ਨਵਾਂਸ਼ਹਿਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਗੁਰਦੀਪ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਜ ਬੰਗਾ
ਵਿਖੇ ਸਪੈਸ਼ਲ ਨਾਕਾ ਲਾ ਕੇ ਖਾਣ ਪੀਣ ਵਾਲੀਆਂ ਵਸਤਾਂ ਸਪਲਾਈ ਕਰਨ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ।ਜਿਸ ਦੋਰਾਨ ਫਗਵਾੜਾ ਤੋ ਆ ਰਹੀ ਗੱਡੀ ਰੋਕ ਕੇ ਪੇਠੇ ਦਾ ਸੈਂਪਲ ਭਰਿਆ ਗਿਆ ਅਤੇ ਲੁਧਿਆਣੇ ਤੋ ਆ ਰਹੀ ਗੱਡੀ ਰੋਕ ਕੇ ਆਚਾਰ ਦਾ ਸੈਂਪਲ ਲਿਆ ਗਿਆ, ਬੰਗਾ ਅਤੇ ਆਸ-ਪਾਸ ਦੇ ਇਲਾਕੇ ਵਿੱਚੋਂ ਰਸਗੁਲੇ, ਦੁੱਧ, ਨਮਕ, ਬੇਸਣ ਪਾਉਡਰ, ਕੋਲਡ ਡਰਿੰਕ, ਜੂਸ, ਸੋਇਆ ਵੜੀ, ਬਿਸਕੁਟਾਂ ਦੇ ਸੈਂਪਲ ਹਲਵਾਈਆਂ, ਕਰਿਆਨਾ, ਫਾਸਟ ਫੂਡ ਅਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਤੋਂ 8 ਸੈਂਪਲ ਭਰੇ ਗਏ।
ਇਸ ਟੀਮ ਵਿੱਚ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ, ਫੂਡ ਸੇਫਟੀ ਅਫਸਰ ਬਿਕਰਮ ਜੀਤ ਸਿੰਘ ਤੇ ਦਿਨੇਸ਼ਜੋਤ ਸਿੰਘ ਸ਼ਾਮਲ ਸਨ।ਮਨੋਜ ਖੋਸਲਾ ਸਹਾਇਕ ਕਮਿਸ਼ਨਰ (ਫੂਡ) ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੇ ਅਦਾਰਿਆਂ ਵਿੱਚ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਮਿਆਰੀ ਵਸਤਾਂ ਹੀ ਵੇਚਣ ਦੀ ਤਾਕੀਦ ਕੀਤੀ। ਉਨਾਂ ਦੁਕਾਨਦਾਰਾਂ ਨੂੰ ਆਪਣੇ ਅਦਾਰਿਆਂ ਦੇ ਫੂਡ ਲਾਈਸੈਂਸ ਲਾਜ਼ਮੀ ਬਣਾਉਣ ਲਈ ਵੀ ਕਿਹਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media