ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰਕਾਮ ਲਿਮ: ‘ਚ ਕੰਮ ਕਰਦੀਆਂ ਜਥੇਬੰਦੀਆਂ ਵਲੋਂ ਬਣਾਈ ਮੁਲਾਜ਼ਮਾਂ ਤੇ ਪੈਨਸ਼ਨਰ
ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਡਵੀਜ਼ਨ ਸਮਰਾਲਾ ਦੇ ਸਾਥੀਆਂ ਵਲੋਂ ਮੰਡਲ ਦਫ਼ਤਰ ਘੁਲਾਲ ਅੱਗੇ ਪੈਨਸ਼ਨਰ ਐਸੋਸੀਏਸ਼ਨ ਦੇ ਡਵੀਜ਼ਨ ਪ੍ਰਧਾਨ ਸਿੰਕਦਰ ਸਿੰਘ ਦੀ ਪ੍ਰਧਾਨਗੀ ਹੇਠ ਸਾਂਝਾ ਧਰਨਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੈਕਨੀਕਲ ਸਰਵਿਸ਼ਜ਼ ਯੂਨੀਅਨ ਰਜਿ: ਦੇ ਮੰਡਲ ਸਕੱਤਰ ਰੁਲਦਾ ਸਿੰਘ ਨੇ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਵਲੋਂ 13 ਮੰਗਾਂ ਦੇ ਮੰਗ ਪੱਤਰ ਦੇ ਸੂਬੇ ਭਰ ਵਿਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।ਮੈਨੇਜਮੈਂਟ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਮੰਗਾਂ ਸਬੰਧੀ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ। ਮੈਨੇਜਮੈਂਟ ਨੇ ਮੁਲਾਜ਼ਮ/ਪੈਨਸ਼ਨਰਾਂ ਨੂੰ 1 ਦਸਬੰਰ 2011 ਤੋਂ ਪੇ-ਬੈਂਡ ਨਹੀਂ ਦਿੱਤਾ ਜਾ ਰਿਹਾ, 1 ਜਨਵਰੀ 2016 ਤੋਂ ਮੁਲਾਜ਼ਮਾਂ ਦੇ ਪੇ ਸਕੇਲ/ਪੈਨਸ਼ਨ ਦੀ ਸੋਧ ਨਹੀਂ ਕੀਤੀ ਜਾ ਰਹੀ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਸੰਬਰ 2015 ਤੋਂ ਬੰਦ ਕੀਤੀਆਂ ਹੋਈਆਂ ਹਨ, ਨਵੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਿਜਲੀ ਰਿਆਇਤ ਨਹੀਂ ਦਿੱਤੀ ਜਾ ਰਹੀ, ਮੁਲਾਜ਼ਮਾਂ/ਪੈਨਸ਼ਨਰਾਂ ਨੂੰ ਕੈਸ਼ਲੈਸ ਮੈਡੀਕਲ ਸਹੂਲਤ ਮੁੜ ਲਾਗੂ ਕੀਤੀ ਜਾਵੇ।ਬਿਜਲੀ ਸੋਧ ਬਿੱਲ 2020 ਅਤੇ ਬਿਜਲੀ ਐਕਟ 2003 ਨੂੰ ਰੱਦ ਕੀਤਾ ਜਾਵੇ, ਖੇਤੀ ਕਾਨੂੰਨਾਂ ਸਬੰਧੀ ਨਵੇਂ ਪਾਸ ਕੀਤੇ ਕਾਨੂੰਨਾਂ ਅਤੇ ਨਵੇਂ ਲੇਬਰ ਕੋਡਾਂ ਨੂੰ ਰੱਦ ਕੀਤਾ ਜਾਵੇ।ਇਸ ਤੋਂ ਇਲਾਵਾ ਅਹਿਮ ਮੰਗਾਂ ਅਨੁਸਾਰ ਸਾਰੇ ਨਵੇਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਧਰਨੇ ਦੇ ਅਖੀਰ ਵਿਚ ਪੰਜਾਬ ਸਰਕਾਰ ਅਤੇ ਮੈਨੈਜਮੈਂਟ ਦੀ ਅਰਥੀ ਫੂਕੀ ਗਈ।
