Thursday, October 8, 2026

ਦਰੱਖਤ ਲਗਾ ਕੇ ਮਨਾਇਆ ਗੁਰੂ ਪੂਜਾ ਦਿਵਸ

ਸਮਰਾਲਾ, 23 ਫਰਵਰੀ (ਇੰਦਰਜੀਤ ਸਿੰਘ ਕੰਗ) – ਨਿਰੰਕਾਰੀ ਮਿਸ਼ਨ ਬਰਾਂਚ ਸਮਰਾਲਾ ਵਲੋਂ ਬਾਬਾ ਹਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਤਿੰਨ ਦਿਨ ਗੁਰੂ ਪੂਜਾ ਦਿਵਸ ਮਨਾਇਆ ਗਿਆ।ਸੰਚਾਲਕ ਵਿਨੈ ਕਸ਼ਅਪ ਐਡਵੋਕੇਟ ਨੇ ਦੱਸਿਆ ਕਿ ਬਰਾਂਚ ਸਮਰਾਲਾ ਦੀ ਸਮੂਹ ਸੰਗਤ ਅਤੇ ਸੇਵਾਦਾਰਾਂ ਨੇ ਮਾਤਾ ਸੁਦਿਕਸ਼ਾ ਦੇ ਆਦੇਸ਼ ‘ਤੇ ਸਮਰਾਲਾ ਦੇ ਨਵੇਂ ਬੱਸ ਅੱਡੇ ਦੇ ਨਾਲ ਬਣੀ ਪਾਰਕ ਵਿੱਚ 100 ਦੇ ਕਰੀਬ ਪੌਦੇ ਲਗਾਏ।ਕਮਲਜੀਤ ਸਿੰਘ ਢਿੱਲੋਂ ਖਜਾਨਚੀ ਪੰਜਾਬ ਪ੍ਰਦੇਸ਼ ਕਾਂਗਰਸ, ਵਾਰਡ ਨੰ: 14 ਦੇ ਨਵੇਂ ਬਣੇ ਕੌਂਸਲਰ ਜਸਵਿੰਦਰ ਸਿੰਘ ਧਾਲੀਵਾਲ ਰਿੰਕੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਪਾਰਕ ਵਿੱਚ ਪੌਦੇ ਲਗਾਏ ਅਤੇ ਇਸ ਪਾਰਕ ਨੂੰ ਹੋਰ ਵਧੀਆ ਬਣਾਉਣ ਦੇ ਯਤਨ ਕਰਨ ਦਾ ਭਰੋਸਾ ਦਿਵਾਇਆ।ਸਮੂਹ ਸਾਧ ਸੰਗਤ ਨੇ ਇਸ ਪਾਰਕ ਦੀ ਦੇਖਭਾਲ ਕਰਨ ਦਾ ਪੂਰਨ ਜ਼ਿੰਮਾ ਵੀ ਲਿਆ ।
                 ਇਸ ਮੌਕੇ ਬਰਾਂਚ ਮੁਖੀ ਰਣਜੀਤ ਸਿੰਘ, ਡਾ. ਸ਼ਸ਼ੀ ਪਾਲ, ਸ਼ਵਿੰਦਰ ਸਿੰਘ ਧਾਲੀਵਾਲ, ਚਰਨਜੀਤ ਸਿੰਘ, ਹਰਪਾਲ ਸਿੰਘ, ਪ੍ਰੋ. ਗੁਰਦੀਪ ਸਿੰਘ, ਮੇਜਰ ਸਿੰਘ, ਸੰਦੀਪ ਤਿਵਾੜੀ, ਨਰਪਿੰਦਰ ਸਿੰਘ, ਪਵਿੱਤਰ ਸਿੰਘ, ਸਵਰਨ ਸਿੰਘ, ਅਰਸ਼ ਕੁਮਾਰ, ਅਜੈ ਕੁਮਾਰ, ਜਗਤਾਰ ਸਿੰਘ, ਸੁਖਦੇਵ ਸਿੰਘ, ਵਿਧਿਤ ਕਸ਼ਅਪ, ਨਮਨ ਕਸ਼ਅਪ, ਸੁਨੀਸ਼ ਵੈਦ, ਪ੍ਰਵੀਨ ਕੁਮਾਰ, ਭਜਨ ਸਿੰਘ ਆਦਿ ਵੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …