ਡਰਾਈਵਿੰਗ ਕਾਰਡ ਦੇ ਆਰ.ਸੀ ਹੁਣ ਸਿੱਧੇ ਤੁਹਾਡੇ ਘਰ ਡਾਕ ਰਾਹੀਂ ਪਹੁੰਚਣਗੇ
ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਮੌਕੇ ਦਿਵਾਉਣ ਲਈ
ਵਿੱਢੀ ਗਈ ਰਾਜ ਪੱਧਰੀ ਮੁਹਿੰਮ ਤਹਿਤ ਅੱੱਜ ਅੰਮ੍ਰਿਤਸਰ ਜਿਲ੍ਹੇ ਵਿਚ 350 ਮਿੰਨੀ ਬੱਸਾਂ ਦੇ ਪਰਮਿਟ ਵੰਡੇ ਗਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਉਨਾਂ ਨੇ ਪਰਮਿਟ ਹਾਸਲ ਕਰਨ ਵਾਲੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਮੁਬਾਰਕਬਾਦ ਦਿੱਤੀ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਅੰਮ੍ਰਿਤਸਰ ਵਿਚ ਨੌਜਵਾਨਾਂ ਨੂੰ ਪਰਮਿਟਾਂ ਵੰਡਦਿਆਂ ਕਿਹਾ ਕਿ ਸਾਡੇ ਜਿਲ੍ਹੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ 350 ਉਮੀਦਵਾਰਾਂ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਗਏ ਹਨ ਅਤੇ ਸੰਕੇਤਕ ਤੌਰ ‘ਤੇ 6 ਲਾਭਪਾਤਰੀਆਂ ਨੂੰ ਪਰਮਿਟਾਂ ਦੀ ਵੰਡ ਕੀਤੀ ਗਈ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਤੋਂ ਟਰਾਂਸਪਰੋਟ ਵਿਭਾਗ ਵੱਲੋਂ ਬਣਾਏ ਜਾਂਦੇ ਗੱਡੀਆਂ ਦੇ ਰਜਿਸਟਰੇੇਸ਼ਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਲੈਣ ਲਈ ਵੀ ਹੁਣ ਲੋਕਾਂ ਨੂੰ ਕਿਸੇ ਦਫਤਰ ਨਹੀਂ ਆਉਣਾ ਪਵੇਗਾ, ਬਲਕਿ ਇਹ ਕਾਰਡ ਹੁਣ ਉਨਾਂ ਵੱਲੋਂ ਦਿੱਤੇ ਗਏ ਪਤੇ ਉਤੇ ਡਾਕ ਵਿਭਾਗ ਵੱਲੋਂ ਰਜਿਸਟਰਡ ਡਾਕ ਰਾਹੀਂ ਭੇਜੇ ਜਾਣਗੇ।ਖਹਿਰਾ ਨੇ ਦੱਸਿਆ ਕਿ ਹੁਣ ਰਾਜ ਭਰ ਤੋਂ ਇਹ ਕਾਰਡ ਚੰਡੀਗੜ੍ਹ ਵਿਖੇ ਕੇਂਦਰੀਕ੍ਰਿਤ ਕਾਰਡ ਪ੍ਰਿੰਟਿੰਗ ਕੇਂਦਰ ਤੋਂ ਹੀ ਬਣਨਗੇ ਅਤੇ ਉਥੋਂ ਹੀ ਸਿੱਧਾ ਲੋਕਾਂ ਦੇ ਘਰਾਂ ਵਿਚ ਪਹੁੰਚਣਗੇ।ਇਨਾਂ ਪਰਮਿਟਾਂ ਦੀ ਵੰਡ ਨਾਲ ਲੋਕਾਂ ਨੂੰ ਇਕ ਪਿੰਡ ਤੋਂ ਦੂੁਜੇ ਪਿੰਡ ਤੱਕ ਜਾਣ ਦੀ ਕਾਫ਼ੀ ਆਸਾਨੀ ਹੋਵੇਗੀ।
ਖਹਿਰਾ ਨੇ ਦਸਿਆ ਕਿ ਸਰਕਾਰ ਵਲੋਂ ਸਰਕਾਰੀ ਬੱਸਾਂ ਵਿੱਚ ਵਹਿਕਲ ਟਰੈਕਿੰਗ ਸਿਸਟਮ ਵੀ ਲਗਾਇਆ ਜਾ ਰਿਹਾ ਹੈ, ਜੋ ਪ੍ਰਾਈਵੇਟ ਬੱਸਾਂ ਵਿਚ ਵੀ ਲਗਾਇਆ ਜਾਵੇਗਾ।ਹੁਣ ਵਿਅਕਤੀ ਘਰ ਬੈਠੇ ਹੀ ਫੈਂਸੀ ਨੰਬਰ ਲੈਣ ਲਈ ਵੀ ਆਨਲਾਈਨ ਅਪਲਾਈ ਕਰ ਸਕੇਗਾ ਅਤੇ ਇਸ ਦੀ ਬੋਲੀ ਆਨਲਾਈਨ ਹੀ ਹੋਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਸ੍ਰੀਮਤੀ ਅਨਾਇਤ ਗੁਪਤਾ, ਸੈਕਟਰੀ ਆਰ.ਟੀ.ਏ ਸ੍ਰੀਮਤੀ ਜੋਤੀ ਬਾਲਾ, ਚੇਅਰਮੈਨ ਮਾਰਕੀਟ ਕਮੇਟੀ ਅਰੁਣ ਪੱਪਲ, ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਪ੍ਰਗਟ ਸਿੰਘ ਧੁੰਨਾ ਵਾਇਸ ਚੇਅਰਮੈਨ ਸਮਾਲ ਇੰਡਸਟਰੀ ਬੋਰਡ ਪਰਮਜੀਤ ਸਿੰਘ ਬਤਰਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media