Friday, July 24, 2026

ਯੂਨੀਵਰਸਿਟੀ `ਚ ਖੋਜ਼ ਪ੍ਰਪੋਜ਼ਲ ਸਬੰਧੀ ਦੋ ਹਫਤਿਆਂ ਦੀ ਵਰਕਸ਼ਾਪ

ਅੰਮ੍ਰਿਤਸਰ, 2 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਸਕੂਲ ਵੱਲੋਂ ਖੋਜ ਪ੍ਰਪੋਜ਼ਲ ਤਿਆਰ ਕਰਨ ਸਬੰਧੀ ਦੋ ਹਫਤਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ 70 ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਖੋਜ ਸਬੰਧੀ ਕਾਰਜ ਕਰਨ ਲਈ ਜਾਣਕਾਰੀ ਮੁਹਈਆ ਕੀਤੀ ਗਈ ਅਤੇ ਇਸ ਵਿਚ ਵੱਖ ਵੱਖ ਸਿਖਿਆ ਅਤੇ ਖੋਜ ਸੰਸਥਾਵਾਂ ਤੋਂ ਮਾਹਿਰਾਂ ਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ।
                       ਐਨ.ਆਈ.ਈ.ਪੀ.ਏ ਅਤੇ ਆਈ.ਏ.ਆਈ.ਈ.ਪੀ.ਏ ਨਵੀਂ ਦਿੱਲੀ ਦੇ ਸਲਾਹਕਾਰ ਪ੍ਰੋ. ਕੇ. ਰਾਮਾਚੰਦਰਨ ਨੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਅਜੋਕੇ ਕੰਪਿਉਟਰ ਦੇ ਯੁਗ ਵਿਚ ਹੋਰ ਰਹੀਆਂ ਤਬਦੀਲੀਆਂ ਕਰਕੇ ਸਿਖਿਆ ਦੇ ਖੇਤਰ ਦੇ ਢੰਗ ਤਰੀਕੇ ਵੀ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੇਲੀਜੈਂਸ, ਕਲਾਉਡ ਕੰਮਪਿਊਟਿੰਗ, ਰੋਬੋਟਿਕਸ, 3ਡੀ ਪ੍ਰਿੰਟਿੰਗ ਦੇ ਆਉਣ ਕਰਕੇ ਸਿਖਿਆ ਖੇਤਰ ਵਿਚ ਵੀ ਅਹਿਮ ਤਬਦੀਲੀਆਂ ਆਈਆਂ ਹਨ।ਇਨ੍ਹਾਂ ਤਬਦੀਲੀਆਂ ਕਰਕੇ ਸੂਚਨਾ ਕਿਫਾਇਤੀ ਅਤੇ ਰਫਤਾਰਮਈ ਹੋ ਗਈ ਹੈ।ਉਨ੍ਹਾਂ ਕਿਹਾ ਕਿ ਸਿਖਿਆ ਖੇਤਰ ਨੂੰ ਇਨ੍ਹਾਂ ਦੇ ਹਾਣ ਦਾ ਬਣਾਉਣ ਲਈ ਮਜਬੂਤ ਸੰਤੁਲਿਤ ਖੋਜ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।ਭਾਰਤੀ ਸਿਖਿਆ ਪ੍ਰਣਾਲੀ ਵੀ ਅਹਿਮ ਤਬਦੀਲੀਆਂ ਦੇ ਪੜਾਅ ਵਿਚ ਗੁਜ਼ਰ ਰਹੀ ਹੈ ਅਤੇ ਵੱਧ ਤੋਂ ਵੱਧ ਖਦਮੁਖਤਿਆਰ ਅਦਾਰਿਆਂ ਨੂੰ ਆਪਣੀ ਜ਼ਿੰਮਵਾਰੀ ਸਮਝਦੇ ਹੋਏ ਸਿਖਿਆ ਮਹਈਆ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਨਵੀਂ ਸਿਖਿਆ ਨੀਤੀ-2020 ਅਨੁਸਾਰ ਖੋਜਮੁਖੀ ਸਿਖਿਆ ਉਪਰ ਵਧੇਰੇ ਜ਼ੋਰ ਦਿੱਤਾ ਗਿਆ ਹੈ।
                   ਸਮਾਪਤੀ ਸਮਾਰੋਹ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਐਮ.ਪੀ. ਭੋਜ ਓਪਨ ਯੂਨੀਵਰਸਿਟੀ, ਭੋਪਾਲ ਦੇ ਵਾਈਸ ਚਾਂਸਲਰ ਪ੍ਰੋ. ਡਾ. ਜੇਯੰਤ ਸੋਨਵਾਲਕਾ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ-2020 ਵਿਸ਼ਵ ਖੋਜ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਘੜੀ ਗਈ ਹੈ ਤਾਂ ਜੋ ਭਾਰਤ ਵਿਸ਼ਵ ਪੱਧਰ `ਤੇ ਆਪਣਾ ਨਿਸ਼ਾਨ ਸਥਾਪਤ ਕਰ ਸਕੇ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵੱਖ ਵੱਖ ਅਦਾਰਿਆਂ ਵੱਲੋਂ ਬਹੁਤ ਸਾਰੀ ਖੋਜ ਸਹੂਲਤਾਂ ਫੰਡ ਸਮੇਤ ਉਪਲਬਧ ਕਰਵਾਈਆਂ ਹਨ ਜਿਨ੍ਹਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜੋ ਬਹੁਅਨੁਸ਼ਾਸਨੀ ਅਤੇ ਸਾਂਝੀ ਤੌਰ `ਤੇ ਕੀਤੀ ਗਈ ਖੋਜ `ਤੇ ਆਧਾਰਿਤ ਹੋਵੇਗੀ।ਵਿਭਾਗ ਦੇ ਮੁਖੀ, ਡਾ. ਦੀਪਾ ਸਿਕੰਦ ਨੇ ਵਰਕਸ਼ਾਪ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।ਕੋਆਰਡੀਨੇਟਰ ਪ੍ਰੋ. ਅਮਿਤ ਕੌਟਸ ਨੇ ਵਰਕਸ਼ਾਪ ਬਾਰੇ ਰਿਪੋਰਟ ਪੇਸ਼ ਕੀਤੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …