Wednesday, March 18, 2026

ਸ਼ਹਿਰ ਦੀ ਟਰੈਫਿਕ ਵਿਚ ਸੁਧਾਰ ਲਈ ਵਿਆਪਕ ਯੋਜਨਾਬੰਦੀ ਉਲੀਕੀ ਜਾਵੇ- ਡਿਪਟੀ ਕਮਿਸ਼ਨਰ

ਕਿਹਾ 34 ਅਹਿਮ ਸੜਕਾਂ ਨੂੰ ਪਹਿਲ ਦੇ ਅਧਾਰ ‘ਤੇ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਅੰਮ੍ਰਿਤਸਰ ਸ਼ਹਿਰ ਦੀ ਟਰੈਫਿਕ, ਜੋ ਕਿ ਲਾਕ ਡਾਊਨ ਦੀ ਸਮਾਪਤੀ ਦੇ ਨਾਲ ਹੀ ਮੁੜ ਵੱਡੀ ਸਮੱਸਿਆ ਬਣ ਕੇ ਉਭਰਨ ਲੱਗੀ ਹੈ, ਵਿਚ ਸੁਧਾਰ ਕਰਨ ਲਈ ਇਸ ਨਾਲ ਸਬੰਧਤ ਵਿਭਾਗਾਂ ਨੂੰ ਵਿਆਪਕ ਯੋਜਨਾਬੰਦੀ ਉਲੀਕਣ ਦੀ ਹਦਾਇਤ ਕੀਤੀ ਹੈ।
                 ਅੱਜ ਇਸ ਵਿਸ਼ੇ ਉਤੇ ਬੁਲਾਈ ਗਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਖਹਿਰਾ ਕਿਹਾ ਕਿ ਜਿਲ੍ਹੇ ਦਾ ਸਮੁੱਚਾ ਟਰੈਫਿਕ ਪਲਾਨ ਨਵੇਂ ਸਿਰੇ ਤੋਂ ਨਵੇਂ ਪ੍ਰੈਸ਼ਰ ਦੇ ਅਧਾਰ ‘ਤੇ ਤਿਆਰ ਕੀਤਾ ਜਾਵੇ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਹਿਰ ਦੀਆਂ 34 ਅਜਿਹੀਆਂ ਸੜਕਾਂ ਦੀ ਸ਼ਨਾਖਤ ਕਰਵਾਈ ਹੈ, ਜੋ ਕਿ ਆਵਾਜਾਈ ਪ੍ਰਵਾਹ ਦੇ ਅਧਾਰ ‘ਤੇ ਏ ਤੇ ਬੀ ਸ਼੍ਰੇਣੀ ਵਿਚ ਆਉਂਦੀਆਂ ਹਨ।ਉਨਾਂ ਦੱਸਿਆ ਕਿ ਇਹ ਸੜਕਾਂ ਦੀ ਵੰਡ ਸਬੰਧਤ ਐਸ.ਡੀ.ਐਮ, ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਇਲਾਕੇ ਦੇ ਪੁਲਿਸ ਟ੍ਰੈਫਿਕ ਇੰਚਾਰਜ਼ ਨੂੰ ਕਰ ਦਿੱਤੀ ਗਈ ਹੈ, ਜੋ ਕਿ ਇੰਨਾਂ ਸੜਕਾਂ ਦੀ ਸਮੁੱਚੀ ਹਾਲਤ, ਜਿਸ ਵਿਚ ਸੜਕ ‘ਤੇ ਟਰੈਫਿਕ, ਹੋਏ ਨਾਜਾਇਜ਼ ਕਬਜੇ, ਟ੍ਰੈਫਿਕ ਲਾਇਟਾਂ, ਗਲਤ ਪਾਰਕਿੰਗ, ਡਿਵਾਇਡਰ ਆਦਿ ਬਾਰੇ ਵਿਸਥਾਰਤ ਰਿਪੋਰਟ ਦੇਣਗੇ।ਇਸ ਰਿਪੋਰਟ ਦੇ ਅਧਾਰ ‘ਤੇ ਸਭ ਤੋਂ ਪਹਿਲਾਂ ਇੰਨਾਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ ਅਤੇ ਫਿਰ ਬਾਕੀ ਸ਼ਹਿਰ ਉਤੇ ਇਹ ਯੋਜਨਾ ਅਮਲ ਵਿਚ ਲਿਆਂਦੀ ਜਾਵੇਗੀ।
