ਸਰਕਾਰੀ ਮਿਡਲ ਸਕੂਲ ਦੀ ਵਿਦਿਆਰਥਣ ਰੁਪਾਲੀ ਰਹੀ ਪਹਿਲੇ ਸਥਾਨ ‘ਤੇ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ਼੍ਹੇ ਦੇ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਸਤਿੰਦਰਬੀਰ ਸਿੰਘ, ਰਜੇਸ਼ ਸ਼ਰਮਾ ਤੇ ਹਰਭਗਵੰਤ ਸਿੰਘ (ਉਪ ਜ਼ਿਲ਼੍ਹਾ ਸਿੱਖਿਆ ਅਫਸਰ) ਦੀ ਸਾਂਝੀ ਅਗਵਾਈ ਹੇਠ ਜ਼ਿਲ਼੍ਹੇ ਅੰਦਰ ਜੋਨ ਪੱਧਰੀ 10 ਰੋਜ਼ਾ ਪੇਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਸਥਾਨਕ ਬਲਾਕ ਸਿੱਖਿਆ ਦਫਤਰ ਅੰਮ੍ਰਿਤਸਰ-3 ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ ਗੁਮਟਾਲਾ ਵਿਖੇ ਸਕੂਲ ਮੁਖੀ ਮੈਡਮ ਮੀਨੂੰ ਗੁਪਤਾ ਦੀ ਅਗਵਾਈ ਹੇਠ ਪੇਟਿੰਗ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ 9 ਦੇ ਕਰੀਬ ਸਰਕਾਰੀ ਸਕੁਲਾਂ ਦੇ 23 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਮੁਕਾਬਲਿਆਂ ਵਿੱਚ ਭਾਗ ਲੈਦਿਆਂ ਵਿਦਿਆਰਥੀਆਂ ਵਲੋਂ ਗੁਰੂ ਸਹਿਬਾਨ ਦੇ ਜੀਵਨ, ਪਾਣੀ ਦੀ ਮਹੱਤਤਾ, ਵਾਤਾਵਰਣ ਦੀ ਸੰਭਾਲ ਅਤੇ ਵਿਗਿਆਨਿਕ ਦ੍ਰਿਸ਼ਟੀਕੋਨ ‘ਤੇ ਆਧਾਰਿਤ ਪੇਟਿੰਗਾਂ ਬਣਾ ਕੇ ਗੁਰੂ ਸਹਿਬਾਨ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਐਲਾਨੇ ਨਤੀਜਿਆਂ ਵਿੱਚ ਸਰਕਾਰੀ ਮਿਡਲ ਸਕੂਲ ਗੁਮਟਾਲਾ ਦੀ ਵਿਦਿਆਰਥਣ ਰੂਪਾਲੀ ਨੇ ਪਹਿਲਾ, ਸੁਖਦੇਵ ਸਿੰਘ ਨੇ ਦੂਸਰਾ ਅਤੇ ਸਹਿਬਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਸਕੂਲ ਮੁਖੀ ਮੈਡਮ ਮੀਨੰੁ ਗੁਪਤਾ, ਕੌਂਸਲਰ ਸ਼੍ਰੀਮਤੀ ਜਤਿੰਦਰ ਕੌਰ ਢਿਲੋਂ, ਕੌਂਸਲਰ ਪਤੀ ਕੰਵਲਜੀਤ ਸਿੰਘ ਢਿਲੋਂ, ਨਵਦੀਪ ਸਿੰਘ ਵਾਹਲਾ, ਮਨਿੰਦਰਪਾਲ ਕੌਰ, ਕੁਲਦੀਪ ਕੌਰ, ਸੁਨੀਤਾ ਭੱਟੀ, ਹਰਜੀਤ ਕੌਰ, ਪ੍ਰਦੀਪ ਸਿੰਘ ਕੰਬੋ ਵਲੋਂ ਸਨਮਾਨਿਤ ਕੀਤਾ ਗਿਆ।