ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ ਸੱਗੂ) – ਸੰਤ ਹਰਦੇਵ ਸਿੰਘ ਸੰਗੀਤ ਵਿਦਿਆਲਾ ਪਿੰਡ ਪੰਡੋਰੀ ਮਹਿਮਾ ਅੰਮ੍ਰਿਤਸਰ ਵਿਖੇ ਗੁਰਮਤਿ ਸੰਗੀਤ ਦੇ ਮਹਾਨ
ਉਸਤਾਦ ਪ੍ਰੋ. ਅਵਤਾਰ ਸਿੰਘ ਨਾਜ਼ ਦੀ ਮਿੱਠੀ ਯਾਦ ਵਿੱਚ ਦੂਸਰਾ ਸੰਗੀਤ ਸੰਮੇਲਨ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪਦਮ ਸ੍ਰੀ ਉਸਤਾਦ ਪੂਰਨ ਚੰਦ ਵਡਾਲੀ, ਉਸਤਾਦ ਵਿਪਨ ਰਾਜ, ਸ੍ਰੀ ਸਿਧਾਰਥ ਚੈਰਟਰਜੀ ਕਲਕੱਤੇ ਵਾਲੇ, ਡਾ: ਵਨੀਤਾ ਸਿਤਾਰ ਵਾਦਕ, ਸਿਮਰਨਜੀਤ ਸਿੰਘ ਜੀ ਤਬਲਾ ਸੋਲੋ, ਭਾਈ ਦਵਿੰਦਰ ਸਿੰਘ ਬੋਦਲ ਅਤੇ ਸੰਗੀਤ ਵਿਦਿਆਲੇ ਦੇ ਸਮੂਹ ਵਿਦਿਆਰਥੀਆਂ ਨੇ ਸੰਗੀਤਕ ਰੰਗ ਬਿਖੇਰਿਆ।
ਪ੍ਰੋ. ਅਵਤਾਰ ਸਿੰਘ ਨਾਜ਼ ਵੱਲੋਂ ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਸਦਕਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚੋਂ ਭਾਈ ਭੁਪਿੰਦਰ ਸਿੰਘ, ਪ੍ਰਿੰਸੀਪਲ ਡਾ: ਅਮਰਪਾਲੀ ਕੌਰ ਅਤੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਸੰਮੇਲਨ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਉਸਤਾਦ ਕਾਲੇ ਰਾਮ ਜਲੰਧਰ ਵਾਲੇ, ਗਿਆਨੀ ਜਸਵਿੰਦਰ ਸਿੰਘ ਦਰਦੀ ਕਥਾ ਵਾਚਕ, ਡਾ: ਗੁਰਨਾਮ ਸਿੰਘ ਪਟਿਆਲਾ ਯੁਨੀਵਰਸਿਟੀ, ਭਾਈ ਜਸਵੰਤ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਮਿਸ਼ਨਰ ਕਰਨੈਲ ਸਿੰਘ, ਡਾ: ਧਰਮਵੀਰ ਸਿੰਘ ਡਾਇਰੈਕਟਰ ਚੀਫ਼ ਖ਼ਾਲਸਾ ਦੀਵਾਨ, ਜਗਵਿੰਦਰ ਸਿੰਘ ਏ.ਡੀ.ਸੀ ਤਰਨਤਾਰਨ, ਸੁਮਨ ਭੱਟਾਚਾਰੀਆ ਸਿਤਾਰ ਵਾਦਕ ਅਤੇ ਏ.ਟੀ.ਓ ਅੰਗਰੇਜ ਸਿੰਘ ਨੇ ਹਾਜਰੀ ਭਰੀ।ਇਹਨਾਂ ਸਭ ਸ਼ਖਸੀਅਤਾਂ ਨੂੰ ਵੀ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ।ਇਹ ਸੰਗੀਤ ਸੰਮੇਲਨ ਕੋਆਰਡੀਨੇਟਰ ਗੁਰਦੇਵ ਸਿੰਘ ਜੀ ਕੋਹਾੜਕਾ ਦੇ ਯਤਨਾਂ ਸਦਕਾ ਉਲੀਕਿਆ ਗਿਆ।ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਸਰਦਾਰਨੀ ਅਤੇ ਭਾਈ ਅਜੈ ਸਿੰਘ ਰਾਠੌੜ ਬੰਬੇ ਵਾਲਿਆਂ ਦਾ ਖਾਸ ਯੋਗਦਾਨ ਰਿਹਾ ।
ਗੁਰੂ ਕਾ ਲੰਗਰ ਅਤੁੱਟ ਵਰਤਿਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media