ਧਰਨੇ ਅਤੇ ਅਰਥੀ ਫੂਕ ਪ੍ਰਦਰਸ਼ਨ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਜਿਨਾਂ ਵਿਚ ਅਮਰਜੀਤ ਸਿੰਘ ਚਹਿਲਾਂ, ਪਰੇਮ ਕੁਮਾਰ ਸਮਰਾਲਾ, ਸੁਖਦਰਸ਼ਨ ਸਿੰਘ ਕੋਹਾੜਾ, ਸੁਰਜੀਤ ਕੁਮਾਰ, ਰੁਲਦਾ ਸਿੰਘ ਖਮਾਣੋਂ, ਮਹਿੰਦਰ ਸਿੰਘ, ਜਗਤਾਰ ਸਿੰਘ ਮੁਸ਼ਕਾਬਾਦ, ਜਸਵੰਤ ਸਿੰਘ ਢੰਡਾ, ਇੰਜ: ਜੁਗਲ ਕਿਸ਼ੋਰ ਸਾਹਨੀ, ਦਰਸ਼ਨ ਸਿੰਘ ਢੰਡਾ, ਦਰਸ਼ਨ ਸਿੰਘ ਖ਼ਜਾਨਚੀ, ਮਹਿੰਦਰ ਸਿੰਘ ਗਿੱਲ, ਪ੍ਰੇਮ ਕੁਮਾਰ ਸਰਕਲ ਆਗੂ, ਬਲਕਾਰ ਸਿੰਘ ਡਵੀਜ਼ਨ ਘੁਲਾਲ, ਪ੍ਰੇਮ ਸਿੰਘ ਰਿਟਾ: ਐਸ.ਡੀ.ਓ, ਸੰਗਤ ਸਿੰਘ ਸੇਖੋਂ ਅਤੇ ਤਾਲਮੇਲ ਕਮੇਟੀ ਦੇ ਸੂਬਾਈ ਪ੍ਰਧਾਨ ਭਰਪੂਰ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਂਝੀ ਤਾਲਮੇਲ ਕਮੇਟੀ ਫਰਵਰੀ ਵਿਚ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਖਿਲਾਫ਼ ਸੂਬਾਈ ਪੱਧਰ ਤੇ ਧਰਨਾ ਦੇਵੇਗੀ ਅਤੇ ਬੋਰਡ ਡਾਇਰੈਕਟਰ ਦੇ ਫੀਲਡ ਵਿੱਚ ਰੋਸ ਵਿਖਾਵੇ ਜਾਰੀ ਰੱਖੇ ਜਾਣਗੇ।
ਇਕ ਮਤੇ ਰਾਹੀਂ ਕਿਸਾਨੀ ਸੰਘਰਸ਼ ਦੀ ਡੱਟਵੀਂ ਹਮਾਇਤ ਦਾ ਵੀ ਫੈਸਲਾ ਕੀਤਾ ਗਿਆ।26 ਜਨਵਰੀ ਨੂੰ ਸਮਰਾਲਾ ਵਿਖੇ ਤਾਲਮੇਲ ਕਮੇਟੀ ਦੇ ਸੱਦੇ ਤੇ ਬਿਜਲੀ ਬੋਰਡ ਦੇ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਵਲੋਂ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਅਤੇ ਬਿਜਲੀ ਐਕਟ ਦੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।ਕਾਲੇ ਝੰਡੇ ਲਗਾ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।ਅਖੀਰ ਵਿੱਚ ਡਵੀਜ਼ਨ ਪ੍ਰਧਾਨ ਸਿੰਕਦਰ ਸਿੰਘ ਵਲੋਂ ਆਏ ਹੋਏ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ ਗਿਆ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media