                    ਉਨਾਂ ਮੀਟਿੰਗ ਵਿਚ ਹਾਜ਼ਰ ਪੁਲਿਸ ਅਧਿਕਾਰੀਆਂ ਤੇ ਸੈਕਟਰੀ ਆਰ.ਟੀ.ਏ ਨੂੰ ਹਦਾਇਤ ਕੀਤੀ ਕਿ ਬਾਹਰਲੇ ਸ਼ਹਿਰਾਂ ਤੇ ਕਸਬਿਆਂ ਦੇ ਪਰਮਿਟ ਨਾਲ ਚੱਲਦੇ ਆਟੋ ਹਰ ਹਾਲਤ ਬੰਦ ਕੀਤੇ ਜਾਣ ਅਤੇ ਪਰਮਿਟ ਨਾਲ ਚੱਲ ਰਹੇ ਆਟੋ ਦੇ ਸੀਸ਼ੇ ਉਤੇ ਪਰਮਿਟ ਦੇ ਸਟਿਕਰ ਲਗਵਾਏ ਜਾਣ, ਤਾਂ ਜੋ ਪੁਲਿਸ ਕਰਮੀਆਂ ਨੂੰ ਇਸ ਦੀ ਜਾਂਚ ਕਰਨ ਵਿਚ ਸੌਖ ਰਹੇ।ਉਨਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਗਲਤ ਸਥਾਨ ‘ਤੇ ਖੜੀਆਂ ਗੱਡੀਆਂ ਨੂੰ ਰਿਕਵਰੀ ਵੈਨ ਨਾਲ ਚੁੱਕਣ ਦਾ ਮੁੜ ਪ੍ਰਬੰਧ ਕਰਨ।ਖਹਿਰਾ ਨੇ ਇਸ ਲਈ ਪੁਲਿਸ ਨੂੰ ਰਿਕਵਰੀ ਵੈਨਾਂ ਦਾ ਪ੍ਰਬੰਧ ਕਰਕੇ ਦੇਣ ਦਾ ਭਰੋਸਾ ਦਿੱਤਾ। ਉਨਾਂ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਲ੍ਹੇ ਭਰ ਦੀਆਂ ਉਹ ਥਾਵਾਂ, ਜਿੱਥੇ ਆਮ ਤੌਰ ਉਤੇ ਵੱਧ ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਦੀ ਸ਼ਨਾਖਤ ਕੀਤੀ ਜਾਵੇ ਅਤੇ ਇਹ ਵੇਖਿਆ ਜਾਵੇ ਇਕ ਇਥੇ ਹੀ ਕਿਉਂ ਹਾਦਸੇ ਹੁੰਦੇ ਹਨ। ਉਨਾਂ ਕਿਹਾ ਕਿ ਜੋ ਵੀ ਪ੍ਰਬੰਧ ਹਾਦਸੇ ਰੋਕਣ ਲਈ ਉਕਤ ਸਥਾਨ ‘ਤੇ ਕਰਨ ਕੀ ਲੋੜ ਹੈ, ਉਹ ਸਬੰਧਤ ਵਿਭਾਗ ਜਿਸ ਦੀ ਮਲਕੀਅਤ ਉਸ ਸੜਕ ‘ਤੇ ਹੈ, ਉਸ ਦੀ ਜਿੰਮੇਵਾਰੀ ਇਸ ਨੂੰ ਠੀਕ ਕਰਨ ਉਤੇ ਲਗਾਈ ਜਾਵੇ।
              ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਆਰ.ਟੀ.ਏ ਸੈਕਟਰੀ ਸ੍ਰੀਮਤੀ ਜੋਤੀ ਬਾਲਾ, ਐਸ.ਡੀ.ਐਮ ਦੀਪਕ ਭਾਟੀਆ, ਐਸ.ਡੀ.ਐਮ ਸ੍ਰੀਮਤੀ ਅਨਾਇਤ ਗੁਪਤਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਏ.ਡੀ.ਸੀ.ਪੀ ਜੁਗਰਾਜ ਸਿਘ ਤੇ ਜਸਵੰਤ ਕੌਰ, ਐਸ.ਪੀ ਸ. ਕੰਵਲਪ੍ਰੀਤ ਸਿੰਘ ਚਾਹਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …