Wednesday, November 18, 2026

ਸਰਵਸੰਮਤੀ ਨਾਲ ਲਗਾਤਾਰ 13ਵੀਂ ਵਾਰ ਪ੍ਰਧਾਨ ਚੁਣੇ ਗਏ ਔਲਖ

ਅੰਮ੍ਰਿਤਸਰ,14 ਫਰਵਰੀ (ਦੀਪ ਦਵਿੰਦਰ ਸਿੰਘ) – 1990 ਤੋਂ ਨਿਰੰਤਰ ਪੰਜਾਬੀ ਭਾਸ਼ਾ ਤੇ ਸਾਹਿਤ ਸੇਵਾ ਵਿੱਚ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਅਹੁਦੇਦਾਰਾਂ ਦੀ ਦੋ ਸਾਲਾਂ ਬਾਅਦ ਚੋਣ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ ਰਾਮ ਤੀਰਥ ਰੋਡ ਵਿਖੇ ਕਰਵਾਈ ਗਈ।ਜਿਸ ਵਿਚ ਸਭਾ ਦੇ ਸਰਪ੍ਰਸਤ ਜਥੇ. ਅਮਰੀਕ ਸਿੰਘ ਸ਼ੇਰਗਿੱਲ ਨੂੰ ਚੋਣ ਅਧਿਕਾਰੀ ਨਿਯੁੱਕਤ ਕੀਤਾ ਗਿਆ।ਟੀਮ ਨੂੰ ਭੰਗ ਕਰਨ ਤੋਂ ਬਾਅਦ ਨਵੀਂ ਟੀਮ ਚੁਣਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਦਿਨੀਂ ਸਭਾ ਵਲੋਂ ਕਰਵਾਏ 30ਵੇਂ ਸਾਲਾਨਾ ਸਮਾਗਮ ਸਬੰਧੀ ਸਮੀਖਿਆ ਕੀਤੀ ਗਈ।ਇਸ ਤੋਂ ਇਲਾਵਾ ਦੋ ਸਾਲਾਂ ਦੌਰਾਨ ਸਭਾ ਵਲੋਂ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ।
                 ਸਰਵਸੰਮਤੀ ਨਾਲ ਹੋਈ ਚੋਣ ਵਿੱਚ ਧਰਵਿੰਦਰ ਸਿੰਘ ਔਲਖ ਨੂੰ ਲਗਾਤਾਰ 13ਵੀਂ ਵਾਰ ਦੋ ਸਾਲਾਂ ਲਈ ਪ੍ਰਧਾਨ ਚੁਣ ਕੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਗਏ।ਉਨ੍ਹਾਂ ਵਲੋਂ ਸਰਪ੍ਰਸਤ ਜਥੇ. ਅਮਰੀਕ ਸਿੰਘ ਸ਼ੇਰਗਿਲ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਔਲਖ, ਮੀਤ ਪ੍ਰਧਾਨ ਬਲਦੇਵ ਸਿੰਘ ਕੰਬੋ, ਜਨਰਲ ਸਕੱਤਰ ਗੁਰਬਾਜ਼ ਸਿੰਘ ਤੋਲਾਨੰਗਲ, ਸਕੱਤਰ ਕੁਲਦੀਪ ਸਿੰਘ ਦਰਾਜਕੇ, ਸਹਾਇਕ ਸਕੱਤਰ ਜੋਬਨਰੂਪ ਛੀਨਾ, ਵਿੱਤ ਸਕੱਤਰ ਨਰਿੰਦਰ ਸਿੰਘ ਯਾਤਰੀ, ਪ੍ਰੈਸ ਸਕੱਤਰ ਸੁਖਵੰਤ ਚੇਤਨਪੁਰੀ, ਪ੍ਰਚਾਰ ਸਕੱਤਰ ਗਿਆਨੀ ਪਿਆਰਾ ਸਿੰਘ ਜਾਚਕ, ਮੁੱਖ ਸਲਾਹਕਾਰ ਇਤਿਹਾਸਕਾਰ ਏ.ਐਸ ਦਲੇਰ, ਸਲਾਹਕਾਰ ਸਤਨਾਮ ਸਿੰਘ ਮੂਧਲ ਤੋਂ ਇਲਾਵਾ ਗੁਰਵੇਲ ਕੋਹਾਲਵੀ, ਹਰਜਸ ਦਿਲਬਰ, ਯੁੱਧਬੀਰ ਸਿੰਘ ਔਲਖ, ਸਤਨਾਮ ਸਿੱਧੂ ਫਰੀਦਕੋਟੀ, ਗੁਰਪ੍ਰੀਤ ਸਿੰਘ ਕੱਦਗਿਲ, ਕੁਲਵੰਤ ਸਿੰਘ ਕੰਤ, ਗੁਰਜਿੰਦਰ ਸਿੰਘ ਬਘਿਆੜੀ ਮੈਂਬਰ ਕਾਰਜਕਾਰਨੀ ਚੁਣੇ ਗਏ।ਸਭਾ ਦੇ ਮੈਂਬਰ ਗੋਪਾਲ ਸਿੰਘ ਨਿਮਾਣਾ, ਚਰਨਜੀਤ ਸਿੰਘ ਅਜਨਾਲਾ, ਪਰੇਮ ਸਿੰਘ ਮਾਰਸ਼ਲ ਆਦਿ ਹਾਜ਼ਰ ਸਨ।
                ਇਸ ਮੌਕੇ ਸਭਾ ਦੇ ਮੈਂਬਰ ਯੁੱਧਬੀਰ ਸਿੰਘ ਔਲਖ ਦਾ ਪਲੇਠਾ ਕਹਾਣੀ ਸੰਗ੍ਰਹਿ “ਉਹ ਦਿਨ ਨਹੀਂ ਭੁਲਣੇ ” ਅਤੇ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਵਲੋਂ ਪ੍ਰਕਾਸ਼ਿਤ ਮੈਗਜ਼ੀਨ “ਇਤਿਹਾਸ ਬੋਲਦਾ ਹੈ” (ਰੰਘਰੇਟੇ ਗੁਰੂ ਕੇ ਬੇਟੇ ਦਾ) ਲੋਕ ਅਰਪਣ ਕੀਤੇ ਗਏ।

Check Also

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …