Saturday, September 26, 2026

‘ਸ਼ਕਤੀਸ਼ਾਲੀ ਮਹਿਲਾ ਸ਼ਕਤੀਸ਼ਾਲੀ ਮਾਨਵਤਾ’ ਵਿਸ਼ੇ `ਤੇ ਮਹਿਲਾ ਦਿਵਸ ਨੂੰ ਸਮਰਪਿਤ ਵੈਬ-ਸੰਵਾਦ

ਅੰੰਮ੍ਰਿਤਸਰ, 10 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ `ਸ਼ਕਤੀਸ਼ਾਲੀ ਮਹਿਲਾ ਸ਼ਕਤੀਸ਼ਾਲੀ ਮਾਨਵਤਾ` ਵਿਸ਼ੇ `ਤੇ ਮਹਿਲਾ ਦਿਵਸ ਨੂੰ ਸਮਰਪਿਤ ਵੈਬ-ਸੰਵਾਦ ਦਾ ਆਯੋਜਨ ਕਰਵਾਇਆ ਗਿਆ।
                 ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਦੀ ਅੱਧੀ ਅਬਾਦੀ ਲਗਪਗ ਇਸਤਰੀਆਂ ਦੀ ਹੈ।ਇਸ ਕਰਕੇ ਰਾਸ਼ਟਰ-ਨਿਰਮਾਣ ਲਈ ਇਸਤਰੀਆਂ ਨੂੰ ਬਰਾਬਰ ਦਾ ਯੋਗਦਾਨ ਪਾਉਣ ਲਈ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ ਪਰ ਉਨ੍ਹਾਂ ਕਿਹਾ ਕਿ ਇਸਤਰੀਆਂ ਨੂੰ ਅਜੇ ਵੀ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲਦਾ।
                  ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਅਧਿਆਪਕ ਅਤੇ ਵਿਸ਼ਵ ਭਾਸ਼ਾ ਅਕਾਦਮੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਨੀਲ ਕੁਮਾਰ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਸਤਰੀ ਨੂੰ ਸਿਰਜਣਾ ਦੀ ਸ਼ਕਤੀ ਕਹਿੰਦੇ ਹੋਏ ਮਾਨਵਜਾਤੀ ਦੀ ਹੋਂਦ ਹੋਣ ਬਾਰੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿਚ ਇਸਤਰੀਆਂ ਨੂੰ ਪ੍ਰਧਾਨਗੀ ਦੇ ਅਵਸਰ ਹੀ ਸਹੀ ਮਾਈਨੇ ਵਿਚ ਨਾਰੀਸ਼ਕਤੀਕਰਨ ਦੀ ਦਿਸ਼ਾ ਵੱਲ ਤੁਰਨਾ ਹੈ।ਨਾਰੀ-ਸ਼ਕਤੀਕਰਨ ਦਾ ਅਰਥ ਇਸਤਰੀਆਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਵਿਚ ਸੁਧਾਰ ਲਿਆਉਣਾ ਹੈ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ, ਸਿਖਿਆ ਅਤੇ ਤਰੱਕੀ ਦੇ ਮੌਕੇ ਬਰਾਬਰ ਮਿਲ ਸਕਣ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਯੂਨੀਵਰਸਿਟੀ ਵਿਖੇ ਇਸਤਰੀਆਂ ਨੂੰ ਬਰਾਬਰ ਮੌਕੇ ਦੇਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਸਮਾਗਮ ਵਿਚ ਦੇਸ਼ ਭਰ ਤੋਂ ਇਸਤਰੀ ਸੰਗਠਨਾਂ ਤੋਂ ਸਮਾਜ ਸੇਵੀ ਸੰਸਥਾਨਾਂ ਦੇ ਆਗੂਆਂ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ।
                    ਇਸ ਮੌਕੇ ਇਸਤਰੀਆਂ ਦੀ ਭੂਮਿਕਾ ਵਿਸ਼ੇ `ਤੇ ਇਕ ਡਾਕੂਮੈਂਟਰੀ ਵੀ ਵਿਖਾਈ ਗਈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …