Wednesday, April 29, 2026

ਕ੍ਰਾਈਮ ਐਂਡ ਕੁਰੱਪਸ਼ਨ ਕੰਟਰੋਲ ਐਸੋਸੀਏਸ਼ਨ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ

ਸਮਰਾਲਾ, 28 ਜਨਵਰੀ (ਇੰਦਰਜੀਤ ਸਿੰਘ ਕੰਗ) – ਕਰਾਈਮ ਐਂਡ ਕਰੱਪਸ਼ਨ ਕੰਟਰੋਲ ਐਸੋਸੀਏਸ਼ਨ ਵਲੋਂ ਨਿਊ ਸ਼ਿਵਪੁਰੀ ਸੇਖੇਵਾਲ ਰੋਡ ਲੁਧਿਆਣਾ ਵਿਖੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਕੇਸ਼ ਕਲਿਆਣ ਚੀਫ ਇਨਵੈਸਟੀਗੇਟਰ ਪੰਜਾਬ, ਅਰਵਿੰਦਰ ਸਿੰਘ ਡਿਟੇਕਟਿਵ ਆਫੀਸਰ ਪੰਜਾਬ, ਕੁਲਵਿੰਦਰ ਸਿੰਘ ਜ਼ਿਲ੍ਹਾ ਲੁਧਿਆਣਾ ਡੀਟੇਕਟੀਵ ਅਫਸਰ ਆਦਿ ਸ਼ਾਮਲ ਹੋਏ।ਰਾਕੇਸ਼ ਕਲਿਆਣ ਨੇ ਕਿਹਾ ਕਿ 26 ਜਨਵਰੀ 1950 ਨੂੰ ਮਹਾਨ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ।ਸ਼ਿਲਪਾ ਜੋਸ਼ੀ ਨੂੰ ਪੰਜਾਬ ਮਹਿਲਾ ਵਿੰਗ ਕ੍ਰਾਈਮ ਐਂਡ ਕੁਰੱਪਸ਼ਨ ਕੰਟਰੋਲ ਐਸੋਸੀਏਸ਼ਨ ਪ੍ਰਧਾਨ ਅਤੇ ਵਿੰਦਰ ਕੁਮਾਰ ਨੂੰ ਡੀਟੇਕਟਿਵ ਅਫਸਰ ਜ਼ਿਲ੍ਹਾ ਲੁਧਿਆਣਾ ਨਿਯੁੱਕਤ ਕੀਤਾ ਗਿਆ।ਸਬ ਇੰਸਪੈਕਟਰ ਚਮਨ ਸਿੰਘ, ਥਾਣੇਦਾਰ ਹਰਭਜਨ ਸਿੰਘ, ਥਾਣੇਦਾਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।
                         ਇਸ ਮੌਕੇ ਸੁਖਚੈਨ ਸਿੰਘ, ਯੁਗਰਾਜ ਸਿੰਘ, ਲਛਮਣ ਸਿੰਘ, ਹੀਰਾ ਬਾਲਾ, ਡਾ. ਅਮਿਤ ਪਾਹਵਾ, ਬਾਬੂ ਸਿੰਘ ਚੌਹਾਨ ਆਦਿ ਤੋਂ ਇਲਾਵਾ ਤਿੰਨ ਦਰਜਨ ਦੇ ਕਰੀਬ ਮੈਂਬਰ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …