ਨਵਾਂ ਪੇਅ-ਕਮਿਸ਼ਨ ਲਾਗੂ ਕਰਨ ‘ਚ ਪੰਜਾਬ ਬਣਿਆ ਫਾਡੀ ਸੂਬਾ – ਡਾ: ਕਿੰਗਰਾ
ਅੰਮ੍ਰਿਤਸਰ, 27 ਫਰਵਰੀ (ਸੰਧੂ) – ਪੰਜਾਬ ਐਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਅਤੇ ਸਰਕਾਰੀ
ਕਾਲਜ ਅਧਿਆਪਕਾਂ ਵਲੋਂ ਇੱਕ ਸਾਂਝੀ ਰੈਲੀ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰ ਆਗੇਨਾਈਜੇਸ਼ਨ ਦੇ ਬੈਨਰ ਹੇਠ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਸਤਵੇਂ ਪੇਅ-ਕਮਿਸ਼ਨ ਨੂੰ ਲਾਗੂ ਕਰਵਾਉਣ ਲਈ ਕੀਤੀ ਗਈ।ਇਸ ਰੈਲੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ, ਸਰਕਾਰੀ ਅਤੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜ਼ਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ।ਅੰਮ੍ਰਿਤਸਰ, ਜਲੰਧਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ ਅਤੇ ਤਰਨ ਤਾਰਨ ਜਿਲ੍ਹੇ ਨਾਲ ਸਬੰਧਤ ਕਾਲਜ ਅਧਿਆਪਕਾਂ ਨੇ ਵੱਡੇ ਪੱਧਰ ‘ਤੇ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਡਾ· ਐਚ· ਐਸ ਕਿੰਗਰਾ ਪ੍ਰਧਾਨ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰ ਆਗੇਨਾਈਜੇਸ਼ਨ ਨੇ ਦੱਸਿਆ ਕਿ ਯੂ·ਜੀ·ਸੀ ਵਲੋਂ ਐਲਾਨੇ ਗਏ 7ਵੇਂ ਪੇਅ-ਕਮਿਸ਼ਨ ਨੂੰ ਭਾਰਤ ਵਿੱਚ ਤਕਰੀਬਨ ਸਾਰੇ ਰਾਜਾਂ ਨੇ ਲਾਗੂ ਕਰ ਦਿੱਤਾ ਹੈ।ਪ੍ਰੰਤੂ ਕੇਵਲ ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਅਜਿਹੇ ਸੂਬੇ ਹਨ ਜਿੰਨਾਂ ਵਿੱਚ ਇਹ ਲਾਗੂ ਨਹੀਂ ਹੋਇਆ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਡਾ· ਲਖਵਿੰਦਰ ਸਿੰਘ ਕੰਗ ਪ੍ਰਧਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਦੇ ਪੇਅ-ਸਕੇਲਾਂ ਨੂੰ ਯੂ·ਜੀ·ਸੀ ਦੇ ਪੇਅ-ਸਕੇਲਾਂ ਨਾਲੋਂ ਡੀ-ਲਿੰਕ ਕਰਨ ਦੀ ਨੀਤੀ ਨੂੰ ਇੱਕ ਘੋਰ ਅਪਰਾਧ ਦੱਸਿਆ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਡਾ· ਬਲਜਿੰਦਰ ਸਿੰਘ ਟੌਹੜਾ, ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨੇ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਨਹੀ ਭਰੀਆਂ ਜਾ ਰਹੀਆਂ ਜਿਸ ਕਾਰਨ ਬਹੁਤ ਸਾਰੇ ਕਾਲਜ਼ਾਂ ਵਿੱਚ ਅਧਿਆਪਕਾਂ ਦੀ ਕਮੀ ਕਰਕੇ ਉਚ ਸਿੱਖਿਆ ਦਾ ਘਾਣ ਹੋ ਰਿਹਾ ਹੈ।ਦੂਸਰੇ ਪਾਸੇ ਸਰਕਾਰ ਪ੍ਰਾਈਵੇਟ ਯੂਨੀਵਰਸਿਟੀਆਂ ਖੋਹਲ ਕੇ ਪੰਜਾਬ ਦੇ ਲੋਕਾਂ ਦੀ ਲੁੱਟ-ਘਸੁੱਟ ਲਈ ਆਪਣਾ ਯੋਗਦਾਨ ਪਾ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ।ਜਿਸ ਨਾਲ ਇੱਕ ਪਾਸੇ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ ਅਤੇ ਦੂਸਰੇ ਪਾਸੇ ਵਿਦਿਆਰਥੀਆਂ ਨੂੰ ਸਸਤੀ ਅਤੇ ਵਧੀਆ ਸਿੱਖਿਆ ਪ੍ਰਾਪਤ ਹੋਵੇਗੀ।
ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਡਾ· ਸੁਖਦੇਵ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਦਾ ਵਿਰੋਧ ਕੀਤਾ।ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 7ਵਾਂ ਪੇਅ ਕਮਿਸ਼ਨ ਜਲਦੀ ਲਾਗੂ ਨਾ ਕੀਤਾ ਤਾਂ ਇਸ ਦਾ ਖਮਿਆਜ਼ਾ ਉਹਨਾਂ ਨੂੰ ਅਗਲੇ ਸਾਲ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਰੋਸ ਰੈਲੀਆ ਚੱਲ ਰਹੀਆਂ ਹਨ ਅਤੇ 4 ਮਾਰਚ ਨੂੰ ਰਾਜ ਪੱਧਰੀ ਰੈਲੀ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਏਰੀਆ ਸਕੱਤਰ ਅਤੇ ਡੀ·ਏ·ਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਡਾ· ਬੀ·ਬੀ·ਯਾਦਵ ਨੇ ਪੰਜਾਬ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਦੀ ਅਲੋਚਨਾ ਕੀਤੀ।ਡਾ· ਗੁਰਦਾਸ ਸਿੰਘ ਸੇਖੋਂ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਨੇ ਸਟੇਜ ਦਾ ਸੰਚਾਲਨ ਕੀਤਾ।ਡਾ· ਸੀਮਾ ਜੇਤਲੀ ਜਿਲ੍ਹਾ ਸਕੱਤਰ ਅਤੇ ਵੂਮੈਨ ਵਿੰਗ ਕਨਵੀਨਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਏ ਹੋਏ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਰੈਲੀ ਨੂੰ ਡਾ· ਐਨ·ਪੀ ਐਸ ਸੈਣੀ, ਡਾ· ਸੁਖਦੇਵ ਸਿੰਘ, ਡਾ· ਬਲਜਿੰਦਰ ਸਿੰਘ ਬੱਲ, ਡਾ· ਅਨੂ ਪਿੰਦਰ ਸਿੰਘ, ਡਾ· ਤਰਸੇਮ ਸਿੰਘ ਜਿਲ੍ਹਾ ਪ੍ਰਧਾਨ ਜਲੰਧਰ, ਡਾ· ਮੀਸ਼ਾ ਜਿਲ੍ਹਾ ਪ੍ਰਧਾਨ ਤਰਨ ਤਾਰਨ, ਜਿਲ੍ਹਾ ਪ੍ਰਧਾਨ ਗੁਰਦਾਸਪੁਰ ਹਰਭਜਨ ਸਿੰਘ ਸੇਖੋਂ ਅਤੇ ਜਿਲ੍ਹਾ ਪ੍ਰਧਾਨ ਪਠਾਨਕੋਟ ਨੇ ਵੀ ਸੰਬੋਧਨ ਕੀਤਾ।
ਇਸ ਰੈਲੀ ਵਿੱਚ ਪ੍ਰੋ· ਗੁਰਜੀਤ ਸਿੰਘ ਸਿੱਧੂ, ਪ੍ਰੋ· ਵਿਕਾਸ ਬਹਿਲ, ਪ੍ਰੋ· ਸੰਜੀਵ ਦੱਤਾ, ਪ੍ਰੋ· ਰਵੀ ਸ਼ਰਮਾ, ਪ੍ਰੋ· ਰਜੇਸ਼ ਮਿੱਤੂ, ਪ੍ਰੋ· ਆਸੂ ਵਿੱਜ, ਪ੍ਰੋ· ਹਰਸਿਮਰਨ ਅਨੰਦ, ਡਾ· ਮਨਪ੍ਰੀਤ ਕੌਰ, ਡਾ· ਨੀਰੂ ਗੁਪਤਾ, ਡਾ· ਰਜਨੀ ਖੰਨਾ, ਪ੍ਰੋ· ਵਿਕਰਮ ਸ਼ਰਮਾ, ਪ੍ਰੋ· ਰਜਨੀਸ਼ ਪੋਪੀ, ਪ੍ਰੋ· ਉਲਾਸ ਚੌਪੜਾ, ਡਾ· ਨੀਰਜ ਗੁਪਤਾ, ਡਾ· ਕਮਲ ਕਿਸ਼ੋਰ, ਪ੍ਰੋ· ਮੈਡਮ ਰਜਨੀਬਾਲਾ, ਪ੍ਰੋ· ਮੈਡਮ ਡੇਜ਼ੀ ਅਤੇ ਪ੍ਰੋ· ਸੁਰਿੰਦਰ ਕੁਮਾਰ, ਪ੍ਰੋ· ਸੈਲੀ ਜੱਗੀ, ਪ੍ਰੋ· ਅੰਜਨਾ ਬੇਦੀ, ਪ੍ਰੋ· ਸਿਮਰਦੀਪ ਕੌਰ, ਪ੍ਰੋ· ਸ਼ਫਾਲੀ, ਪ੍ਰੋ· ਸੁਨੀਤਾ ਅਤੇ ਡਾ· ਰਾਣੀ, ਪ੍ਰੋ· ਰਮਨ ਜੋਤੀ, ਪ੍ਰੋ· ਰੁਮਿਤਾ, ਪ੍ਰੋ· ਅਨੀਤਾ ਸਰਮਾ ਅਤੇ ਪ੍ਰੋ· ਅੰਜੂ ਮਹਿਤਾ ਹਾਜ਼ਰ ਸਨ।
Punjab Post Daily Online Newspaper & Print Media