ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਕਾਂਗਰਸ ਪਾਰਟੀ ਦੇ ਵਿਕਾਸ ਦਾ ਲੇਖਾ ਜੋਖਾ ਵਾਰਡ ਨੰਬਰ 37 ਦੇ ਵਾਸੀ ਇਸ ਜ਼ਿਮਨੀ ਚੋਣ ਵਿਚ ਹੀ ਕਰ ਦੇਣਗੇ।
ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਵਾਰਡ ਤੋਂ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਦੇ ਹੱਕ ਵਿਚ ਸ਼ਹੀਦ ਊਧਮ ਸਿੰਘ ਨਗਰ ਵਿਖੇ ਆਪਣੇ ਸੰਬੋਧਨ ਦੌਰਾਨ ਕੀਤਾ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਕਾਸ ਦੀ ਗੱਲ ਕਰੀਏ ਤਾਂ ਹੁਣ ਜ਼ਿਮਨੀ ਚੌਣ ਵੇਲੇ ਹਲਕਾ ਵਿਧਾਇਕ ਨੂੰ ਕੰਮ ਕਰਵਾਉਣ ਦੀ ਯਾਦ ਆਈ ਹੈ।ਪਿਛਲੇ 4 ਸਾਲਾਂ ਵਿਚ ਕਿਸੇ ਨੇ ਵੀ ਵਾਰਡ ਦੀ ਤਾਂ ਦੂਰ ਦੀ ਗੱਲ ਹੈ ਹਲਕੇ ਦੱਖਣੀ ਦੀ ਸਾਰ ਨਹੀਂ ਲਈ।ਜਿਸ ਬਾਰੇ ਇਲਾਕਾ ਵਾਸੀ ਭਲੀ-ਭਾਂਤ ਜਾਣਦੇ ਹਨ।ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਨੂੰ ਵਾਰਡ ਦੀ ਹਰੇਕ ਗਲੀ ਤੇ ਘਰ-ਘਰ ਦਾ ਪਤਾ ਹੈ ਤੇ ਇਲਾਕਾ ਵਾਸੀ ਇਕ ਵਿਸ਼ਵਾਸ਼ ਕਰਕੇ ਇੰਨ੍ਹਾਂ ਨੂੰ ਮੌਕਾ ਦੇਵੋ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਨਰਿੰਦਰ ਸਿੰਘ ਬਿੱਟੂ ਐਮ.ਆਰ, ਬਲਜੀਤ ਸਿੰਘ ਰਾਜੂ ਕੋਠੀ ਵਾਲੇ, ਧਿਆਨ ਸਿੰਘ ਪਹਿਲਵਾਨ, ਕਸ਼ਮੀਰ ਸਿੰਘ ੁਿਭੰਡਰ, ਰਾਜਪਾਲ ਸਿੰਘ ਨਾਗੀ, ਗੁਰਭੇਜ ਸਿੰਘ, ਪ੍ਰਭਪ੍ਰੀਤ ਸਿੰਘ, ਸ਼ੇਰ ਸਿੰਘ, ਹਰਭਜਨ ਸਿੰਘ ਸ਼ੀਂਹ, ਗੁਰਮੀਤ ਸਿੰਘ, ਭੋਲੂ ਪਹਿਲਵਾਨ, ਨੱਥਾ ਸਿੰਘ, ਕੁਲਦੀਪ ਸਿੰਘ ਦਾਸੂਵਾਲ, ਰਾਜੂ ਘੁਮਿਆਰ, ਸੁਰਿੰਦਰ ਸਿੰਘ ਸਟੈਨੋ, ਗੁਰਮੀਤ ਸਿੰਘ ਸੁਰਸਿੰਘ, ਸੋਨੂ ਬਾਬਾ, ਰਾਜੂ ਰਿੰਕੂ, ਜਗਤਾਰ ਸਿੰਘ ਰਾਜੂ, ਗੁਰਭੇਜ ਸਿੰਘ, ਨਿਰਮਲ ਸਿੰਘ ਭੁੱਲਰ, ਬਲਜਿੰਦਰ ਸਿੰਘ ਛੀਨਾ ਸਹਾਇਕ ਸਕੱਤਰ ਤਲਬੀਰ ਸਿੰਘ ਗਿੱਲ, ਬਿਕਰਮਜੀਤ ਸਿੰਘ ਬਾਦਲ, ਲਾਡੀ ਮਜੀਠੀਆ, ਅਵਤਾਰ ਸਿੰਘ ਬਰਾੜ, ਜੋਗਾ ਸਿੰਘ ਬਾਬਾ, ਦਲਜੀਤ ਸਿੰਘ, ਬਰਜਿੰਦਰ ਟਿੰਕੂ, ਕਰਨਜੀਤ ਸਿੰਘ ਖਲਾੜਾ, ਮੰਨਾ ਸਿੰਘ ਝਾਮਕਾ ਆਦਿ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media