ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ, ਕਮਲ ਕਲੋਨੀ ਸਮਰਾਲਾ ਵਲੋਂ ਪਿਛਲੇ ਅੱਠ ਸਾਲਾਂ ਤੋਂ
ਸਮਾਜਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਨਿਸ਼ਕਾਮ ਅਤੇ ਨਿਸਵਾਰਥ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ।ਟਰੱਸਟ ਦੇ ਚੇਅਰਮੈਨ ਜੀਤ ਰਾਵਲ ਨੇ ਦੱਸਿਆ ਕਿ ਸੋਨਾਲੀ ਰਾਵਲ ਦੇ 36ਵੇਂ ਜਨਮ ਦਿਨ ਅਤੇ ਟਰੱਸਟ ਦੇ 8ਵੇਂ ਸਥਾਪਨਾ ਦਿਵਸ ਦੇ ਮੌਕੇ 24 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਮਲ ਕਲੋਨੀ ਸਮਰਾਲਾ ਵਿਖੇ ਹੱਡੀਆਂ, ਜੋੜਾਂ ਦਾ ਦਰਦ, ਮੈਡੀਸਨ ਅਤੇ ਹੋਮਿਓਪੈਥੀ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਆਈ.ਵੀ.ਵਾਈ ਹਸਪਤਾਲ ਖੰਨਾ ਦੇ ਅਨੁਭਵੀ ਅਤੇ ਸਪੈਸ਼ਲਿਸਟ ਡਾਕਟਰ ਪਰਿਕਲਪ ਭਾਰਤੀ ਸ਼ਰਮਾ ਅਤੇ ਡਾ. ਨਤਿਨ ਮਿੱਤਲ ਪੁੱਜ ਰਹੇ ਹਨ।ਟਰੱਸਟ ਦੇ ਹੋਮਿਓਪੈਥੀ ਡਾਕਟਰ ਦਰਿੰਦਰਪਾਲ ਸਿੰਘ ਚਾਹਲ ਵੀ ਮਰੀਜ਼ਾਂ ਦਾ ਚੈਕਅੱਪ ਕਰਨਗੇ।ਕੈਂਪ ਦੀ ਪ੍ਰਧਾਨਗੀ ਸਮਰਾਲਾ ਦੇ ਐਸ.ਡੀ.ਐਮ ਮਿਸ ਗੀਤਿਕਾ ਸਿੰਘ ਕਰਨਗੇ ਅਤੇ ਕੈਨਰਾ ਬੈਂਕ ਦੇ ਖੇਤਰੀ ਪ੍ਰਬੰਧਕ ਸ਼ੰਕਰ ਲਾਲ ਅਤੇ ਵਰੁਣ ਸਿੰਘ ਠਾਕੁਰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।ਸਮਰਾਲਾ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਭਾਰਦਵਾਜ ਅਤੇ ਬਲਜਿੰਦਰ ਕੌਰ ਖੀਰਨੀਆਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਣਗੇ।ਕੈਂਪ ਵਿੱਚ ਮਰੀਜ਼ਾਂ ਦਾ ਮੁਫਤ ਚੈਕਅੱਪ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।ਜੇਕਰ ਕਿਸੇ ਨੂੰ ਵੀ ਉਪਰੋਕਤ ਰੋਗ ਸਬੰਧੀ ਕੋਈ ਜਰੂਰਤ ਹੈ ਤਾਂ ਉਹ ਇਥੇ ਪਹੁੰਚ ਕੇ ਆਪਣਾ ਚੈਕਅੱਪ ਕਰਵਾ ਲਾਭ ਲੈ ਸਕਦੇ ਹਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media