ਕਪੂਰਥਲਾ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਸਾਫ ਸਫਾਈ ਤੇ ਸਵੱਛਤਾ ਯਕੀਨੀ ਬਣਾਉਣ ਵੱਲ ਵੱਡੀ ਪਹਿਲਕਦਮੀ
ਕਰਦਿਆਂ ਪੇਂਡੂ ਖੇਤਰਾਂ ਅੰਦਰ ਕਮਿਊਨਿਟੀ ਸੈਨਟਰੀ ਕੰਪਲੈਕਸਾਂ ਦਾ ਨਿਰਮਾਣ ਜ਼ੋਰਾਂ ’ਤੇ ਜਾਰੀ ਹੈ।
ਜਿਲ੍ਹੇ ਅੰਦਰ ਵਰਤਮਾਨ ਸਮੇਂ 33 ਲੱਖ ਰੁਪੈ ਦੀ ਲਾਗਤ ਨਾਲ 11 ਪਿੰਡਾਂ ਅੰਦਰ ਅਜਿਹੇ ਕੰਪਲੈਕਸਾਂ ਦੀ ਉਸਾਰੀ ਜਾਰੀ ਹੈ, ਜਿਸ ਤਹਿਤ ਚੱਕੋੋਕੀ, ਦੇਸਲ, ਖਲੀਲ, ਖਾਲੂ, ਕੁਤਬੇਵਾਲ, ਨੰਗਲ ਲੁਬਾਣਾ, ਪੰਮਣ, ਰਜ਼ਾਪੁਰ, ਸੀਨਪੁਰ, ਤਲਵੰਡੀ ਮਹਿਮਾ, ਝੱਲ ਠੀਕਰੀਵਾਲਾ ਵਿਖੇ ਉਸਾਰੀ ਦਾ ਕਾਫੀ ਕੰਮ ਮੁਕੰਮਲ ਕਰ ਲਿਆ ਗਿਆ ਹੈ।ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ‘ਹਰ ਘਰ ਪਾਣੀ, ਹਰ ਘਰ ਸਫਾਈ’ ਮਿਸ਼ਨ ਤਹਿਤ ਜਿਲ੍ਹੇ ਅੰਦਰ 1 ਕਰੋੜ 8 ਲੱਖ ਰੁਪੈ ਦੀ ਲਾਗਤ ਨਾਲ ਕੁੱਲ 36 ਅਜਿਹੇ ਕੰਪਲੈਕਸ ਬਣਾਏ ਜਾਣੇ ਹਨ।
ਇਨ੍ਹਾਂ ਕੰਪਲੈਕਸਾਂ ਦੀ ਉਸਾਰੀ ਦਾ ਮੁੱਖ ਮਕਸਦ ਅਜਿਹੇ ਲੋਕਾਂ ਨੂੰ ਪਖਾਨਿਆਂ ਦੀ ਸਹੂਲਤ ਦੇਣਾ ਹੈ ਜਿਨ੍ਹਾਂ ਕੋਲ ਘਰ ਵਿਚ ਪਖਾਨੇ ਦੀ ਉਸਾਰੀ ਲਈ ਥਾਂ ਨਹੀਂ ਹੈ ਜਾਂ ਫਿਰ ਸਮਰੱਥਾ ਹੀ ਨਹੀਂ ਹੈ।ਇਸ ਯੋਜਨਾ ਤਹਿਤ ਇਕ ਪਿੰਡ ਨੂੰ 3 ਲੱਖ ਰੁਪੈ ਦੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ, ਜਿਸ ਵਿਚੋਂ 2.10 ਲੱਖ ਰੁਪੈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਜਦਕਿ ਬਾਕੀ 90,000 ਰੁਪੈ ਪੰਚਾਇਤ ਵਲੋਂ ਖਰਚ ਕੀਤੇ ਜਾਂਦੇ ਹਨ।ਇਕ ਸੈਨਟਰੀ ਕੰਪਲੈਕਸ ਵਿਚ ਕੁੱਲ 4 ਪਖਾਨੇ ਬਣਾਏ ਜਾਂਦੇ ਹਨ, ਜਿਸ ਵਿਚ ਇਕ ਅੰਗਹੀਣ ਲਈ ਰਾਖਵਾਂ ਰੱਖਿਆ ਜਾਂਦਾ ਹੈ।
ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਪੰਚਾਇਤਾਂ ਵਲੋਂ ਆਮ ਤੌਰ ’ਤੇ ਬੱਸ ਅੱਡਿਆਂ, ਪਾਰਕਾਂ, ਸਾਂਝੀਆਂ ਥਾਵਾਂ ’ਤੇ ਸੈਨਟਰੀ ਕੰਪਲੈਕਸਾਂ ਦੀ ਉਸਾਰੀ ਕੀਤੀ ਜਾਂਦੀ ਹੈ, ਜਿਸ ਨਾਲ ਵੱਡੇ ਪੱਧਰ ’ਤੇ ਲੋਕਾਂ ਨੂੰ ਲਾਭ ਮਿਲਦਾ ਹੈ।
ਬਲਾਕ ਨਡਾਲਾ ਦੇ ਪਿੰਡ ਖਲੀਲ ਦੀ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਖੇ ਸ਼ਮਸ਼ਾਨਘਾਟ ਵਿਖੇ ਪਖਾਨੇ ਨਹੀਂ ਸਨ।ਜਿਸ ਕਰਕੇ ਅੰਤਿਮ ਸਸਕਾਰ ਵੇਲੇ ਲੋਕਾਂ ਨੂੰ ਮਲ ਮੂਤਰ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਵਿਸ਼ੇਸ਼ ਕਰਕੇ ਔਰਤਾਂ ਲਈ ਮੁਸ਼ਕਿਲ ਹੋਰ ਵੀ ਵੱਡੀ ਬਣ ਜਾਂਦੀ ਸੀ, ਪਰ ਇਸ ਯੋਜਨਾ ਤਹਿਤ ਉਸਾਰੇ ਜਾ ਰਹੇ ਪਖਾਨੇੇ ਵੱਡੀ ਪੱਧਰ ’ਤੇ ਲਾਹੇਵੰਦ ਸਾਬਿਤ ਹੋਣਗੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media