Saturday, October 17, 2026

ਆਨਲਾਈਨ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਡਰੀ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵਿਦਿਆਰਥੀਆਂ ਵਲੋਂ ਆਨਲਾਈਨ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਚੋਥੀ ਜਮਾਤ ਦੀ ਵਿਦਿਆਰਥਣ ਹਰਸਿਮਰਤਜੀਤ ਕੌਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਬਸੰਤ ਰਾਗ ਵਿਚ ਉਚਾਰੇ ਗਏ ਸ਼ਬਦ ਨਾਲ ਕੀਤੀ ਗਈ।ਉਪਰੰਤ 5ਵੀਂ ਜਮਾਤ ਦੀ ਵਿਦਿਆਰਥਣ ਇਕਮਨਬੀਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ 31 ਰਾਗਾਂ ਵਿੱਚ ਬਸੰਤ ਰਾਗ ਵੀ ਸ਼ਾਮਲ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਸੰਤ ਦੀ ਕੀਰਤਨ ਚੌਕੀ ਦਾ ਆਰੰਭ ਲੋਹੜੀ ਵਾਲੀ ਰਾਤ ਭਾਵ ਪੋਹ ਦੀ ਅਖੀਰ ਵਾਲੀ ਰਾਤ ਤੋਂ ਹੁੰਦਾ ਹੈ।ਬੱਚਿਆਂ ਨੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੀਲੇ ਰੰਗ ਦੇ ਸੁੰਦਰ ਕੱਪੜੇ ਪਾਏ।ਪੀਲੇ ਰੰਗ ਦੇ ਪਕਵਾਨ ਤੇ ਆਪਣੇ ਹੱਥਾਂ ਨਾਲ ਪੀਲੇ ਰੰਗ ਦੀਆਂ ਪਤੰਗਾਂ ਵੀ ਤਿਆਰ ਕੀਤੀਆਂ।ਵਿਦਿਆਰਥੀਆਂ ਵਲੋਂ ਬਸੰਤ ਸਬੰਧੀ ਲੇਖ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
                    ਇਸ ਮੌਕੇ ਪ੍ਰਿੰਸੀਪਲ ਮੈਡਮ ਦਪਿੰਦਰ ਕੌਰ ਨੇ ਸੁਹਾਵਣੀ ਰੁੱਤ ਬਸੰਤ ਨੂੰ ‘ਰੁੱਤਾਂ ਦੀ ਰਾਣੀ’ ਆਖਦਿਆਂ ਬੱਚਿਆਂ ਨੂੰ ਇਸ ਦੀਆਂ ਸਭਿਆਚਾਰਕ, ਇਤਿਹਾਸਕ ਅਤੇ ਮੌਸਮੀ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਣ ਦੀ ਪ੍ਰੇਰਨਾ ਦਿੱਤੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …