Friday, October 16, 2026

91519 ਪਰਿਵਾਰ ਲੈ ਰਹੇ ਹਨ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦਾ ਲਾਭ

ਹੁਣ ਤੱਕ 10685 ਮਰੀਜ਼ ਕਰਵਾ ਚੁੱਕੇ ਹਨ ਲਗਭਗ 12,56,86,822/- ਰਾਸ਼ੀ ਦਾ ਮੁਫਤ ਇਲਾਜ

ਪਠਾਨਕੋਟ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੁਆਰਾ ਚਲਾਈ ਗਈ “ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਸਕੀਮ” ਜੋ ਕਿ 20 ਅਗਸਤ 2019 ਨੂੰ ਲਾਂਚ ਕੀਤੀ ਗਈ ਸੀ।ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਕੈਸ਼ਲੈਸ ਸਕੀਮ ਹੈ।ਜਿਸ ਰਾਹੀਂ ਲੋਕ ਪਬਲਿਕ ਅਤੇ ਇਮੰਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੀ ਰਾਸ਼ੀ ਦਾ ਸਲਾਨਾ ਮੁਫਤ ਇਲਾਜ਼ ਕਰਵਾ ਸਕਦੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਕੁੱਲ 91519 ਪਰਿਵਾਰ ਇਸ ਸਕੀਮ ਦੇ ਅਧੀਨ ਆਉਦੇ ਹਨ ਜਿਨਾਂ ਵਿੱਚੋਂ ਹੁਣ ਤੱਕ ਲਗਭਗ 10685 ਮਰੀਜਾਂ ਦਾ ਇਲਾਜ ਇਸ ਸਕੀਮ ਰਾਂਹੀ ਕੀਤਾ ਜਾ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੇ ਉਪਰੋਕਤ ਯੋਜਨਾ ਅਧੀਨ ਇਲਾਜ਼ ਕਰਵਾਇਆ ਹੈ ਉਸ ‘ਤੇ ਹੁਣ ਤੱਕ ਲਗਭਗ 12,56,86,822/-ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਅਤੇ ਜਿਲ੍ਹੇ ਲਾਭਪਾਤਰੀਆਂ ਨੂੰ 170706 ਈ-ਕਾਰਡ ਦਿੱਤੇ ਜਾ ਚੁੱਕੇ ਹਨ। 

        ਉਨ੍ਹਾਂ ਦੱਸਿਆ ਕਿ ਇਹ ਕਾਰਡ ਸਿਰਫ 30/-ਰੁਪਏ ਵਿੱਚ ਬਣਾਇਆ ਜਾ ਰਿਹਾ ਹੈ। ਜਿੰਨਾਂ ਵਿੱਚ ਨੇੜੇ ਦੇ ਸਾਰੇ ਸੁਵਿਧਾ ਕੇਂਦਰ, ਪਠਾਨਕੋਟ ਅਤੇ ਨਰੋਟ ਜੈਮਲ ਸਿੰਘ ਦੇ ਮੰਡੀ ਬੋਰਡ ਦਫਤਰ ਤੋਂ ਇਲਾਵਾ ਸਿਵਲ ਹਸਪਤਾਲ ਪਠਾਨਕੋਟ, ਸਾਰੀਆਂ ਸਿਹਤ ਸੰਸਥਾਵਾਂ ਘਰੋਟਾ, ਬੁੰਗਲ ਬੰਧਾਨੀ, ਨਰੋਟ ਜੈਮਲ ਸਿੰਘ, ਸੁਜਾਨਪੁਰ ਸ਼ਾਮਲ ਹਨ। ਇਸ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ ਸਾਰੇ ਯੋਗ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …