ਨਵਾਂਸ਼ਹਿਰ, 67 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ 1 ਜਨਵਰੀ 2021 ਦੇ
ਆਧਾਰ ’ਤੇ ਨਵੇਂ ਬਣੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਮੂਹ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ, ਜਿਸ ਦੌਰਾਨ ਬੀ.ਐਲ.ਓ ਵੱਲੋਂ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਬੈਠ ਕੇ ਨਵੇਂ ਰਜਿਸਟਰਡ ਹੋਏ ਵੋਟਰਾਂ ਦੇ ਈ-ਐਪਿਕ ਕਾਰਡ (ਈ-ਮਤਦਾਤਾ ਫੋਟੋ ਪਹਿਚਾਣ ਪੱਤਰ) ਡਾਊਨਲੋਡ ਕਰਵਾਏ ਗਏ।
ਇਸੇ ਦੌਰਾਨ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਅਧਿਕਾਰਤ ਨੋਡਲ ਅਫ਼ਸਰਾਂ ਵੱਲੋਂ ਵੱਖ-ਵੱਖ ਬੂਥਾਂ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ।ਇਸ ਸਬੰਧੀ ਨਵਾਂਸ਼ਹਿਰ-47 ਦੇ ਸਵੀਪ ਨੋਡਲ ਅਧਿਕਾਰੀ ਸੁਰਜੀਤ ਸਿੰਘ ਮਝੂਰ ਨੇ ਬੂਥਾਂ ਦੀ ਚੈਕਿੰਗ ਉਪਰੰਤ ਦੱਸਿਆ ਕਿ ਨਵੇਂ ਵੋਟਰਾਂ ਵੱਲੋਂ ਇਸ ਕੰਮ ਪ੍ਰਤੀ ਪੂਰੀ ਸੰਜ਼ੀਦਗੀ ਦਿਖਾਈ ਜਾ ਰਹੀ ਹੈ ਅਤੇ ਪੜ੍ਹੇ-ਲਿਖੇ ਬੱਚੇ ਆਪਣੇ ਆਪ ਹੀ ਥੋੜ੍ਹੀ ਟ੍ਰੇਨਿੰਗ ਤੋਂ ਬਾਅਦ ਈ-ਐਪਿਕ ਖ਼ੁਦ ਡਾਊਨਲੋਡ ਕਰਨ ਦੇ ਯੋਗ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਬੀ.ਐਲ.ਓ ਵੱਲੋਂ ਵੀ ਸੁਪਰਵਾਈਜ਼ਰਾਂ ਦੇ ਸਹਿਯੋਗ ਨਾਲ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਭਲਕੇ ਐਤਵਾਰ ਨੂੰ ਵੀ ਅਜਿਹੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।ਉਨ੍ਹਾਂ ਨਵੇਂ ਬਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੇ ਹਾਲੇ ਤੱਕ ਈ-ਐਪਿਕ ਡਾਊਨਲੋਡ ਨਹੀਂ ਕੀਤਾ, ਤਾਂ ਉਹ ਭਲਕੇ ਆਪਣੇ ਸਬੰਧਤ ਪੋਲਿੰਗ ਸਟੇਸ਼ਨ ’ਤੇ ਜਾ ਕੇ ਬੀ.ਐਲ.ਓ ਕੋਲੋਂ ਆਪਣਾ ਈ-ਐਪਿਕ ਡਾਊਨਲੋਡ ਕਰਵਾ ਸਕਦੇ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂੂਕੇਸ਼ਨ ਵਿਖੇ ਨਵੇਂ …
Punjab Post Daily Online Newspaper & Print Media