Saturday, September 26, 2026

ਬਾਬਾ ਭੋੜੀ ਵਾਲਾ ਨੂੰ ਕਮਿਊਨਟੀ ਹਾਲ ਬਣਾਉਣ ਲਈ ਦਿੱਤਾ 20 ਲੱਖ ਦਾ ਚੈਕ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਬਾਬਾ ਭੋੜੀ ਵਾਲਾ ਗਊਸਾਲਾ ਸੇਵਾ ਸਮਿਤੀ ਰਾਮ ਤੀਰਥ ਨੂੰ ਕਮਿਊਨਟੀ ਹਾਲ ਬਣਾਉਣ ਲਈ 20 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਕਮਿਊਨਟੀ ਹਾਲ ਦੇ ਕੰਮ ਦੀ ਟੱਕ ਲਗਾ ਕੇ ਸੁਰੂਆਤ ਕੀਤੀ।ਉੁਨ੍ਹਾਂ ਭਰੋਸਾ ਦਿੱਤਾ ਕਿ ਹਾਲ ਬਣਾਉਨ ਲਈ ਜੇਕਰ ਹੋਰ ਫੰਡਾਂ ਦੀ ਲੋੜ ਹੋਵੇਗੀ ਤਾਂ ਉਹ ਵੀ ਦਿੱਤੇ ਜਾਣਗੇ। ਉਨਾਂ੍ਹ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਹਾਲ ਵਧੀਆ ਢੰਗ ਨਾਲ ਤਿਆਰ ਕੀਤਾ ਜਾਵੇ।
                ਗਊਸ਼ਾਲਾ ਕਮੇਟੀ ਪ੍ਰਧਾਨ ਪ੍ਰਿੰਸੀਪਲ ਤਾਰਾਚੰਦ ਨੇ ਦੱਸਿਆ ਕਿ ਸਾਡੀ ਕਮੇਟੀ ਦੇ ਮੈਬਰਾਂ ਗਊਆਂ ਦੀ ਦੇਖ-ਰੇਖ ਦੇ ਨਾਲ ਰੋਜ਼ਾਨਾ ਸ਼ਾਮ ਨੂੰ ਕਮੇਟੀ ਮੈਬਰਾਂ ਵਲੋ ਗਊਆਂ ਦੀ ਆਰਤੀ ਵੀ ਕੀਤੀ ਜਾਂਦੀ ਹੈ।ਕਮੇਟੀ ਦੇ ਮੈਬਰਾਂ ਵਲੋ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
               ਇਸ ਮੌਕੇ ਕੋਸਲਰ ਵਿਕਾਸ ਸੋਨੀ, ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ, ਮਾਇਆ ਰਾਮ, ਵਿਪਨ ਸ਼ਰਮਾ, ਰਜਿੰਦਰ ਸ਼ਰਮਾ, ਐਨ ਕੇ ਸ਼ਰਮਾ, ਅਰੁਣ ਪਸਰੀਚਾ, ਚਰਨਜੀਤ ਤੇ ਪਵਨ ਸ਼ਰਮਾ ਤੋ ਇਲਾਵਾ ਹੋਰ ਪੰਤਵੰਤੇ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …