Monday, August 24, 2026

ਕੰਗਨਾ ਦੇ ਖਿਲਾਫ਼ ਅਪਰਾਧਿਕ ਸ਼ਿਕਾਇਤ ਦਿੱਲੀ ਪੁਲਿਸ ਨੂੰ ਦੇਵੇਗੀ ਜਾਗੋ- ਪਰਮਿੰਦਰ ਪਾਲ ਸਿੰਘ

ਟਵਿੱਟਰ ਨੇ ਹਟਾਏ ਕੰਗਨਾ ਰਨੌਤ ਦੇ ਵਿਵਾਦਿਤ ਟਵੀਟ

ਨਵੀਂ ਦਿੱਲੀ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਟਵਿੱਟਰ ਨੇ ਵੱਡੀ ਕਾਰਵਾਈ ਕਰਦੇ ਹੋਏ ਫਿ਼ਲਮੀ ਅਦਾਕਾਰਾ ਕੰਗਨਾ ਰਨੌਤ ਦੇ ਵਿਵਾਦਿਤ ਟਵੀਟ ਹਟਾ ਦਿੱਤੇ ਹਨ।ਇਸ ਮਸਲੇ `ਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੱਲ੍ਹ ਟਵਿੱਟਰ ਦੇ ਐਮ.ਡੀ ਨੂੰ ਆਪਣੇ ਵਕੀਲ ਦੇ ਮਾਰਫ਼ਤ ਲੀਗਲ ਨੋਟਿਸ ਭੇਜ ਕੇ ਕੰਗਨਾ ਦਾ ਟਵਿੱਟਰ ਅਕਾਂਉਂਟ ਬੰਦ ਕਰਨ ਦੀ ਮੰਗ ਕੀਤੀ ਸੀ।
                 ਜਾਗੋ ਦੇ ਸਕੱਤਰ ਜਨਰਲ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਵਕੀਲ ਨਗਿੰਦਰ ਬੈਨੀਪਾਲ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਇਸ ਬਾਰੇ ਟਵਿੱਟਰ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕੰਗਨਾ ਵਲੋਂ ਨਿਯਮਾਂ ਦੀ ਉਲੰਘਣਾਂ ਦਾ ਦੋਸ਼ ਲਾਉਦੇ ਹੋਏ, ਉਸ ਦੇ ਵਿਵਾਦਿਤ ਟਵੀਟਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ।ਉਨਾਂ ਕਿਹਾ ਕਿ ਹੁਣ ਜਾਗੋ ਪਾਰਟੀ ਵਲੋਂ ਕੰਗਨਾ ਦੇ ਖਿਲਾਫ਼ ਅਪਰਾਧਿਕ ਸ਼ਿਕਾਇਤ ਦਿੱਲੀ ਪੁਲਿਸ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਟਵਿੱਟਰ ਨੇ ਕੰਗਨਾ ਦੇ ਜ਼ਹਿਰੀਲੇ ਏਜੰਡੇ ਨੂੰ ਹਟਾ ਕੇ ਸਾਡੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ।ਕੰਗਨਾ ਨੇ ਕਿਸਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਦੱਸ ਕੇ ਆਪਣੀ ਬੇਵਕੂਫੀ ਦਾ ਮੁਜ਼ਾਹਰਾ ਕੀਤਾ ਸੀ।
                ਇਸ ਮੌਕੇ ਜਾਗੋ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਾਉਂਸ ਅਤੇ ਹੋਰ ਆਗੂ ਮੌਜ਼ੂਦ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …