Monday, September 16, 2024

ਜਾਗੋ ਵਲੋਂ 15 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਚੋਣਾਂ ਜਿੱਤਣ ਲਈ ਨੋਟ ਤੇ ਸ਼ਰਾਬ ਨਹੀਂ ਵੰਡਣਗੇ ਜਾਗੋੇ ਉਮੀਦਵਾਰ – ਜੀ.ਕੇ

ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਅੱਜ ਜਾਗੋ ਪਾਰਟੀ ਨੇ ਪਾਰਟੀ ਉਮੀਦਵਾਰਾਂਦੀ ਪਹਿਲੀ ਲਿਸਟ ਜਾਰੀ ਕੀਤੀ ਹੈ।ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇੇ ਨੇ ਪਾਰਟੀ ਦੇ ਮੁਖ ਦਫ਼ਤਰ ਵਿਖੇ ਭਰਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣ ਦਾ ਦਾਅਵਾ ਕੀਤਾ।ਉਨਾਂ ਕਿਹਾ ਕਿ ਦਿੱਲੀ ਦੀਆਂ ਤਿੰਨ ਰਵਾਇਤੀ ਪਾਰਟੀਆਂ `ਚੋਂ ਸਭ ਤੋਂ ਪਹਿਲਾਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਕੇ ਅਸੀਂ ਆਪਣੀ ਤਿਆਰੀਆਂ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਦਿੱਤਾ ਹੈ।
                     ਜੀ.ਕੇ ਨੇ 1979 `ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਣ ਦੇ ਬਾਅਦ ਜਥੇਦਾਰ ਸੰਤੋਖ ਸਿੰਘ ਵਲੋਂ ਆਪਣੀ ਵੱਖਰੀ ਪਾਰਟੀ ਬਣਾ ਕੇ ਦਿੱਲੀ ਕਮੇਟੀ ਦੀਆਂ ਚੋਣਾਂ ਲੜਦਿਆਂ 46 ਵਿਚੋਂ 23 ਸੀਟਾਂ ਜਿੱਤਣ ਦੀ ਘਟਨਾ ਨੂੰ ਯਾਦ ਕੀਤਾ।ਜੀ.ਕੇ ਨੇ ਕਿਹਾ ਕਿ ਜਥੇਦਾਰ ਜੀ ਦੇ ਵੇਲੇ ਅਕਾਲੀ ਦਲ ਦੇ ਨੁਮਾਇੰਦੇ ਕੇਂਦਰ ਸਰਕਾਰ `ਚ ਸਨ, ਪੰਜਾਬ `ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਅਕਾਲੀਆਂ ਦੀ ਸਾਥੀ ਜਨਸੰਘ ਕੋਲ ਦਿੱਲੀ `ਚ ਨਗਰ ਪ੍ਰੀਸ਼ਦ ਸੀ।ਫਿਰ ਵੀ ਜਥੇਦਾਰ ਸੰਤੋਖ ਸਿੰਘ ਨੇ ਅਕਾਲੀ ਸਿਆਸਤ ਨੂੰ ਹੈਰਾਨ ਕਰਨ ਵਾਲੇ ਨਤੀਜੇ ਦਿੱਤੇ ਸਨ।ਜੀ.ਕੇ ਨੇ 1979 ਦਾ ਇਤਿਹਾਸ 2021 `ਚ ਦੁਰਹਾਉਣ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਅਕਾਲੀ ਦਲ ਦਾ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਅੰਦਰੋਂ ਗੁਪਤ ਸਮਝੌਤਾ ਹੈ।ਜੀ.ਕੇ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਾ ਨੋਟ ਤੇ ਨਾ ਹੀ ਸ਼ਰਾਬ ਵੰਡੇਗਾ।
                      ਜਾਗੋ ਵਲੋਂ ਜਾਰੀ ਕੀਤੀ ਗਈ ਲਿਸਟ `ਚ ਸੰਤਗੜ੍ਹ ਵਾਰਡ ਤੋਂ ਪਾਰਟੀ ਦੇ ਦਿੱਲੀ ਸਟੇਟ ਪ੍ਰਧਾਨ ਚਮਨ ਸਿੰਘ, ਟੈਗੋਰ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮੀ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ, ਖਿਆਲਾ ਵਾਰਡ ਤੋਂ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਕਨਾਟ ਪਲੇਸ ਵਾਰਡ ਤੋਂ ਸ਼ਮਸ਼ੇਰ ਸਿੰਘ ਸੰਧੂ ਤੇ ਪ੍ਰੀਤ ਵਿਹਾਰ ਵਾਰਡ ਤੋਂ ਮੰਗਲ ਸਿੰਘ ਸਾਬਕਾ ਦਿੱਲੀ ਕਮੇਟੀ ਮੈਂਬਰ, ਰਾਜੌਰੀ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮਾਂਤਰੀ ਮੀਤ ਪ੍ਰਧਾਨ ਰਾਜਾ ਬਲਦੀਪ ਸਿੰਘ, ਰਮੇਸ਼ ਨਗਰ ਵਾਰਡ ਤੋਂ ਯੂਥ ਕੌਰ ਬ੍ਰਿਗੇਡ ਦੀ ਦਿੱਲੀ ਸਟੇਟ ਪ੍ਰਧਾਨ ਅਵਨੀਤ ਕੌਰ ਭਾਟੀਆ, ਸ਼ਕਤੀ ਨਗਰ ਵਾਰਡ ਤੋਂ ਕੌਰ ਬ੍ਰਿਗੇਡ ਦੀ ਕੋਆਰਡੀਨੇਟਰ ਹਰਪ੍ਰੀਤ ਕੌਰ, ਪ੍ਰੀਤਮਪੁਰਾ ਵਾਰਡ ਤੋਂ ਤਰਨਜੀਤ ਸਿੰਘ ਰਿੰਕੂ, ਹਰੀ ਨਗਰ ਵਾਰਡ ਤੋਂ ਪਰਮਜੀਤ ਸਿੰਘ ਮੱਕੜ, ਸ਼ਾਮ ਨਗਰ ਵਾਰਡ ਤੋਂ ਨੱਥਾ ਸਿੰਘ, ਤਿਲਕ ਨਗਰ ਵਾਰਡ ਤੋਂ ਕੰਵਲਜੀਤ ਸਿੰੰਘ ਜੌਲੀ, ਵਿਕਾਸ ਪੁਰੀ ਵਾਰਡ ਤੋਂ ਜਗਦੇਵ ਸਿੰਘ, ਸਫ਼ਦਰਜੰਗ ਐਨਕਲੇਵ ਤੋਂ ਸਤਨਾਮ ਸਿੰਘ ਖੀਵਾ ਅਤੇ ਗੀਤਾ ਕਾਲੌੌਨੀ ਵਾਰਡ ਤੋਂ ਕੁਲਵਿੰਦਰ ਸਿੰਘ ਸ਼ਾਮਲ ਹਨ।
                      ਇਸ ਮੌਕੇ ਜਾਗੋ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਅਤੇ ਜੀ.ਕੇ ਨੇ ਪਾਰਟੀ ਉਮੀਦਵਾਰਾਂ ਨੂੰ ਸਿਰੋਪਾ ਅਤੇ ਪਾਰਟੀ ਦਾ ਪਟਕਾ ਪਾ ਕੇ ਜਿੱਤ ਦਾ ਅਸ਼ੀਰਵਾਰ ਦਿੱਤਾ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …