Sunday, June 1, 2025
Breaking News

ਆਈ.ਐਸ.ਓ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ ‘ਤੇ ਹੋਏ ਹਮਲੇ ਦੀ ਨਿਖੇਧੀ

ਪੰਜਾਬ ਸਰਕਾਰ ਇੰਨਾਂ ਅਖੌਤੀ ਸੰਸਥਾਵਾ ਨੂੰ ਨੱਥ ਪਾਵੇ – ਕੰਵਰਬੀਰ ਸਿੰਘ

PPN29101414

ਮੀਟਿੰਗ ਉਪਰੰਤ ਆਈ.ਐਸ.ਓ ਪੰਜਾਬ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਤੇ ਸੀਨੀਅਰ ਆਗੂ ਗੁਰਮਨਜੀਤ ਸਿੰਘ ।

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) –  ਤਰਨ ਤਾਰਨ ਜਿਲ੍ਹੇ ਦੇ ਪਿੰਡ ਜੋਧ ਪੁਰ ਵਿਖੇ ਨੂਰਮਹਿਲੀਏ ਆਸ਼ੂਤੋਸ਼ ਦੇ ਚੇਲਿਆਂ ਵਲੋਂ ਸਿੱਖ ਜਥੇਬੰਦੀਆਂ ਦੇ ਸਿੰਘਾਂ ‘ਤੇ ਇੱਟ-ਵੱਟੇ ਤੇ ਗੋਲੀਆਂ ਨਾਲ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਸਿੱਖ ਜਥੇਬੰਦੀ ਆਈ. ਐਸ. ਓ ਦੇ ਪੰਜਾਬ ਪ੍ਰਧਾਨ ਸ੍ਰ. ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।ਜਥੇਬੰਦੀ ਦੀ ਇੱਕ ਮਿਿਟੰਗ ਉਪਰੰਤ  ਸ੍ਰ. ਕੰਵਰਬੀਰ ਸਿੰਘ ਨੇ ਕਿਹਾ ਕਿ ਸਿੱਖ ਵਿਰੋਧੀ ਅਖੌਤੀ ਸੰਸਥਾਵਾਂ ਵਲੋਂ ਪੰਜਾਬ ਦਾ ਮਹੌਲ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਦ ਦਮਦਮੀ ਟਕਸਾਲ ਜਥਾ ਅਜਨਾਲਾ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜਥੇ ਦੀ ਅਗਵਾਈ ‘ਚ ਪਿੰਡ ਜੋਧ ਪੁਰ ਇਸ ਸਮਾਗਮ ਨੂੰ ਰੁਕਵਾਉਣ ਲਈ ਪੁੱਜੇ ਸਿੰਘਾਂ ‘ਤੇ ਜਾਣ ਬੁੱਝ ਕੇ ਪੁਲਿਸ ਦੀ ਹਾਜਰੀ ‘ਚ ਰਾਈਫਲਾਂ ਨਾਲ ਕੀਤੀ ਗਈ ਸਿੱਧੀ ਗੋਲੀਬਾਰੀ ਨਾਲ ਕਈ ਸਿੰਘ ਜਖਮੀ ਹੋ ਗਏ, ਜਿੰਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।ਉਨਾਂ ਕਿਹਾ ਕਿ ਜਥੇ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੇ ਵੀ ਪੱਟ ਵਿੱਚ ਗੋਲੀ ਲੱਗੀ ਹੈ ਅਤੇ ਉਹ ਗੁਰੂ ਨਾਨਾਕ ਹਸਪਤਾਲ ਵਿਖੇ ਜੇਰੇ ਇਲਾਜ਼ ਹਨ ।
ਉਨਾਂ ਕਿਹਾ ਕਿ ਸਿੱਖ ਵਿਰੋਧੀ ਸੰਸਥਾਵਾਂ ਵਲੋਂ ਸਿੱਖ ਧਰਮ ਦੇ ਖਿਲਾਫ ਕੀਤੇ ਜਾਂਦੇ ਕੂੜ ਪ੍ਰਚਾਰ ਨੂੰ ਦੇਖਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਮਾੜੇ ਅਨਸਰਾਂ ਖਿਲਾਫ ਅਜਿਹੇ ਠੋਸ ਕਦਮ ਚੁੱਕਣ ਤਾਂ ਜੋ ਭਵਿੱਖ ਅਜਿਹੀਆਂ ਘਟਨਾਵਾਂ ਵਾਪਰਣੋ ਰੋਕੀਆਂ ਜਾ ਸਕਣ।ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਜਿਹੇੇ ਸਮਾਗਮਾਂ ‘ਤੇ ਪਹਿਲਾਂ ਹੀ ਪਾਬੰਦੀ ਲਗਾਉਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ, ਲੇਕਿਨ ਇਸ ਦੇ ਬਾਵਜੂਦ ਵੀ ਉਨਾਂ ਵਲੋਂ ਸਮਾਗਮ ਕਰਕੇ ਅਮਨ ਤੇ ਸ਼ਾਂਤੀ ਭੰਗ ਕਰਨ ਦੇ ਯਤਨ ਨਿਰੰਤਰ ਜਾਰੀ ਹਨ।
ਸ੍ਰ. ਕੰਵਰਬੀਰ ਸਿੰਘ ਨੇ ਇੰਨਾਂ ਅਖੌਤੀ ਸੰਸਥਾਵਾਂ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਨਹੀਂ ਤਾਂ ਉਨਾਂ ਖਿਲਾਫ ਸਖਤੀ ਨਾਲ ਨਜਿਠਿਆ ਜਾਵੇਗਾ।ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਮਾੜੇ ਅਨਸਰਾਂ ਨੂੰ ਤੁਰੰਤ ਨੱਥ ਪਾਉਣ ਲਈ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਪੰਜਾਬ ਦਾ ਸ਼ਾਂਤ ਮਹੌਲ ਖਰਾਬ ਨਾ ਹੋਵੇ।ਉਨਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰ ਸਿੱਖ ਧਰਮ ਵਿੱਚ ਜਾਣਬੁੱਝ ਕੇ ਦਖਲ ਅੰਦਾਜ਼ੀ ਕਰਦੇ ਹੈ ਅਤੇ ਦੋਸ਼ ਸਿੱਖਾਂ ਦਾੇ ਸਿਰ ਮੜ੍ਹ ਦੇਂਦੇ ਹਨ।ਇਸ ਮੌਕੇ ਸੀਨੀਅਰ ਆਈ.ਐਸ.ਓ ਆਗੂ ਗੁਰਮਨਜੀਤ ਸਿੰਘ, ਜਗਮੋਜਹਨ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਕੁਲਜੀਤ ਸਿੰਘ, ਗੁਰਜੋਤ ਸਿੰਘ, ਨਵਤੇਜ ਸਿੰਘ ਤੇ ਹੋਰ ਆਗੂ ਹਾਜਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply