Wednesday, April 29, 2026

ਹਰਮਨਦੇਵ ਬਾਜਵਾ ਨੇ ਸਰਕਾਰੀ ਸਕੂਲ ਵਿਖੇ ਟਰੈਕ ਬਣਾਉਣ ਦੀ ਕਰਵਾਈ ਸ਼ੁਰੂਆਤ

ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਨੌਜਵਾਨਾਂ ਦੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦੇ ਹੋਏ ਸਥਾਨਕ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਵਿਖੇ ਲੰਮੇ ਸਮੇਂ ਤੋਂ ਟਰੈਕ ਦੀ ਉਸਾਰੀ ਦੀ ਮੰਗ ਚਲ ਰਹੀ ਸੀ।ਇਸ ਮੰਗ ਨੂੰ ਪੂਰਾ ਕਰਦੇ ਹੋਏ ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੇ ਪਤੀ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਹਰਮਨਦੇਵ ਬਾਜਵਾ ਨੇ ਸਰਕਾਰੀ ਸਕੂਲ ਵਿਖੇ 19 ਲੱਖ 40 ਹਜ਼ਾਰ ਦੀ ਲਾਗਤ ਨਾਲ ਪੂਰਾ ਹੋਣ ਵਾਲੇ ਟਰੈਕ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ।ਜਿਸ ਵਿਚੋਂ 10 ਲੱਖ 8 ਹਜ਼ਾਰ ਰੁਪਏ ਟਰੈਕ ਦੀ ਉਸਾਰੀ ਲਈ ਅਤੇ 9 ਲੱਖ 32 ਹਜ਼ਾਰ ਰੁਪਏ ਟਰੈਕ ਦੇ ਆਲੇ ਦੁਆਲੇ ਲਾਈਟਾਂ ਅਤੇ ਬੈਂਚਾਂ ਲਈ ਖਰਚ ਕੀਤਾ ਜਾਣਗੇ।
                 ਹਰਮਨਦੇਵ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਥੇ ਪੂਰੇ ਸੂਬੇ ਅੰਦਰ ਵਿਕਾਸ ਕਾਰਜ ਵੱਡੀ ਪੱਧਰ ‘ਤੇ ਕਰਵਾਏ ਜਾ ਰਹੇ ਹਨ ਉਥੇ ਹੀ ਹਲਕਾ ਸੁਨਾਮ ਲਈ ਵੀ ਰਿਕਾਰਡ ਤੋੜ ਗਰਾਂਟਾਂ ਭੇਜਣ ਲਈ ਉੁੇਹ ਉਨ੍ਹਾਂ ਦੇ ਰਿਣੀ ਹਨ।
                ਉਨ੍ਹਾਂ ਕਿਹਾ ਕਿ ਉਹ ਕਸਬਾ ਲੌਂਗੋਵਾਲ ਦੇ ਸਮੁੱਚੇ ਵੋਟਰਾਂ ਦੇ ਅਤਿ ਧੰਨਵਾਦੀ ਹਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ 9 ਕੌਂਸਲਰ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਸਾਡਾ ਹੌਸਲਾ ਵਧਾਇਆ ਹੈ।ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਇਤਿਹਾਸਕ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਨਮੂਨੇ ਦਾ ਕਸਬਾ ਬਣਾ ਕੇ ਹੀ ਦਮ ਲੈਣਗੇ।ਉਨ੍ਹਾਂ ਨੇ ਕਸਬਾ ਲੌਂਗੋਵਾਲ ਦੇ ਕਾਂਗਰਸ ਪਾਰਟੀ ਵਲੋਂ ਜੇਤੂ ਸਾਰੇ ਕੌਂਸਲਰਾਂ ਨੂੰ ਸਨਮਾਨਿਤ ਵੀ ਕੀਤਾ।ਮ
                 ਇਸ ਮੌਕੇ ਮਾਰਕੀਟ ਕਮੇਟੀ ਚੀਮਾਂ ਦੇ ਚੇਅਰਮੈਨ ਨਵਦੀਪ ਸਿੰਘ ਤੋਗਾਵਾਲ, ਪੀ.ਏ ਨਵਾਬ ਖਾਨ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ, ਮੇਲਾ ਸਿੰਘ ਸੂਬੇਦਾਰ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਗੋਇਲ, ਨੌਜਵਾਨ ਕਾਂਗਰਸੀ ਆਗੂ ਮਾਰਕੀਟ ਕਮੇਟੀ ਚੀਮਾ ਦੇ ਮੈਂਬਰ ਬਬਲੂ ਸਿੰਗਲਾ, ਨਗਰ ਕੌਂਸਲ ਲੌਗੋਵਾਲ ਦੇ ਜੇ.ਈ ਸੁਭਾਸ਼ ਚੰਦ, ਠੇਕੇਦਾਰ ਮਹਿੰਦਰ ਪਾਲ ਭੋਲਾ, ਮੇਜਰ ਸਿੰਘ, ਕੌਂਸਲਰ ਰੀਤੂ ਗੋਇਲ ਕੌਂਸਲਰ ਰੀਨਾ ਰਾਣੀ, ਕੌਂਸਲਰ ਜਗਜੀਤ ਸਿੰਘ ਕਾਲਾ, ਕੌਂਸਲਰ ਨਸੀਬ ਕੌਰ ਚੋਟੀਆਂ, ਕੌਂਸਲਰ ਬਲਵਿੰਦਰ ਸਿੰਘ ਸਿੱਧੂ, ਕੌਸਲਰ ਸ਼ੁਕਰਪਾਲ ਸਿੰਘ, ਮਾਸਟਰ ਮਨਜੀਤ ਸ਼ਰਮਾ, ਸ਼ਹੀਦ ਭਾਈ ਮਤੀ ਦਾਸ ਫੁਟਬਾਲ ਕਲੱਬ ਅਤੇ ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਬੰਟੀ ਮਾਨ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਮੀਤ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਬੁੱਧ ਰਾਮ ਗਰਗ, ਸਰਪੰਚ ਪਰਮਜੀਤ ਸਿੰਘ , ਸਰਪੰਚ ਰਾਜ ਸਰਪੰਚ ਸਿੰਘ, ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆ, ਕਾਂਗਰਸੀ ਆਗੂ ਜਗਪਾਲ ਸਿੰਘ ਸ਼ਾਹਪੁਰ, ਅੰਮ੍ਰਿਤਪਾਲ ਸਿੰਗਲਾ, ਹਰਤੇਜ ਸਿੰਘ ਹਰੀ, ਸੁਖਦੇਵ ਸਿੰਘ, ਪੰਜਾਬ ਸਿੰਘ, ਰਣਜੀਤ ਸਿੰਘ ਭੱਠਲ, ਦਰਸ਼ਨ ਸਿੰਘ ਸਰਪੰਚ, ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਪ੍ਰੀਤਮ ਸਿੰਘ, ਪਰਮਿੰਦਰ ਵਸ਼ਿਸ਼ਟ ਪੰਮੀ, ਅਮਿਤ ਸ਼ਰਮਾ, ਜਰਨੈਲ ਕੌਰ ਢਿੱਲੋਂ ਅਤੇ ਵੱਡੀ ਗਿਣਤੀ ‘ਚ ਸ਼ਹੀਦ ਭਾਈ ਮਤੀ ਦਾਸ ਫੁਟਬਾਲ ਕਲੱਬ ਤੇ ਆਜ਼ਾਦ ਸਪੋਰਟਸ ਕਲੱਬ ਦੇ ਨੌਜਵਾਨ ਮੈਂਬਰ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …