
ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾਨਿਰਦੇਸ਼ਾਂ ਤੇ ਸੀਐਚਸੀ ਡਬਵਾਲਾ ਕਲਾਂ ਦੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ 3 ਅਕਤੂਬਰ ਤੋਂ 31 ਅਕਤੂਬਰ ਤੱਕ ਸਵੱਛ ਭਾਰਤ ਮੁਹਿੰਮ ਜਾਰੀ ਹੈ।ਸਿਹਤ ਵਿਭਾਗ ਦੇ ਵੱਲੋਂ ਸੀਐਚਸੀ, ਪੀਐਚਸੀ ਅਤੇ ਹੇਲਥ ਸੇਂਟਰਾਂ ਤੇ ਮੁਹਿੰਮ ਦੇ ਤਹਿਤ ਕਈ ਤਰ੍ਹਾਂ ਦੀ ਐਕਟੀਵਿਟੀ ਕੀਤੀਆਂ ਜਾ ਰਹੀਆਂ ਹਨ।ਹੇਲਥ ਸੇਂਟਰਾਂ ਦੇ ਪਬਲਿਕ ਟਾਇਲੇਟ ਅਤੇ ਮਰੀਜਾਂ ਦੇ ਬੈਡ ਦੀ ਰਿਪੇਇਰ ਤੋਂ ਇਲਾਵਾ ਅਸਪਤਾਲਾਂ ਵਿੱਚ ਡਸਟਬਿਨ ਦੇ ਪ੍ਰਯੋਗ ਕੀਤੇ ਜਾ ਰਹੇ ਹਨ।ਜਿਸਦੇ ਲਈ ਹਰ ਪੀਐਚਸੀ ਵਿਖੇ ਮੇਡੀਕਲ ਅਫਸਰ ਨੂੰ ਵਿਅਕਤੀਗਤ ਸੁਪਰਵਿਜਨ ਦੇ ਨਿਰਦੇਸ਼ ਦਿੱਤੇ ਗਏ ਹਨ।ਐਸਐਮਓ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਦੇ ਹੇਲਥ ਸੇਂਟਰਾਂ ਦੀ ਸਫਾਈ, ਪਾਣੀ ਦੀਆਂ ਟੈਂਕੀਆਂ ਅਤੇ ਛਤਾਂ ਦੀ ਸਫਾਈ ਤੋਂ ਇਲਾਵਾ 3 ਅਕਤੂਬਰ ਤੋਂ ਹੁਣ ਤੱਕ ਤਿੰਨ ਪੀਐਚਸੀ ਟਾਹਲੀਵਾਲਾ ਬੋਦਲਾ, ਕਰਨੀਖੇੜਾ ਵਿੱਚ ਡਸਟਬਿਨ ਅਤੇ ਦੀਵਾਰਾਂ ਉੱਤੇ ਵਿਭਾਗ ਦੇ ਜਾਗਰੂਕਤਾ ਪੋਸਟਰ ਲਗਾਏ ਗਏ ਹਨ।ਇਸ ਤੋਂ ਇਲਾਵਾ ਪੁਰਾਣੀ ਅਲਮਾਰੀਆਂ ਦੀ ਸਾਫ਼ ਸਫਾਈ ਦੇ ਨਾਲ ਢੰਗ ਨਾਲ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ।ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੇ ਕੋਰਿਡੋਰ, ਲੇਬਰ ਰੂਮ, ਪਬਲਿਕ ਟਾਇਲੇਟ ਲਈ ਸਿਹਤ ਕਰਮਚਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media