Saturday, July 25, 2026

ਭਾਰਤੀ ਨੇਵੀ ‘ਚ ਟ੍ਰੇਡਜ਼ਮੈਨ ਮੇਟ ਦੀਆਂ ਅਸਾਮੀਆਂ ਲਈ ਦਰਖਾਸਤਾਂ 7 ਮਾਰਚ ਤੱਕ

ਨਵਾਂਸ਼ਹਿਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਨੇਵੀ ਵੱਲੋਂ ਟ੍ਰੇਡਜ਼ਮੈਨ ਮੇਟ ਅਸਾਮੀ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।ਜਿਸ ਲਈ 18 ਤੋਂ 25 ਸਾਲ ਦੇ ਦਸਵੀਂ ਪਾਸ ਅਤੇ ਆਈ.ਟੀ.ਆਈ ਸਰਟੀਫਿਕੇਟ ਹੋਲਡਰ ਬਿਨੈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਯੋਗ ਪ੍ਰਾਰਥੀ ਭਾਰਤੀ ਨੇਵੀ ਦੀ ਵੈਬਸਾਈਟ www.joinindiannavy.gov.in ਤੇ 7 ਮਾਰਚ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਪੂਰਬੀ ਨੇਵਲ ਕਮਾਨ ਵਿਚ ਕੁੱਲ ਅਸਾਮੀਆਂ 710 ਹਨ ਜਦਕਿ ਪੱਛਮੀ ਕਮਾਨ ਵਿਚ 324 ਅਤੇ ਦੱਖਣੀ ਕਮਾਨ ਵਿਚ ਕੁੱਲ 125 ਅਸਾਮੀਆਂ ਹਨ।ਉਨ੍ਹਾਂ ਕਿਹਾ ਕਿ ਭਾਰਤੀ ਨੇਵੀ ਵਿਚ ਭਰਤੀ ਹੋਣ ਦਾ ਇਹ ਸੁਨਹਿਰੀ ਮੌਕਾ ਹੈ। ਕੈਰੀਅਰ ਕਾਊਂਸਲਰ ਹਰਮਨਦੀਪ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਭਾਰਤੀ ਨੇਵੀ ਵਿਚ ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਵਧੇਰੇ ਜਾਣਕਾਰੀ ਭਾਰਤੀ ਨੇਵੀ ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …