Monday, September 16, 2024

ਬਾਬੂ ਸਿੰਘ ਦੁਖੀਆ ਜਾਗੋ ਵਿੱਚ ਹੋਏ ਸ਼ਾਮਲ

ਸਿਰਸਾ ਨੇ 1984 ਦੀ ਲੜਾਈ ਨੂੰ ਕੀਤਾ ਖ਼ਰਾਬ – ਜੀ.ਕੇ

ਨਵੀਂ ਦਿੱਲੀ, 7 ਮਾਰਚ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੇ ਪੀੜਿਤਾਂ ਦੀ ਕਾਲੌਨੀ ਤਿਲਕ ਵਿਹਾਰ ਤੋਂ ਜਾਗੋ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ। 1984 ਦੇ ਇਨਸਾਫ਼ ਦੀ ਲੜਾਈ ਦੌਰਾਨ ਅੱਗੇ ਵਧ-ਚੜ੍ਹ ਕੇ ਕਾਰਜ਼ ਕਰਨ ਵਾਲੇ ਸਮਾਜਿਕ ਕਾਰਕੁੰਨ ਬਾਬੂ ਸਿੰਘ ਦੁਖੀਆ ਜਾਗੋ ਪਾਰਟੀ `ਚ ਆਪਣੇ ਸਾਥੀਆਂ ਸਣੇ ਸ਼ਾਮਲ ਹੋ ਗਏ ਹਨ।ਬਾਬੂ ਸਿੰਘ ਦੁਖੀਆ ਨੂੰ ਪਾਰਟੀ `ਚ ਸ਼ਾਮਲ ਹੋਣ `ਤੇ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ‘ਜੀ ਆਇਆ’ ਕਹਿੰਦੇ ਹੋਏ 1984 ਦੀ ਲੜਾਈ ਆਪਣੇ ਪ੍ਰਧਾਨਗੀ ਕਾਲ ਦੌਰਾਨ ਲੜੇ ਜਾਣ ਦਾ ਹਵਾਲਾ ਦਿੱਤਾ। ਜੀ.ਕੇ ਨੇ ਕਿਹਾ ਕਿ ਮੇਰੇ ਤੋਂ ਪਹਿਲੇ ਦੇ ਪ੍ਰਧਾਨਾਂ ਨੇ ਪੀੜਿਤਾਂ ਦੀ ਭਲਾਈ ਅਤੇ ਇਨਸਾਫ਼ ਨੂੰ ਆਪਣੇ ਏਜੰਡੇ `ਚ ਰਖਣ ਦੀ ਥਾਂ ਸਰਕਾਰਾਂ ਦੀ ਗੁਲਾਮੀ ਨੂੰ ਅੱਗੇ ਰਖਿਆ ਸੀ।ਪਰ ਉਨਾਂ ਦੀ ਟੀਮ ਨੇ ਜਿਥੇ ‘84 ਕਤਲੇਆਮ ਦੀ ਯਾਦਗਾਰ ਸੰਸਦ ਭਵਨ ਦੇ ਸਾਹਮਣੇ ਬਣਾਉਣ ਦਾ ਟੀਚਾ ਪੂਰਾ ਕੀਤਾ, ਉਥੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ।ਪੀੜਤਾਂ ਦੀ ਪੈਨਸ਼ਨ, ਬੱਚਿਆਂ ਦੀ ਪੜਾਈ ਅਤੇ ਵਿਆਹ ਦਾ ਖਰਚ ਕਰਨ ਲਈ ਕਮੇਟੀ ਖਜ਼ਾਨੇ ਦਾ ਇਸਤੇਮਾਲ ਕੀਤਾ।
                   ਜੀ.ਕੇ ਨੇ ਕਮੇਟੀ ਦੇ ਮੌਜ਼ੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲਏ ਬਿਨਾਂ ਉਨਾਂ ਨੂੰ ਡਰਾਮੇਬਾਜ਼ ਅਤੇ 1984 ਦੀ ਲੜਾਈ ਨੂੰ ਕਮਜੋਰ ਕਰਨ ਵਾਲਾ ਦੱਸਿਆ।ਮਹਿਪਾਲਪੁਰ ਕਤਲੇਆਮ ਦੇ ਦੋਸ਼ੀ ਨੂੰ ਸਿਰਸਾ ਵਲੋਂ ਕੋਰਟ ਰੂਮ ਦੇ ਬਾਹਰ ਥੱਪੜ ਮਾਰਨ ਨੂੰ ਜੀ.ਕੇ ਨੇ ਤੈਅਸ਼ੁਦਾ ਡਰਾਮਾ ਦੱਸਿਆ।ਜੀ.ਕੇ ਨੇ ਕਿਹਾ ਕਿ ਤ੍ਰਿਲੋਕਪੁਰੀ ਕਤਲੇਆਮ ਮਾਮਲੇ `ਚ ਉਨਾਂ ਦੇ ਪ੍ਰਧਾਨ ਰਹਿੰਦੇ 100 ਤੋਂ ਵੱਧ ਲੋਕਾਂ ਨੂੰ ਸਜ਼ਾਵਾਂ ਹੋਈਆਂ ਸਨ, ਜਦਕਿ ਸਿਰਸਾ ਦੇ ਸਮੇਂ ਇਹ ਸਾਰੇ ਜੇਲ੍ਹ ਤੋਂ ਰਿਹਾਅ ਹੋ ਗਏ ਹਨ।ਜੀ.ਕੇ ਨੇ ਸਿਰਸਾ ਦੀ ਢਿੱਲੀ ਕਾਨੂੰਨੀ ਪੈਰਵੀ ਦੀ ਗੱਲ ਕਰਦੇ ਹੋਏ ਸੱਜਣ ਕੁਮਾਰ ਦੇ ਛੇਤੀ ਹੀ ਜੇਲ੍ਹ ਤੋਂ ਬਾਹਰ ਆਉਣ ਦਾ ਖਦਸ਼ਾ ਜਤਾਇਆ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …