ਚੰਡੀਗੜ, 8 ਫਰਵਰੀ (ਪ੍ਰੀਤਮ ਲੁਧਿਆਣਵੀ) – ਐਕਸਪਰਟ ਪਿਕਚਰ ਵਲੋਂ ੁਪ੍ਰਸਿੱਧ ਸੂਫ਼ੀ ਗਾਇਕ ਸੁੱਚੇ-ਜੈਲੇ ਸ਼ੇਖੂਪੁਰੀਏ ਦੀ ਅਵਾਜ਼ ਵਿੱਚ ਗਾਏ ਗੀਤ ‘ਯਾਰ ਦੇ
ਵਿਹੜੇ’ ਦੀ ਸ਼ੂਟਿੰਗ ਮਡਾਲੀ ਸਰੀਫ਼ ਰੋਜ਼ੇ ‘ਤੇ ਮੁਕੰਮਲ ਹੋ ਗਈ ਹੈ।
ਗੀਤਕਾਰ ਲੱਕੀ ਸੰਤਪੁਰੀਏ ਦੇ ਲਿਖੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਐਕਸਪਰਟ ਪਿਕਚਰ ਦੀ ਟੀਮ ਨੇ ਤੇ ਇਸ ਗੀਤ ਦੇ ਐਡੀਟਰ ਤੇ ਕੋਰੀਓਗ਼੍ਰਾਫਰ ਹਨ ਮਨੀ ਬਰਾੜ।ਮਾਡਲ ਮੈਡਮ ਇਨਾਇਤ ਤੇ ਰੀਨਾ ਭੱਟੀ ਕੋਰੀਓਗ਼੍ਰਾਫਰ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ।ਪ੍ਰੋਡਿਊਸਰ ਸੁਰਜੀਤ ਸਿੰਘ ਦੀ ਦੇਖ-ਰੇਖ ਵਿੱਚ ਕੈਮਰਾਮੈਨ ਮੁਨੀਸ਼ ਅੰਗੁਰਾਲ ਤੇ ਵੀਡੀਓ ਮੈਕਅਪ ਮੈਨ ਸਾਹਿਲ ਨੇ ਵੀ ਆਪਣਾ ਕੰਮ ਬਾਖੂਬੀ ਨਿਭਾਇਆ ਹੈ।
ਅਣਗਿਣਤ ਗੀਤਾਂ ਨਾਲ ਸਾਹਿਤ ਤੇ ਸੱਭਿਆਚਾਰ ਦੀ ਝੋਲੀ ਮਾਲੋ-ਮਾਲ ਕਰ ਚੁੱਕੇ ਗਾਇਕ ਜੈਲੇ ਸ਼ੇਖੂਪੁਰੀਏ ਨੇ ਪੱਤਰਕਾਰਾ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਕਦਰਦਾਨ ਸਰੋਤਿਆਂ ਤੋਂ ਆਸ ਹੈ ਕਿ ਉਹ ਇਸ ਗੀਤ ਨੂੰ ਵੀ ਉਨਾਂ ਦੇ ਪਹਿਲਾਂ ਆਏ ਗੀਤਾਂ ਵਾਂਗ ਖੂਬ ਪਿਆਰ, ਸਤਿਕਾਰ ਤੇ ਮਾਣ ਬਖਸ਼ਣਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media