Friday, September 25, 2026

ਕੁੜੇ ਦੇ ਡੰਪ ਨੂੰ ਦਿੱਤਾ ਨਵਾਂ ਰੂਪ, ਵਿਕਸਿਤ ਕੀਤਾ ਪਾਰਕ

ਅੰਮ੍ਰਿਤਸਰ 3 ਫਰਵਰੀ (ਸੁਖਬੀਰ ਸਿੰਘ) – ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੇ ਕਈ ਪਾਰਕਾਂ ਦਾ ਵਿਕਾਸ ਅਤੇ ਸੁੰਦਰੀਕਰਨ ਕੀਤਾ ਗਿਆ ਹੈ।ਜਿਸ ਵਿਚੋਂ ਵਿਧਾਨ ਸਭਾ ਹਲਕੇ ਦੱਖਣੀ ਦੇ ਬੁਲਾਰੀਆ ਪਾਰਕ ਨਾਲ ਲੱਗਦੇ 300 ਮੀਟਰ ਲੰਬੇ ਕੂੜੇ ਦੇ ਡੰਪ ਤੋਂ ਪਾਰਕ ਵਜੋਂ ਵਿਕਸਿਤ ਕੀਤਾ ਗਿਆ ਏਰੀਆ ਮਹੱਤਵਪੂਰਨ ਹੈ।ਨਗਰ ਨਿਗਮ ਕਮਿਸ਼ਨਰ ਅਤੇ ਸੀ.ਈ.ਓ ਸਮਾਰਟ ਸਿਟੀ ਕੋਮਲ ਮਿੱਤਲ ਨੇ ਦੱਸਿਆ ਕਿ ਵਾਰਡ ਨੰਬਰ 40 ਵਿੱਚ ਸਥਿਤ ਬੁਲਾਰੀਆ ਪਾਰਕ ਦੇ ਨਾਲ ਲੱਗਦੇ ਖੇਤਰ ਵਿੱਚ ਪਹਿਲਾਂ ਗੰਦਾ ਨਾਲਾ ਹੁੰਦਾ ਸੀ।ਇਸ ਦੇ ਬੰਦ ਹੋਣ ਤੋਂ ਬਾਅਦ ਇਹ ਜਗ੍ਹਾ ਕੂੜੇ ਦੇ ਡੰਪ ਵਿਚ ਬਦਲ ਗਈ ਸੀ।ਪਰ ਹੁਣ 300 ਮੀਟਰ ਤੋਂ ਵੀ ਵੱਧ ਲੰਬੇ ਇਸ ਸਟ੍ਰੇਚ ਨੂੰ ਪਾਰਕ ਵਿਚ ਬਦਲ ਦਿੱਤਾ ਗਿਆ ਹੈ।ਜਿਥੇ ਵਾਕ ਵੇਅ, ਓਪਨ ਜਿੰਮ ਉਪਕਰਣ, ਐਲ.ਈ.ਡੀ ਲਾਈਟਾਂ, ਗਜੀਬੋ, ਬੱਚਿਆਂ ਲਈ ਝੂਲੇ ਦੇ ਨਾਲ-ਨਾਲ ਦੋ ਬੈਡਮਿੰਟਨ ਕੋਰਟ, ਇਕ ਵਾਲੀਬਾਲ ਅਤੇ ਬਾਸਕਟਬਾਲ ਕੋਰਟ ਬਣਾਇਆ ਜਾ ਰਿਹਾ ਹੈ ਅਤੇ ਪੂਰਾ ਪਾਰਕ ਮਾਰਚ ਦੇ ਮਹੀਨੇ ਵਿਚ ਤਿਆਰ ਹੋ ਜਾਵੇਗਾ।ਵਿਕਸਤ ਕੀਤੇ ਪਾਰਕ ਦੇ ਸਾਹਮਣੇ ਸਥਿਤ ਗਿਆਨ ਆਸ਼ਰਮ ਸਕੂਲ ਵਿਚ ਕੰਮ ਕਰਨ ਵਾਲੇ ਪਦਮ ਕੁਮਾਰ ਨੇ ਦੱਸਿਆ ਕਿ ਪਹਿਲਾਂ ਲੋਕ ਇਥੇ ਸ਼ੋਚ-ਪੇਸ਼ਾਬ ਕਰਦੇ ਸਨ ਅਤੇ ਇਸ ਜਗ੍ਹਾ ਨੂੰ ਕੂੜਾ ਸੁਟਣ ਲਈ ਵਰਤਿਆ ਜਾਂਦਾ ਸੀ।ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਨਾਲ ਨਵਾਂ ਰੂਪ ਦਿੱਤਾ ਗਿਆ ਹੈ, ਜਿਸ ਨਾਲ ਆਸ ਪਾਸ ਦੇ ਲੋਕਾਂ ਅਤੇ ਸਕੂਲ ਨੂੰ ਫਾਇਦਾ ਹੋਏਗਾ।ਵਿਕਸਤ ਕੀਤੇ ਪਾਰਕ ਦੇ ਨਜ਼ਦੀਕ ਪਨਵਾੜੀ ਦੀ ਦੁਕਾਨ ਚਲਾਉਣ ਵਾਲੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਇਥੇ ਆਪਣੀ ਦੁਕਾਨ ਚਲਾ ਰਹੇ ਹੈ ਅਤੇ ਪਹਿਲਾਂ ਇਥੇ ਸਥਿਤੀ ਬਹੁਤ ਖਰਾਬ ਸੀ।ਗੰਦਗੀ ਦੇ ਢੇਰ ਦੇ ਕਾਰਨ ਇਥੋਂ ਕਾਫੀ ਬਦਬੂ ਆਉਂਦੀ ਸੀ।ਹੁਣ ਨਾ ਸਿਰਫ ਗੰਦਗੀ ਤੋਂ ਛੁਟਕਾਰਾ ਮਿਲੇਗਾ ਬਲਕਿ ਆਸ ਪਾਸ ਦੇ ਲੋਕਾਂ ਨੂੰ ਇਸ ਤੋਂ ਕਾਫ਼ੀ ਸਹੂਲਤ ਮਿਲੇਗੀ।ਸੀ.ਈ.ਓ ਸਮਾਰਟ ਸਿਟੀ ਨੇ ਦੱਸਿਆ ਕਿ ਫੇਜ਼-1 ਵਿਚ ਕੁਲ 13 ਪਾਰਕ ਵਿਕਸਤ ਕੀਤੇ ਗਏ ਹਨ ਅਤੇ ਫੇਜ਼-2 ਵਿੱਚ ਕੁੱਲ 25 ਪਾਰਕਾਂ ਦਾ ਵਿਕਾਸ ਅਤੇ ਸੁੰਦਰੀਕਰਨ ਕੀਤਾ ਜਾਵੇਗਾ।
                ਜਿਸ ਵਿਚੋਂ ਨਗਰ ਨਿਗਮ ਪਾਰਕ ਤੁੰਗਬਾਲਾ, ਕੰਪਨੀ ਬਾਗ, ਗੁਰੂ ਰਾਮਦਾਸ ਡੈਂਟਲ ਕਾਲਜ ਜੀ.ਟੀ ਰੋਡ ਦੇ ਸਾਹਮਣੇ ਪੈਂਦੇ ਪਾਰਕ ਨੰਬਰ ਇਕ, ਦੋ ਅਤੇ ਤਿੰਨ, ਕੋਟ ਕਰਨੈਲ ਸਿੰਘ ਪਾਰਕ, ਤਿਕੌਣੀ ਪਾਰਕ ਸ਼ਹੀਦ ਊਧਮ ਸਿੰਘ ਨਗਰ, ਫਤਿਹਪੁਰ ਪਿੰਡ ਪਾਰਕ ਅਤੇ ਫਤਿਹਪੁਰ ਸਿੰਘ ਕਲੋਨੀ ਪਾਰਕ, ਬੇਰੀ ਗੇਟ ਪਾਰਕ, ਭੂਸ਼ਣਪੁਰਾ ਪਾਰਕ -2, ਆਰੀਆ ਸਮਾਜ ਗਰਲਜ਼ ਸਕੂਲ ਪਾਰਕ-2 ਅਤੇ ਸੁਭਾਸ਼ ਪਾਰਕ -2 ਹਾਲ ਗੇਟ ਰੋਡ, ਨਿੱਕਾ ਸਿੰਘ ਕਲੋਨੀ ਦੇ ਟੈਂਕੀ ਵਾਲਾ ਪਾਰਕ, ਸ਼ੋਰੀ ਨਗਰ ਪਾਰਕ, ਸਾਊਥ ਸਿਟੀ ਪਾਰਕ- ਢਪੱਈ, ਫਰੈਂਡਜ਼ ਐਵਨਿਊ ਪਾਰਕ ਅਜਨਾਲਾ ਰੋਡ, ਪਾਰਕ -1 ਭੱਲਾ ਕਲੋਨੀ ਛੇਹਰਟਾ, ਪੈਰਾਡਾਇਜ਼ ਕਲੋਨੀ ਪਾਰਕ ਨਾਰਾਇਣਗੜ੍ਹ, ਧੱਕਾ ਕਲੋਨੀ ਪਾਰਕ (ਚਿੰਤਪੁਰਨੀ ਮੰਦਰ ਨੇੜੇ), ਜਨਤਾ ਕਲੋਨੀ ਪਾਰਕ, ਗ੍ਰੀਨ ਐਵਨਿਊ ਪਾਰਕ, ਟਾਂਗਰਾ ਕਾਲੋਨੀ ਪਾਰਕ (ਡੀ.ਟੀ.ਓ ਦਫਤਰ ਦੇ ਪਿੱਛੇ), ਜਗਤਜੋਤੀ ਸਕੂਲ (ਰਾਣੀ ਦਾ ਬਾਗ਼) ਦੇ ਸਾਹਮਣੇ ਪੈਂਦੇ ਪਾਰਕਾਂ ਨੂੰ ਵੀ ਫੇਜ਼-2 ‘ਚ ਵਿਕਸਤ ਕੀਤਾ ਜਾਵੇਗਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …