ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਹਲਕਾ ਦੱਖਣੀ ਦੀ ਵਾਰਡ ਨੰਬਰ 37 ਦੀ ਜ਼ਿਮਨੀ ਚੋਣ 14 ਫਰਵਰੀ ਹੋਣ ਜਾ ਰਹੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ
ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਦੇ ਪ੍ਰਚਾਰ ਲਈ ਸ਼ਹੀਦ ਊਧਮ ਸਿੰਘ ਨਗਰ ‘ਚ ਹੋਈ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਤੇ ਅਕਾਲੀ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ‘ਤੇ ਪੁੱਜੇ।ਤਲਬੀਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਾਰਟੀ ਦੇ ਮਿਹਨਤੀ ਵਰਕਰ ਇੰਦਰਜੀਤ ਸਿੰਘ ਪੰਡੋਰੀ ਨੂੰ ਟਿਕਟ ਦਿੱਤੀ ਹੈ।ਪੰਡੋਰੀ ਨੇ ਵਾਰਡ ਵਾਸੀਆਂ ਦੇ ਸੁੱਖ-ਦੁੱਖ ‘ਚ ਸ਼ਰੀਕ ਹੋਏ ਹਨ ਤੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਕੋਈ ਮੁਸ਼ਕਿਲ ਹੋਈ ਤਾਂ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਹੱਲ ਵੀ ਕਰਵਾਇਆ।ਪਰ ਕਾਂਗਰਸ ਸਰਕਾਰ ਹਰ ਫਰੰਟ ‘ਤੇ ਅਸਫਲ ਹੋਈ ਹੈ।ਜਦੋਂ ਕੋਰੋਨਾ ਕਾਲ ‘ਚ ਅਕਾਲੀ ਦਲ ਦੇ ਆਗੂ ਤੇ ਵਰਕਰ ਹਲਕੇ ਦੀ ਸੇਵਾ ਕਰ ਰਹੇ ਸਨ ਤਾਂ ਹਲਕਾ ਵਿਧਾਇਕ ਨੇ ਕਰੋਨਾ ਕਾਲ ਦੋਰਾਨ ਲੋਕਾਂ ਨਾਲ ਸਪੰਰਕ ਕਰਨਾ ਬੰਦ ਕਰ ਦਿੱਤਾ ਤੇ ਘਰ ਵਿੱਚ ਦੁਬਕ ਕੇ ਬੈਠ ਗਿਆ ਸੀ।ਉਨ੍ਹਾਂ ਕਿਹਾ ਕਿ ਲੋਕ ਕੌਸਲਰ ਜਾਂ ਵਿਧਾਇਕਾ ਨੂੰ ਵੋਟਾਂ ਪਾ ਕੇ ਇਸ ਲਈ ਜਿਤਾਉਂਦੇ ਹਨ ਕਿ ਉਹ ਸਾਡੇ ਦੁੱਖ ਸੁੱਖ ਵਿਚ ਬਾਂਹ ਫੜਣਗੇ।ਲੋਕ ਇਹੋ ਜਿਹੇ ਲੋਕਾਂ ਨੂੰ ਮੂੰਹ ਨਹੀਂ ਲਗਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਇਸ ਵਾਰ ਮੌਕਾ ਦੇਣਗੇ।
ਇਸ ਮੌਕੇ ਹਰਮੀਤ ਸਿੰਘ ਮਠਾੜੂ, ਗੁਰਦਿਆਲ ਸਿੰਘ ਭੁੱਲਰ, ਇੰਦਰਜੀਤ ਸਿੰਘ ਸੋਢੀ, ਸੁਰਜੀਤ ਸਿੰਘ ਕੰਡਾ, ਪੂਰਨ ਸਿੰਘ ਮੱਤੇਵਾਲ, ਭੁਪਿੰਦਰ ਪਾਲ ਸਿੰਘ, ਮਧੂਪਾਲ ਸਿੰਘ ਗੋਗਾ, ਹਰਭਜਨ ਸਿੰਘ, ਸੁਖਦੇਵ ਸਿੰਘ ਆਸ਼ਟ, ਰਿੰਕੂ ਕੋਠੀ ਵਾਲੇ, ਗੁਰਮੀਤ ਸਿੰਘ ਸੁਰਸਿੰਘ, ਅਜੈਬ ਸਿੰਘ ਸਰਪੰਚ, ਮਨਪ੍ਰੀਤ ਸਿੰਘ ਬੋਨੀ, ਕੰਵਲਜੀਤ ਸਿੰਘ ਗੁਰੂਵਾਲੀ, ਪੁਸ਼ਪਿੰਦਰ ਸਿੰਘ ਪਾਰਸ, ਦਲਜੀਤ ਸਿੰਘ ਚਾਹਲ, ਕੰਵਲ ਕੋਟਮਿਤ ਸਿੰਘ, ਕਿਰਪਾਲ ਸਿੰਘ ਹੀਰਾ ਬੱਬਰ, ਕੌਸਲਰ ਬੀਬੀ ਭੋਲੀ, ਸਾਹਿਬ ਟਰੱਕਾਂ ਵਾਲਾ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media