਾਲ, ਸਮਾਜ ਭਲਾਈ ਵਿਭਾਗ ਤੋਂ ਗੁਰਦਿਆਲ ਸਿੰਘ ਅਤੇ ਜਗਜੀਵਨ ਕੁਮਾਰ, ਖੁਰਾਕ ਸਪਲਾਈ ਵਿਭਾਗ ਤੋਂ ਲਖਵਿੰਦਰ ਸਿੰਘ, ਵਾਟਰ ਸਪਲਾਈ ਤੋਂ ਰੋਬਿੰਦਰ ਸ਼ਰਮਾ, ਐਨ.ਸੀ.ਸੀ ਵਿਭਾਗ ਤੋਂ ਸੰਦੀਪ ਸਿੰਘ, ਤਕਨੀਕੀ ਸਿਖਿਆ ਵਿਭਾਗ ਤੋਂ ਸੁਰਜੀਤ ਸਿੰਘ ਬਰਨਾਲਾ, ਸਿੱਖਿਆ ਵਿਭਾਗ ਤੋਂ ਜਿੰਮੀ ਬਧਵਾਰ ਆਈ.ਟੀ.ਆਈ ਵਿਭਾਗ ਤੋਂ ਗੁਰਪੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …