ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਹਰ ਘਰ ਪਾਣੀ ਅਤੇ ਸਫਾਈ ਮੁਹਿੰਮ ਤਹਿਤ ਜ਼ਿਲ੍ਹੇ ਦੇ ਅੰਦਰ 369 ਪਿੰਡਾਂ ਦੇ ਕਰੀਬ 6 ਲੱਖ ਲੋਕਾਂ ਨੂੰ ਨਹਿਰੀ ਜਲ
ਸਕੀਮ ਅਧੀਨ ਸਾਫ ਸੁਥਰਾ ਪਾਣੀ ਮਿਲੇਗਾ।ਜਿਸ ‘ਤੇ 378 ਕਰੋੜ ਰੁਪਏ ਦੀ ਲਾਗਤ ਆਵੇਗੀ। ਪਾਣੀ ਦਾ ਪੱਧਰ ਜੋ ਕਿ ਲਗਾਤਾਰ ਹੇਠਾਂ ਜਾ ਰਿਹਾ ਸੀ ਨੂੰ ਹੁਣ ਨਹਿਰਾਂ ਦਾ ਪਾਣੀ ਸਾਫ ਕਰਕੇ ਪੀਣ ਲਈ ਦਿੱਤਾ ਜਾਵੇਗਾ,ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ।
ਇਸ ਮੁਹਿੰਮ ਤਹਿਤ ਜ਼ਿਲੇ੍ਹ ਦੇ ਪਿੰਡ ਚਵਿੰਡਾ ਕਲਾਂ ਅਧੀਨ 112 ਪਿੰਡਾਂ ਜਿਸ ਵਿਚ 104.30 ਕਰੋੜ ਰੁਪਏ, ਪਿੰਡ ਕੰਦੋਵਾਲੀ ਦੇ 167 ਪਿੰਡਾਂ ਵਿਚ 163.67 ਕਰੋੜ ਰੁਪਏ, ਪਿੰਡ ਗੋਸਲਾ ਅਫਗਾਨਾ ਦੇ 52 ਪਿੰਡਾਂ ਵਿਚ 55.77 ਕਰੋੜ ਰੁਪਏ ਅਤੇ ਪਿੰਡ ਸਾਘਨਾ ਦੇ 38 ਪਿੰਡਾਂ ਵਿਚ 54.25 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਨੂੰ ਸਾਫ ਕਰਕੇ ਟੈਕੀਆਂ ਰਾਹੀ ਹਰ ਘਰ ਵਿਚ ਟੂਟੀਆਂ ਰਾਹੀ ਪਾਣੀ ਮੁਹੱਈਆ ਹੋਵੇਗਾ।ਹਰ ਘਰ ਪਾਣੀ ਦੀ ਮੁਹਿੰਮ ਤਹਿਤ ਜ਼ਿਲ੍ਹੇ੍ਹ ਦੇ 2.23 ਲੱਖ ਘਰਾਂ ਨੂੰ ਮਾਰਚ 2022 ਤੱਕ ਸਾਫ ਸੁਥਰਾ ਨਹਿਰੀ ਪਾਣੀ ਮਿਲ ਜਾਵੇਗਾ। ਇਸ ਮੁਹਿੰਮ ਤਹਿਤ ਮੁੱਖ ਮੰਤਰੀ ਪੰਜਾਬ ਵਲੋ ਜਿਲ੍ਹੇ ਦੇ ਪਿੰਡ ਬੁੱਢਾ ਥੇਹ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਨੀਂਹ ਪੱਥਰ ਵੀ ਬੀਤੇ ਦਿਨ ਰੱਖਿਆ ਗਿਆ ਹੈ।
ਪਿੰਡ ਜਗਦੇਵ ਕਲਾਂ ਦੇ ਸਰਪੰਚ ਬਲਵਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਡੀ ਚਿਰਾ੍ਹ ਤੋ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ।ਬਸੰਤ ਸਿੰਘ ਮੈਬਰ ਪੰਚਾਇਤ ਪਿੰਡ ਤੋਲਾਨੰਗਲ ਨੇ ਕਿਹਾ ਕਿ ਇਸ ਮੁਹਿੰਮ ਵਿਚ ਸਾਡੀ ਪੰਚਾਇਤ ਵੱਧ ਚੜ ਕੇ ਹਿੱਸਾ ਲਵੇਗੀ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media