ਬਾਬਾ ਜੀਵਨ ਸਿੰਘ ਧਰਮਸ਼ਾਲਾ ਨੂੰ ਦਿੱਤਾ 3 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਵਾਰਡ ਨੰ: 71 ਵਿਖੇ ਵਿਕਾਸ ਕਾਰਜ਼ 85 ਫੀਸਦੀ ਤੋਂ ਜ਼ਿਆਦਾ ਮੁਕੰਮਲ ਹੋ
ਚੁੱਕੇ ਹਨ ਅਤੇ ਰਹਿੰਦੇ ਵਿਕਾਸ ਕਾਰਜ ਆਉਂਦੇ 2 ਮਹੀਨੇ ਵਿੱਚ ਮੁਕੰਮਲ ਕਰ ਲਏ ਜਾਣਗੇ।ਇਹ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਫਤਾਹਪੁਰ ਵਿਖੇ 85 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਤੇ 50 ਲੱਖ ਦੀ ਲਾਗਤ ਨਾਲ ਬਣਨ ਵਾਲੀ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।
ਸੋਨੀ ਨੇ ਦੱਸਿਆ ਕਿ ਪਿੰਡ ਫਤਾਹਪੁਰ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਸਾਰੇ ਪਿੰਡ ਵਿੱਚ ਐਲ.ਈ.ਡੀ ਲਾਈਟਾਂ, ਸੀਵਰੇਜ, ਪੀਣ ਵਾਲੇ ਪਾਣੀਆਂ ਦੀਆਂ ਨਵੀਆਂ ਪਾਈਪਾਂ, ਕੰਕਰੀਟ ਦੀਆਂ ਗਲੀਆਂ ਨਾਲੀਆਂ ਅਤੇ ਵੱਡਾ ਟਿਊਬਵੈਲ ਵੀ ਲੱਗਾ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਬੜੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਫਤਾਹਪੁਰ ਦੇ ਗੁਰਦੁਆਰਾ ਬੀਘੇਮੱਲ ਜੀ ਤੋਂ ਝਬਾਲ ਰੋਡ ਤੱਕ ਨਵੀਂ ਸੜਕ ਬਣਾਈ ਜਾਵੇ ਉਨਾਂ ਕਿਹਾ ਕਿ ਅੱਜ ਇਸ ਸੜ੍ਹਕ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ 85 ਲੱਖ ਰੁਪਏ ਦੀ ਲਾਗਤ ਨਾਲ 1250 ਮੀਟਰ ਲੰਬੀ ਅਤੇ ਅਤੇ 12 ਮੀਟਰ ਚੌੜੀ ਇਹ ਸੜ੍ਹਕ ਬਣਾਈ ਜਾਵੇਗੀ।ਸੋਨੀ ਨੇ ਕਿਹਾ ਕਿ ਪਿੰਡ ਵਿੱਚ ਇਕ ਬਹੁਤ ਵੱਡਾ ਛੱਪੜ ਸੀ ਅਤੇ ਲੋਕਾਂ ਦੀ ਮੰਗ ਅਨੁਸਾਰ ਇਸ ਛੱਪੜ ‘ਤੇ 50 ਲੱਖ ਰੁਪਏ ਦੀ ਲਾਗਤ ਨਾਲ ਵਧੀਆ ਪਾਰਕ ਬਣਾਇਆ ਜਾਵੇਗਾ ਅਤੇ ਬੱਚਿਆਂ ਲਈ ਝੂਲੇ ਤੇ ਬਜ਼ੁਰਗਾਂ ਲਈ ਬੈਠਣ ਲਈ ਬੈਂਚ ਆਦਿ ਲਗਾਏ ਜਾਣਗੇ।
ਸੋਨੀ ਵਲੋਂ ਬਾਬਾ ਜੀਵਨ ਸਿੰਘ ਧਰਮਸ਼ਾਲਾ ਨੂੰ 3 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ ਗਿਆ।ਸੋਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2 ਲੱਖ ਰੁਪਏ ਦਾ ਚੈਕ ਵੀ ਧਰਮਸ਼ਾਲਾ ਨੂੰ ਦਿੱਤਾ ਗਿਆ ਸੀ।ਸੋਨੀ ਨੇ ਕਿਹਾ ਕਿ ਜਿਨਾਂ ਲੋਕਾਂ ਦੀਆਂ ਘਰ ਦੀਆਂ ਛੱਤਾਂ ਕੱਚੀਆਂ ਹਨ ਉਹ ਫਾਰਮ ਭਰ ਕੇ ਆਪਣੇ ਕੌਂਸਲਰ ਨੂੰ ਜਮ੍ਹਾ ਕਰਵਾਉਣ ਤਾਂ ਜੋ ਘਰ ਦੀਆਂ ਛੱਤਾਂ ਨੂੰ ਪੱਕੀਆਂ ਕਰਨ ਲਈ ਸਰਕਾਰ ਵਲੋਂ ਮਿਲਦੇ 1 ਲੱਖ 50 ਹਜ਼ਾਰ ਰੁਪਏ ਲੋੜਵੰਦਾਂ ਨੂੰ ਦਿੱਤੇ ਜਾ ਸਕਣ।ਉਨਾਂ ਦੱਸਿਆ ਕਿ ਸਾਰੇ ਪਿੰਡ ਵਿੱਚ ਬਿਜਲੀ ਦੀਆਂ ਨਵੀਆਂ ਤਾਰਾਂ, ਟਰਾਂਸਫਾਰਮਰ, ਸਕੂਲ ਦੀ ਅਪਗਰੇਡੇਸ਼ਨ, ਡਿਸਪੈਂਸਰੀ ਆਦਿ ਕੰਮ ਮੁਕੰਮਲ ਹੋ ਚੁੱਕੇ ਹਨ।
ਸੋਨੀ ਨੇ ਆਪਣੇ ਸਾਥੀਆਂ ਸਹਿਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਲਖਵਿੰਦਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਲਖਵਿੰਦਰ ਸਿੰਘ, ਦਿਲਬਾਗ ਸਿੰਘ, ਦਵਾਰਕਾ ਦਾਸ, ਏ.ਸੀ.ਪੀ ਪਰਵੇਸ਼ ਚੋਪੜਾ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਸੇਠੀ, ਲਖਵਿੰਦਰ ਸਿੰਘ ਹੁੰਦਲ, ਗੁਰਸੇਵਕ ਸਿੰਘ, ਸਵਰਨ ਸਿੰਘ, ਐਸ.ਡੀ.ਓ ਕਸ਼ਮੀਰ ਸਿੰਘ ਵਡਾਲਾ, ਸਹਾਇਕ ਇੰਜੀ: ਸੁੱਚਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
Punjab Post Daily Online Newspaper & Print Media