Wednesday, April 29, 2026

ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨੀ ਘੋਲ਼ ਨੂੰ ਹੋਰ ਮਜ਼ਬੂਤ ਕਰਨ ਦਾ ਦਿੱਤਾ ਸੁਨੇਹਾ

ਸਮਰਾਲਾ, 28 ਜਨਵਰੀ (ਇੰਦਰਜੀਤ ਸਿੰਘ ਕੰਗ) – ਪਿਛਲੇ ਦੋ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਘੋਲ਼ ਨੂੰ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਏਜੰਸੀਆਂ ਅਤੇ ਪੁਲਿਸ ਵਲੋਂ ਕੀਤੀਆਂ ਘਟੀਆ ਹਰਕਤਾਂ ਦੀ ਬਦੌਲਤ ਕਿਸਾਨੀ ਸੰਘਰਸ਼ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਦਿੱਲੀ ਦੇ ਬਾਰਡਰਾਂ ’ਤੇ ਇੰਟਰਨੈਂਟ ਸੇਵਾ ਬੰਦ ਕਰਕੇ ਗੋਦੀ ਮੀਡੀਆ ਰਾਹੀਂ ਜੋ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਦੀ ਸਮਰਾਲਾ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ।ਇਨ੍ਹਾਂ ਵਿੱਚ ਬਾਰ ਐਸਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸ਼ਰਮਾ, ਉਘੇ ਸਮਾਜਸੇਵੀ ਅਤੇ ਲੇਖਕ ਦੀਪ ਦਿਲਬਰ, ਅਕਸ ਰੰਗ ਮੰਚ ਸਮਰਾਲਾ ਦੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ, ਟੈਕਨੀਕਲ ਸਰਵਿਸ ਯੂਨੀਅਨ ਸਮਰਾਲਾ ਦੇ ਆਗੂ ਸੰਗਤ ਸਿੰਘ ਸੇਖੋਂ ਅਤੇ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ਼ ਸਿਹਾਲਾ ਆਦਿ ਸ਼ਾਮਿਲ ਸਨ।
                ਉਕਤ ਆਗੂਆਂ ਨੇ ਆਪਣੇ ਸੰਬੋਧਨ ਰਾਹੀਂ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ’ਤੇ ਪਹੁੰਚਣ ਦਾ ਸੁਨੇਹਾ ਦਿੱਤਾ ਅਤੇ ਸ਼ੋਸ਼ਲ ਮੀਡੀਏ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਵਧੀਆ ਰੋਲ਼ ਨਿਭਾਅ ਰਿਹਾ ਹੈ।ਬੁਲਾਰਿਆਂ ਨੇ ਆਮ ਲੋਕਾਂ ਨੂੰ ਖਬਰਦਾਰ ਕੀਤਾ ਕਿ ਉਹ ਗੋਦੀ ਮੀਡੀਏ ਦੀਆਂ ਝੂਠੀਆਂ ਖ਼ਬਰਾਂ ਵਿੱਚ ਨਾ ਆਉਣ ਅਤੇ ਪੂਰੇ ਜ਼ਾਬਤੇ ਵਿੱਚ ਰਹਿ ਕੇ ਪਹਿਲਾਂ ਵਾਂਗੂੰ ਹੀ ਦਿੱਲੀ ਦੇ ਬਾਰਡਰਾਂ ’ਤੇ ਜਾ ਕੇ ਡਟਣ।
                    ਜ਼ਿਕਰਯੋਗ ਹੈ ਕਿ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਲੋਕ ਸਪੈਸ਼ਲ ਟਰੈਕਟਰ ਲੈ ਕੇ ਇਸ ਪਰੇਡ ਵਿੱਚ ਸ਼ਾਮਿਲ ਹੋਏ ਸਨ।ਉਨ੍ਹਾਂ ਨੇ 27-28 ਜਨਵਰੀ ਨੂੰ ਵਾਪਸੀ ਕਰਨੀ ਸੀ, ਪਰ ਜਿਹੜੇ ਟਰੈਕਟਰ ਟਰਾਲੀਆਂ ਪਿਛਲੇ ਦੋ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਨੂੰ ਘੇਰੀ ਬੈਠੇ ਹਨ ਉਹ ਹਾਲੇ ਵੀ ਵੱਡੀ ਗਿਣਤੀ ‘ਚ ਉਥੇ ਹੀ ਮੌਜ਼ੂਦ ਹਨ ਹਾਲਾਂਕਿ ਹੁਣ ਇਹ ਗਿਣਤੀ ਅੱਗੇ ਨਾਲ਼ੋਂ ਵੀ ਦੁਗਣੀ ਹੈ ਅਤੇ ਦਿਨ ਪ੍ਰਤੀ ਦਿਨ ਹੋਰ ਵਧੇਗੀ।
              ਇਸ ਮੌਕੇ ਸੰਜੀਵ ਭਾਰਦਵਾਜ, ਅਜੈ ਕੁਮਾਰ, ਗਗਨਦੀਪ ਬਾਲਿਓਂ, ਸੁਹੇਲ ਖਾਨ, ਹਨੀ ਸ਼ਰਮਾ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …